ਕਰਵਾ ਚੌਥ ਅਤੇ ਤਿਉਹਾਰਾਂ ਦੇ ਚਲਦੇ ਡੀਐੱਸਪੀ ਖਰੜ ਵੱਲੋਂ ਖਰੜ ਬਾਜ਼ਾਰਾਂ ਵਿੱਚ ਫਲੈਗ ਮਾਰਚ
ਖਰੜ(ਮੁਹਾਲੀ)ਜਗਮੀਤ/12ਅਕਤੂਬਰ,2022/ਸੰਘੋਲਟਾਇਮਜ਼ –
ਕਰਵਾ ਚੌਥ ਅਤੇ ਤਿਉਹਾਰਾਂ ਨੂੰ ਧਿਆਨ ਚ ਰੱਖਦੇ ਹੋਏ ਮੁਹਾਲੀ ਵਿੱਚ ਪੈਂਦੇ ਖਰੜ ਵਿਖੇ ਪੁਲੀਸ ਵੱਲੋਂ ਡੀਐਸਪੀ ਰੁਪਿੰਦਰ ਕੌਰ ਦੀ ਅਗਵਾਈ ਵਿੱਚ ਖਰੜ ਦੇ ਬਾਜ਼ਾਰਾਂ ਵਿਚ ਫਲੈਗ ਮਾਰਚ ਕੱਢਿਆ ਗਿਆ। ਉਨ੍ਹਾਂ ਨੇ ਮੀਡੀਆ ਨੂੰ ਦੱਸਿਆ ਕਿ ਇਸ ਫਲੈਗ ਮਾਰਚ ਕੱਢਣ ਦਾ ਮੁੱਖ ਕਾਰਣ ਔਰਤਾਂ ਵਿੱਚ ਸੁਰੱਖਿਆ ਦੀ ਭਾਵਨਾ ਬਣੀ ਰਹੇ ਕਿਉਂਕਿ ਬਾਜ਼ਾਰਾਂ ਦੇ ਵਿੱਚ ਔਰਤਾਂ ਆਪਣੇ ਬੱਚਿਆਂ ਸਮੇਤ ਤਿਉਹਾਰਾਂ ਦੇ ਚਲਦੇ ਖਰੀਦੋ ਫਰੋਖਤ ਕਰਨ ਲਈ ਅਤੇ ਦੁਕਾਨਾਂ ਬਾਹਰ ਬੈਠੇ ਮਹਿੰਦੀ ਲਗਾਉਣ ਵਾਲਿਆਂ ਕੋਲ ਔਰਤਾਂ ਨੂੰ ਕਾਫ਼ੀ ਦੇਰ ਬਹਿਣਾ ਪੈਂਦਾ ਹੈ । ਇਸ ਲਈ ਕੋਈ ਸ਼ਰਾਰਤੀ ਅਨਸਰ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਨਾ ਕਰੇ ।
ਇਸ ਫਲੈਗ ਮਾਰਚ ਵਿੱਚ ਡੀਐੱਸਪੀ ਸਾਹਿਬਾਂ ਦੇ ਨਾਲ ਐੱਸਐੱਚਓ ਸਿਟੀ ਅਤੇ ਉਨ੍ਹਾਂ ਦੀ ਪੂਰੀ ਟੀਮ ਨੇ ਹਿੱਸਾ ਲਿਆ ।