ਫ਼ਤਹਿਗੜ੍ਹ ਸਾਹਿਬ ਪੱਤਰਕਾਰ ਭਾਈਚਾਰੇ ਦੀ ਮੀਟਿੰਗ ਹੋਈ – ‘ਸਿਵਲ ਤੇ ਪੁਲਿਸ ਪ੍ਰਸ਼ਾਸਨ’ ਦੇ ਉਦਾਸਹੀਣ ਰਵੱਈਏ ਦੀ ਕੀਤੀ ਨਿਖੇਧੀ
SangholTimes/ਫ਼ਤਹਿਗੜ੍ਹ ਸਾਹਿਬ/21.12.2022/Malkeet Bhamia – ਪੱਤਰਕਾਰ ਭਾਈਚਾਰੇ ਦੀ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਇਕ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿਚ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੀ ਪੱਤਰਕਾਰਾਂ ਪ੍ਰਤੀ ਉਦਾਸਹੀਣ ਰਵੱਈਏ ਦੀ ਨਿਖੇਧੀ ਕੀਤੀ ਗਈ। ਮੀਟਿੰਗ ਦੌਰਾਨ ਪੱਤਰਕਾਰਾਂ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੱਤਰਕਾਰਾਂ ਨੂੰ ਬਣਦਾ ਮਾਣ ਸਤਿਕਾਰ ਨਹੀਂ ਦਿੱਤਾ ਜਾਂਦਾ। ਪੁਲਿਸ ਵਿਭਾਗ ਵੱਲੋਂ ਕੀਤੀਆਂ ਜਾਣ ਵਾਲੀ ਕਾਰਫਰੰਸਾਂ ’ਚ ਪੱਤਰਕਾਰਾਂ ਨੂੰ ਬਣਦਾ ਮਾਨ ਸਨਮਾਨ ਨਹੀਂ ਦਿੱਤਾ ਜਾਂਦਾ। ਜਦੋਂ ਕਦੇ ਕੋਈ ਪੱਤਰਕਾਰ ਪੁਲਿਸ ਅਧਿਕਾਰੀ ਨੂੰ ਮਿਲਣ ਲਈ ਜਾਂਦਾ ਹੈ ਤਾਂ ਉਸ ਨੂੰ ਬਿਨਾਂ ਕਿਸੇ ਕਾਰਨ ਤੋਂ ਅੱਧਾ ਅੱਧਾ ਘੰਟਾ ਇੰਤਜਾਰ ਕਰਨਾ ਪੈਂਦਾ ਹੈ। ਪ੍ਰਸ਼ਾਸਨ ਵੱਲੋਂ ਪੱਤਰਕਾਰਾਂ ਦੇ ਮਸਲਿਆਂ ਵੱਲ ਗੰਭੀਰਤਾ ਨਹੀਂ ਦਿਖਾਈ ਜਾਂਦੀ। ਪ੍ਰਿੰਟ ਮੀਡੀਆ ਅਤੇ ਇਲੈਕਟ੍ਰੋਨਿਕ ਮੀਡੀਆ ਨੂੰ ਬਿਆਨ ਜਾਂ ਵਾਇਟ ਲੈਣ ਲਈ ਕਈ ਕਈ ਚੱਕਰ ਕੱਟਣੇ ਪੈਂਦੇ ਹਨ, ਪ੍ਰੰਤੂ ਬਿਆਨ ਫਿਰ ਵੀ ਨਹੀਂ ਮਿਲਦਾ। ਕ੍ਰਾਇਮ ਰਿਪੋਰਟ ਵੀ ਰੋਜ਼ਾਨਾ ਨਹੀਂ ਭੇਜੀ ਜਾਂਦੀ। ਪੁੁਲਿਸ ਵੱਲੋ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਨਾਲ ਸਬੰਧਤ ਕਈ ਮਾਮਲਿਆਂ ਦੀ ਪ੍ਰੈੱਸ ਕਾਨਫਰੰਸ ਮੁਹਾਲੀ ਜਾਂ ਦੂਜੇ ਖੇਤਰ ਵਿਚ ਕੀਤੀ ਜਾਂਦੀ ਹੈ। ਪੱਤਰਕਾਰਾਂ ਨੂੰ ਪ੍ਰੈੱਸ ਕਾਨਫਰੰਸ ਦਾ ਸੁਨੇਹਾ ਫੋਨ ਰਾਹੀਂ ਭੇਜਿਆ ਜਾਵੇ। ਜ਼ਿਲ੍ਹਾ ਪੁਲਿਸ ਮੁਖੀ ਦੇ ਰੀਡਰ ਦਾ ਰਵੱਈਆ ਪੱਤਰਕਾਰਾਂ ਪ੍ਰਤੀ ਨਾ ਪੱਖੀ ਹੈ। ਉਹ ਪੱਤਰਕਾਰਾਂ ਦਾ ਮਾਣ ਸਤਿਕਾਰ ਨਹੀਂ ਕਰਦਾ। ਪੁਲਿਸ ਪ੍ਰਸ਼ਾਸਨ ਅਤੇ ਪੱਤਰਕਾਰਾਂ ਵਿਚ ਤਾਲਮੇਲ ਦਾ ਹੋਣ ਕਰਨ ਪਾੜਾ ਵੱਧ ਰਿਹਾ ਹੈ, ਇਸ ਕੰਮ ਲਈ ਕੋਈ ਜਿੰਮੇਵਾਰ ਅਧਿਕਾਰੀ ਨਿਯੁਕਤ ਕੀਤਾ ਜਾਵੇੇ। ਇਸ ਮੌਕੇ ਸੀਨੀਅਰ ਪੱਤਰਕਾਰ ਅਜੈ ਮਲੋਹਤਰਾ, ਭੂਸ਼ਨ ਸੂਦ, ਬਲਜਿੰਦਰ ਸਿੰਘ, ਜਗਦੇਵ ਮਹਿਰਾ, ਰਣਵੀਰ ਕੁਮਾਰ ਜੱਜੀ, ਗੁਰਪ੍ਰੀਤ ਮਹਿਕ, ਸੁਰੇਸ਼ ਕਾਮਰਾ, ਰਾਜੀਵ ਸੂਦ, ਰਵਿੰਦਰ ਕੌਰ, ਪ੍ਰਮੋਦ ਭਾਰਦਵਾਜ, ਜਸਵੰਤ ਸਿੰਘ, ਰਵਿੰਦਰ ਢੀਂਡਸਾ, ਰੰਜਨਾ ਸ਼ਾਹੀ, ਦੀਪਕ ਸੂਦ, ਕਰਨ ਸ਼ਰਮਾ, ਸਵਰਨਜੀਤ ਸਿੰਘ ਸੇਠੀ, ਪ੍ਰਵੀਨ ਬਤਰਾ, ਜਤਿੰਦਰ ਰਾਠੌਰ, ਸੁਨੀਲ ਵਰਮਾ, ਰੁਪਿੰਦਰ ਰੂਪੀ, ਰਜਿੰਦਰ ਸਿੰਘ, ਕਪਿਲ ਅਰੋੜਾ, ਰਿਸ਼ੂ ਡੱਲਾ ਆਦਿ ਮੌਜੂਦ ਸਨ।
ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੇ ਫਤਹਿਗੜ੍ਹ ਸਾਹਿਬ ਦੇ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਭੁਪੇਸ਼ ਚੱਠਾ ਰਾਹੀਂ ਫਤਹਿਗੜ੍ਹ ਸਾਹਿਬ ਦੀ ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਨਾਲ ਮੀਟਿੰਗ ਕੀਤੀ । ਮੀਟਿੰਗ ਦੌਰਾਨ ਡੀਸੀ ਨੇ ਪੱਤਰਕਾਰਾਂ ਨੂੰ ਭਰੋਸਾ ਦਿਵਾਇਆ ਨੂੰ ਪੱਤਰਕਾਰਾਂ ਨੂੰ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਪੱਤਰਕਾਰਾਂ ਦੇ ਬਾਕੀ ਮਸਲਿਆਂ ਬਾਰੇ ਫਤਹਿਗੜ੍ਹ ਸਾਹਿਬ ਦੀ ਐੱਸਐੱਸਪੀ ਨਾਲ ਗੱਲ ਕਰਨਗੇ।
ਫੋਟੋ ਕੈਪਸ਼ਨ:ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ’ਚ ਮੀਟਿੰਗ ਉਪਰੰਤ ਗੱਲਬਾਤ ਕਰਦਾ ਪੱਤਰਕਾਰ ਭਾਈਚਾਰਾ।