
ਭਾਜਪਾ ਯੂਨਿਟ ਖਰੜ ਤੇ ਮਾਨਵ ਅਧਿਕਾਰ ਮੰਚ ਸ੍ਰੀ ਫਤਿਹਗੜ ਸਾਹਿਬ ਦੇ President ਡਾ. ਜਸਵੰਤ ਸਿੰਘ ਖੇੜਾ ਵੱਲੋਂ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ
Sanghol Times/ਚੰਡੀਗੜ/ਮੋਹਾਲੀ 3.1.23 (ਹਰਮਿੰਦਰ ਨਾਗਪਾਲ) – ਮਹਿੰਗੇ ਪ੍ਰਾਈਵੇਟ ਸਕੂਲਾਂ ਤੇ ਹਸਪਤਾਲਾਂ ਦੇ ਵਿਰੋਧ ਵਿਚ ਪੂਨਾ ਤੋਂ ਪੰਜਾਬ ਤੱਕ ਸਾਇਕਲ ਰਾਹੀਂ ਆਪਣਾ ਰੋਸ਼ ਪ੍ਰਦਰਸ਼ਨ ਕਰਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ। 2200 ਕਿਲੋਮੀਟਰ ਦਾ ਸਫ਼ਰ ਕਰਕੇ ਸੁਸ਼ੀਲ ਬੋਵਡੇ 4-5 ਦਿਨ ਪਹਿਲਾ ਹੀ ਮੁਹਾਲੀ ਪਹੁੰਚੇ ਸਨ । ਉਹਨਾਂ ਨੂੰ ਖਰੜ ਦੇ ਗੁਰਦੁਆਰਾ ਨਾਮਦੇਵ ਵਿੱਚ ਠਹਿਰਾਇਆ ਗਿਆ ਸੀ, ਜਿੱਥੇ ਅੱਜ ਨਰਿੰਦਰ ਰਾਣਾ ਸਟੇਟ ਕਾਰਜਕਾਰੀ ਪ੍ਰਧਾਨ ਪੰਜਾਬ, ਭਾਜਪਾ ਦੇ ਮੰਡਲ ਪ੍ਰਧਾਨ ਪਵਨ ਮਨੋਚਾ, ਮਾਨਵ ਅਧਿਕਾਰ ਮੰਚ ਸ੍ਰੀ ਫਤਿਹਗੜ ਸਾਹਿਬ ਦੇ ਡਾ. ਜਸਵੰਤ ਸਿੰਘ ਖੇੜਾ ਨੇ ਸੁਸ਼ੀਲ ਬੋਵਡੇ ਨੂੰ ਜੈਕਾਰਿਆਂ ਨਾਲ ਅੰਮ੍ਰਿਤਸਰ ਵਾਸਤੇ ਰਵਾਨਾ ਕੀਤਾ। ਸੁਸ਼ੀਲ ਬਾਵੜੇ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ।
ਬੋਵਡੇ ਇਹ ਵੀ ਦੱਸਿਆ ਕਿ ਜੇਕਰ ਕਿਸੇ ਨੇ ਮੈਡੀਕਲ ਵਿੱਚ ਐਡਮਿਸ਼ਨ ਲੈਣੀ ਹੈ ਤਾਂ ਉਸ ਨੂੰ ਅੱਸੀ ਲੱਖ ਤੋਂ ਇੱਕ ਕਰੋੜ ਰੁਪਏ ਫੀਸ ਦੇਣੀ ਪੈਂਦੀ ਹੈ ਇਸ ਤਰਾਂ ਸਰਕਾਰੀ ਸਕੂਲਾਂ ਵਿੱਚ ਪੂਨੇ 14000 ਤੋਂ 16000 ਤੱਕ ਫੀਸ ਲਿੱਤੀ ਜਾਂਦੀ ਹੈ