ਪ੍ਰਸਿੱਧ ਸਮਾਜ ਸੇਵੀ ਤੇ ਸੀਨੀਅਰ ਐਡਵੋਕੇਟ ਰਵਿੰਦਰ ਕਿਸ਼ਨ ਨੇ ਚੰਡੀਗੜ ਕਲੱਬ ਵਿੱਚ 83 ਵੇੱ ਜਨਮਦਿਨ ਉੱਤੇ ਖੂਨਦਾਨ ਕੈਂਪ ਲਗਾਇਆ 612 ਲੋਕਾਂ ਨੇ ਕੀਤਾ ਖੂਨਦਾਨ
SangholTimes/24.12.2022/ਚੰਡੀਗੜ(ਹਰਮਿੰਦਰ ਸਿੰਘ ਨਾਗਪਾਲ) – ਪ੍ਰਸਿੱਧ ਸਮਾਜ ਸੇਵੀ ਅਤੇ ਇਨਕਮ ਟੈਕਸ ਦੇ ਸੀਨੀਅਰ ਐਡਵੋਕੇਟ ਰਵਿੰਦਰ ਕਿਸ਼ਨ ਜੋ ਚੰਡੀਗੜ ਵਿੱਚ ਕਿਸੇ ਪਹਿਚਾਣ ਦੇ ਮੁਥਾਜ ਨਹੀਂ, ਕੋਵਿਡ ਕਰਕੇ ਦੋ ਸਾਲ ਤੋਂ ਆਪਣਾ ਜਨਮਦਿਨ ਅਨੋਖੇ ਤਰੀਕੇ ਨਾਲ ਨਾ ਮਨਾਉਣ ਕਰਕੇ ਮਨ ਮਸੋਸ ਕਰਕੇ ਬੈਠੇ ਰਵਿੰਦਰ ਕਿਸ਼ਨ ਦੇ ਪਰਿਵਾਰ ਵੱਲੋਂ ਉਹਨਾਂ ਦਾ 83 ਵਾਂ ਜਨਮਦਿਨ ਫਿਰ ਪੁਰਾਣੇ ਅੰਦਾਜ਼ ਵਿੱਚ ਚੰਡੀਗੜ ਕਲੱਬ ਵਿੱਚ ਪੂਰੀ ਸ਼ਾਨੋ-ਸ਼ੌਕਤ ਨਾਲ ਖੂਨਦਾਨ ਕੈਂਪ ਲਗਾਕੇ ਮਨਾਇਆ ! ਇਸ ਖੂਨਦਾਨ ਕੈਂਪ ਵਿੱਚ 612 ਲੋਕਾਂ ਨੇ ਖ਼ੂਨਦਾਨ ਕੀਤਾ ! ਸੋ ਜ਼ਰੂਰਤ ਮੰਦ ਤੇ ਥੈਲਾਸੀਮੀਆ ਦੀ ਬਿਮਾਰੀ ਨਾਲ ਜੂਝ ਰਹੇ ਲੋਕਾਂ ਦੇ ਕੰਮ ਆਵੇਗਾ ! ਪੀਜੀਆਈ, ਜੀਐਮਸੀਐਚ 16, ਜੀਐਮਸੀਐਚ 32 ਅਤੇ ਕੁੱਝ ਹੋਰ ਖੂਨਦਾਨ ਕੈਂਪਾਂ ਦੇ ਸਹਿਯੋਗ ਨਾਲ ਸਿਰੇ ਚੜਿਆ ! ਲੰਗਰ ਪੂਰਾ ਸਮਾਂ ਚਲਦਾ ਰਿਹਾ ! ਪ੍ਰਸਿੱਧ ਸਮਾਜ ਸੇਵੀ ਰਵਿੰਦਰ ਕਿਸ਼ਨ ਨੇ ਸਾਡੇ ਬਿਊਰੋ ਚੀਫ ਹਰਮਿੰਦਰ ਸਿੰਘ ਨਾਗਪਾਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੈਨੂੰ ਇਹ ਖੂਨਦਾਨ ਕੈਂਪ ਲਗਾਕੇ ਇਤਨੀ ਖੁਸ਼ੀ ਮਿਲਦੀ ਹੈ ਕਿ ਜਿਸਨੂੰ ਮੈਂ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ ! ਇਸ ਖੂਨਦਾਨ ਕੈਂਪ ਦੇ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਰਸੂਖ਼ਦਾਰ ਨੇਤਾ ਤੇ ਸਰਕਾਰੀ ਅਧਿਕਾਰੀਆਂ ਨੇ ਰਵਿੰਦਰ ਕਿਸ਼ਨ ਨਾਲ ਆਪਣੇ ਰਿਲੇਸ਼ਨ ਦਾ ਅਹਿਸਾਸ ਕਰਾਇਆ ! ਇਹਨਾਂ ਦੇ ਪੋਤਰੇ ਇਸ਼ਾਨ ਕਿਸ਼ਨ ਤੇ ਆਯੂਸ਼ ਕਿਸ਼ਨ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ !