
ਐਸ ਆਰ ਲੱਧੜ ਦਾ ਅਨੁਸੂਚਿਤ ਜਾਤੀ ਮੋਰਚਾ ਦੇ ਪ੍ਰਧਾਨ ਬਣਨ ਤੇ 200 ਮਰਦ-ਔਰਤਾਂ ਨੇ ਭਾਜਪਾ ਦਾ ਪੱਲਾ ਫੜਿਆ
SangholTimes/20.12.2022/Mohali – ਜਸਪਾਲ ਬਾਂਗੜ ਪਿੰਡ ਵਿੱਚ ਗਰੀਬ ਬਸਤੀ ਦੇ ਲੋਕਾਂ ਨੇ ਐਸ ਆਰ ਲੱਧੜ ਨੂੰ ਐਸ ਸੀ ਮੋਰਚਾ ਪੰਜਾਬ ਦਾ ਪ੍ਰਧਾਨ ਬਣਨ ਤੇ ਸਨਮਾਨ ਸਮਾਰੋਹ ਆਯੋਜਿਤ ਕੀਤਾ ਤੇ 200 ਤੋਂ ਵੱਧ ਮਰਦਾਂ- ਔਰਤਾਂ ਨੇ ਬੀ ਜੇ ਪੀ ਜੁਆਇਨ ਕੀਤੀ। ਸ੍ਰੀ ਟਿੰਕੂ ਪ੍ਰਧਾਨ ਭਾਜਪਾ ਜਿਲਾ ਲੁਧਿਆਣਾ ਦਿਹਾਤੀ ਤੇ ਦਵਿੰਦਰ ਸਿੰਘ ਮੰਡਲ ਪ੍ਰਧਾਨ ਖਾਨਪੁਰ ਨੇ ਅਖਿਲੇਸ਼ ਪਾਟਿਲ ਅਤੇ ਸ਼ੇਸ਼ ਨਾਥ ਗਿਰੀ ਨੂੰ ਮੰਡਲ ਦਾ ਪੁਰਵਾਂਚਲ ਮੋਰਚੇ ਦਾ ਪ੍ਰਧਾਨ ਤੇ ਉਪ ਪ੍ਰਧਾਨ ਨਿਯੁਕਤ ਕੀਤਾ। ਇਸੇ ਤਰਾਂ ਕੰਚਨ ਰਾਣੀ ਅਤੇ ਸੰਗੀਤਾ ਰਾਣੀ ਨੂੰ ਕ੍ਰਮਵਾਰ ਮਹਿਲਾ ਮੋਰਚਾ ਅਤੇ ਆਈ ਟੀ ਸੈੱਲ ਦੇ ਪ੍ਰਧਾਨ ਨਿਯੁਕਤ ਕੀਤਾ। ਲੋਕਾਂ ਦੀਆਂ ਸ਼ਿਕਾਇਤਾਂ ਸੁਣਦਿਆਂ ਸ੍ਰੀ ਲੱਧੜ ਨੇ ਕਿਹਾ ਕਿ ਆਮ ਪਾਰਟੀ ਦੀ ਸਰਕਾਰ ਹਰ ਫਰੰਟ ਤੇ ਫੇਲ ਹੋ ਰਹੀ ਹੈ। ਕਰਜ਼ਾ ਲੈ ਕੇ ਲੋਕਾਂ ਨੂੰ ਮੁੱਫਤ ਬਿਜਲੀ ਦੇਣ ਦਾ ਭਰਮ ਪਾਲ ਰਹੀ ਹੈ, ਕਤਲੋ-ਗਾਰਤ ਤੇ ਫਿਰੌਤੀਆਂ ਆਮ ਹੋ ਗਈਆਂ ਹਨ। ਕਿਸਾਨ ਤੇ ਮਜ਼ਦੂਰ ਧਰਨੇ ਦੇ ਰਹੇ ਹਨ। ਕੋਈ ਇੱਕ ਮਹਿਕਮਾ ਵੀ ਕੰਮ ਕਰਦਾ ਨਜ਼ਰ ਨਹੀਂ ਆ ਰਿਹਾ। ਲੋਕਾਂ ਦੀ ਇੱਕੋ ਉਮੀਦ ਹੁਣ ਭਾਰਤੀ ਜਨਤਾ ਪਾਰਟੀ ਰਹਿ ਗਈ ਹੈ। ਕੇਂਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਘਰ-ਘਰ ਪਹੁੰਚਾਉਣ ਲਈ ਜਲਦੀ ਹੀ ਸ੍ਰੀ ਲੱਧੜ ਨੇ ਸਿਖਲਾਈ ਕੈਂਪਾਂ ਦਾ ਆਯੋਜਨ ਕਰਨ ਦਾ ਵੀ ਵਾਅਦਾ ਕੀਤਾ। ਲੋਕਾਂ ਨੇ ਭਾਜਪਾ ਦੇ ਹੱਕ ਵਿੱਚ ਨਾਹਰੇ ਲਾ ਕੇ ਸ੍ਰੀ ਲੱਧੜ ਦਾ ਪੁਰ-ਜ਼ੋਰ ਸਵਾਗਤ ਕੀਤਾ। S R LADHAR (IAS RETIRED ) 9417500610 President BJP Sc Morcha Punjab [email protected]