
ਸ਼ਾਮ ਜਿਊਲਰ ਵੱਲੋ ਸ਼ਾਪਿੰਗ ਫੈਸਟੀਵਲ ਦਾ ਡਰਾਅ ਕੱਢਿਆ ਗਿਆ
ਇੱਕ ਹਾਂਡਾ ਈਮੇਜ ਕਾਰ ਸੱਤ ਸਮੁੰਦਰੋ ਪਾਰ ਕੈਲੀਫੋਰਨੀਆ ਦੇ ਗਾਹਕ ਦੀ ਨਿਕਲੀ ਜਦ ਕਿ ਬਾਕੀ ਇਨਾਮ ਚੰਡੀਗੜ ਤੇ ਆਲੇ ਦੁਆਲੇ ਦੇ ਲੋਕਾਂ ਦੇ ਨਿਕਲੇ
ਚੰਡੀਗੜ੍ਹ(ਨਾਗਪਾਲ)24.11.22/Sanghol Times – ਸ਼ਾਮ ਜਿਊਲਰ ਵੱਲੋਂ ਦਿਵਾਲੀ ਬੰਪਰ ਦਾ ਡਰਾਅ ਕੱਢਿਆ ਗਿਆ । ਮੁੱਖ ਮਹਿਮਾਨ ਡਾਇਰੈਕਟਰ ਪਬਲਿਕ ਰਿਲੇਸ਼ਨ ਰਾਜੀਵ ਤਿਵਾੜੀ ਸਨ । ਜਿਹਨਾਂ ਦਾ ਸਵਾਗਤ ਸ਼ਾਮ ਜਿਊਲਰ ਦੇ ਮਾਲਕ ਹਰਵਿੰਦਰ ਸਿੰਘ, ਗਗਨ ਖੁਰਾਣਾ ਅਤੇ ਅਰਸ਼ ਦੀਪ ਸੀਈਓ ਸ਼ਾਮ ਜਿਊਲਰ ਦੁਆਰਾ ਕੀਤਾ ਗਿਆ । ਡਰਾਅ ਦੇਖਣ ਲਈ ਜਿਵੇਂ ਪੂਰਾ ਚੰਡੀਗੜ ਹੀ ਸੈਕਟਰ 34 ਵਿੱਚ ਆ ਪਹੁੰਚਿਆ ਹੋਵੇ,
ਜੋ ਸੱਭ ਦੇ ਸਾਹਮਣੇ ਓਪਨ ਸਪੇਸ ਵਿੱਚ ਕੱਢਿਆ ਗਿਆ । ਸ਼ਾਮ ਜਿਊਲਰ ਦਾ ਪੂਰਾ ਸਟਾਫ 235 ਦੇ ਕਰੀਬ ਮੁਲਾਜ਼ਮ ਇਸ ਤਰਾਂ ਗ੍ਰਾਹਕਾਂ ਦੀ ਸੇਵਾ ਵਿੱਚ ਲੱਗੇ ਹੋਏ ਸਨ ਜਿਸ ਤਰਾਂ ਪਰਿਵਾਰ ਵਿੱਚ ਵਿਆਹ ਰੱਚਿਆ ਹੋਵੇ । ਹਰ ਆਉਣ ਵਾਲੇ ਵਿਅਕਤੀ ਨੂੰ ਕੋਲਡ ਡਰਿੰਕ, ਚਾਹ, ਕਾਫੀ ਤੇ ਸਨੈਕਸ ਦਿੱਤਾ ਜਾ ਰਿਹਾ ਸੀ । ਰਿਸੈਪਸ਼ਨ ਵਾਲਿਆਂ ਵੱਲੋਂ ਬਾਰ ਬਾਰ ਘੋਸ਼ਣਾ ਕੀਤੀ ਜਾ ਰਹੀ ਸੀ ਕਿ 5.30 ਵਜੇ ਤੋਂ ਪਹਿਲਾਂ ਆਪਣੇ ਕੂਪਨ ਰੱਖੇ ਹੋਏ ਡੱਬਿਆਂ ਵਿਚ ਨਾ ਦਿੱਤੇ ਜਾਣ ਤਾਂ ਜੋ ਕੋਈ ਵਿਅਕਤੀ ਸ਼ਾਪਿੰਗ ਫੈਸਟੀਵਲ ਦੇ ਡਰਾਅ ਤੋਂ ਰਹਿ ਨਾ ਜਾਵੇ ।
ਡਰਾਅ 6 ਰਾਊਂਡ ਵਿਚ ਕੱਢਿਆ ਗਿਆ ਹਰ ਰਾਊਂਡ ਵਿੱਚ ਐਪਲ ਆਈ ਫੋਨ, ਐਪਲ ਆਈ ਪੈਡ,ਐਮ ਆਈ ਐਲਈਡੀ ,ਐਚ ਪੀ ਲੈਪਟਾਪ ਕੱਢੇ ਨਿਕਾਲੇ ਗਏ.।
ਐਪਲ ਆਈ ਫੋਨ ਵਿੱਚ ਹਰਜੋਤ ਸਿੰਘ, ਜਸਪ੍ਰੀਤ ਸਿੰਘ, ਸੀਮਾ ਰਾਣੀ,ਪੁਰਨੂਰ, ਨਿਰਵੈਰ ਸਿੰਘ ਤੇ ਤੇਜਿੰਦਰ ਸਿੰਘ,ਐਪਲ ਆਈ ਪੈਡ ਕਮਲਜੀਤ ਕੋਰ, ਬੂਆ ਸਿੰਘ, ਬਿਮਲਜੋਤ, ਮੌਨਿਕਾ, ਪ੍ਰਮਿਲਾ ਦੇਵੀ, ਸਮਨ ਭਟੇਜਾ, ਐਮ ਆਈ ਟੀਵੀ ਸੰਜੀਵ ਸ਼ਰਮਾ, ਸਤਿੰਦਰ ਸਿੰਘ, ਕਿਰਨ ਚੋਹਾਨ, ਅਰਸ਼ਪ੍ਰੀਤ ਸਿੰਘ, ਮਨਪ੍ਰੀਤ ਕੌਰ,ਸੁਨੀਲ ਜਦ ਕਿ ਐਚ ਪੀ ਲੈਪਟਾਪ ਦੇ ਮਨਸਹਿਜ ਸਿੰਘ, ਸਰਬਜੀਤ ਸਿੰਘ,ਸਮਰਾਟ, ਸੰਤੋਸ਼ ਕੁਮਾਰੀ,ਡਾ ਪ੍ਰਦੀਪ ਕੋਰ ਅਤੇ ਨਿਸ਼ਾ ਬੇਦੀ ਵਿਜੇਤਾ ਰਹੇ ।
ਹਰਵਿੰਦਰ ਸਿੰਘ, ਗਗਨ ਖੁਰਾਣਾ, ਅਰਸ਼ ਦੀਪ ਕੋਰ ਤੇ ਮੁੱਖ ਮਹਿਮਾਨ ਵੱਲੋਂ ਕਾਰ ਦੇ ਵਿਜੇਤਾ ਨੂੰ ਕਾਰ ਸੋਂਪੀ ਗਈ । ਅੰਤ ਵਿੱਚ ਬੱਚਿਆਂ ਨੂੰ ਸਟੇਜ ਤੇ ਬੁਲਾਕੇ ਗੇਮ ਖਿਡਾਈ ਗਈ। ਸ਼ਾਮ ਜਿਊਲਰ ਦੀ ਸੀਈਓ ਅਰਸ਼ ਦੀਪ ਕੋਰ ਵੱਲੋਂ ਸਾਰੇ ਮਹਿਮਾਨਾਂ ਨੂੰ ਜੇਕਰ ਕੋਈ ਇਨਾਮ ਜਿੱਤਿਆ ਜਾਂ ਨਹੀਂ ਸਾਰਿਆਂ ਦਾ ਇੱਥੇ ਆਉਣ ਤੇ ਧੰਨਵਾਦ ਕੀਤਾ ਗਿਆ।
ਜਦ ਕਿ ਕਾਰਾਂ ਵਿੱਚ ਹਾਂਡਾ ਸਿੱਟੀ ਕੰਵਲਜੀਤ ਸਿੰਘ ਤੇ ਅਨਹਦ ਪੁੱਤਰ ਰਾਹੁਲ ਲੋਟਸ ਐਵੈਨਿਊ ਜ਼ੀਰਕਪੁਰ, ਤੇ ਹਾਂਡਾ ਇਮੇਜ ਓਮੇਸ਼ ਸ਼ਰਮਾ, ਕਰਨਦੀਪ ਸਿੰਘ ਤੇ ਰਾਜੀਵ ਕੁਮਾਰ ਕਾਰਾ ਦੇ ਵਿਜੇਤਾ ਰਹੇ । ਹਰਵਿੰਦਰ ਸਿੰਘ, ਗਗਨ ਖੁਰਾਣਾ, ਅਰਸ਼ ਦੀਪ ਕੋਰ ਤੇ ਰਾਜੀਵ ਤਿਵਾੜੀ ਡਾਇਰੈਕਟਰ ਪਬਲਿਕ ਰਿਲੇਸ਼ਨ ਚੰਡੀਗੜ ਵੱਲੋਂ ਕਾਰ ਦੇ ਵਿਜੇਤਾ ਨੂੰ ਕਾਰ ਦੀਆਂ ਚਾਬੀਆਂ ਸੋਂਪੀਆਂ ਗਈ ਅੰਤ ਵਿੱਚ ਬੱਚਿਆਂ ਨੂੰ ਸਟੇਜ ਤੇ ਬੁਲਾਕੇ ਗੇਮ ਖਿਡਾਈ ਗਈ। ਸ਼ਾਮ ਜਿਊਲਰ ਦੀ ਸੀਈਓ ਅਰਸ਼ ਦੀਪ ਕੋਰ ਵੱਲੋਂ ਸਾਰੇ ਮਹਿਮਾਨਾਂ ਨੂੰ ਜੇਕਰ ਕੋਈ ਇਨਾਮ ਜਿੱਤਿਆ ਜਾਂ ਨਹੀਂ ਸਾਰਿਆਂ ਦਾ ਇੱਥੇ ਆਉਣ ਤੇ ਧੰਨਵਾਦ ਕੀਤਾ ਗਿਆ ਤੇ ਅੱਗੇ ਤੋਂ ਵੀ ਸ਼ਾਮ ਜਿਊਲਰ ਪਰਿਵਾਰ ਨਾਲ ਜੁੜੇ ਰਹਿਣ ਦਾ ਸੱਦਾ ਦਿੱਤਾ ।