ਲੇਖਕ ਅਤੇ ਜਨਰਲਿਸਟ ਇੰਦਰਜੀਤ ਸਿੰਘ ਜੋਧਕਾ ਦੀ ਪੁਸਤਕ “ਮੇਰੀ ਅਸਟ੍ਰੇਲੀਆ ਯਾਤਰਾ” ਟੀ ਐਸ ਸੈਂਟਰਲ ਲਾਇਬਰੇਰੀ ਚੰਡੀਗੜ੍ਹ ਵਿਖੇ ਲੋਕ ਅਰਪਿਤ
Sanghol Times/ਚੰਡੀਗੜ੍ਹ/08ਅਪ੍ਰੈਲ,2023/ਹਰਮਿੰਦਰ ਨਾਗਪਾਲ – ਕੱਲ੍ਹ
08.04.2023 ਚੰਡੀਗੜ੍ਹ ਦੀ ਟੀ.ਐਸ ਸੈਂਟਰਲ ਲਾਏਬ੍ਰੇਰੀ ਵਿਖੇ ਰੀਡਰਸ ਐਂਡ ਰਾਇਟਰਸ ਸੁਸਾਇਟੀ ਆਫ ਇੰਡੀਆ ਦੁਆਰਾ ਸੰਯੁਕਤ ਰੂਪ ਵਿੱਚ ਲਾਇਬ੍ਰੇਰੀ ਹਾਲ ਵਿੱਚ ਸ੍ਰੀ ਇੰਦਰਜੀਤ ਸਿੰਘ ਜੋਧਕਾ ਦੀ ਪੁਸਤਕ “ਮੇਰੀ ਅਸਟ੍ਰੇਲੀਆ ਯਾਤਰਾ” ਦਾ ਲੋਕ ਅਰਪਣ ਕੀਤਾ ਗਿਆ | ਪ੍ਰੋਗਰਾਮ ਦੇ ਪਹਿਲੇ ਹਿੱਸੇ ਵਿੱਚ ਪ੍ਰਸਿੱਧ ਸਮਾਜ ਸੇਵੀ ਪਟਿਆਲਾ ਨਿਵਾਸੀ ਸ੍ਰ ਦਲੀਪ ਸਿੰਘ ਬਿੱਕਰ ਨੇ ਬਤੌਰ ਮੁੱਖ ਅਤਿਥੀ ਸ਼ਿਰਕਤ ਕੀਤੀ | ਪ੍ਰੋਗਰਾਮ ਦਾ ਸੰਚਾਲਨ ਗੁਰਪਾਲ ਸਿੰਘ ਗਰੇਵਾਲ ਨੇ ਕੀਤਾ | ਇਸ ਮੌਕੇ ਮੰਨੇ ਪ੍ਰਮੰਨੇ ਪੱਤਰਕਾਰ ਸ਼੍ਰੀ ਪ੍ਰੇਮ ਵਿਜ ਗੈਸਟ ਆਫ ਆਨਰ ਰਹੇ ਅਤੇ ਡਾ. ਵਿਨੋਦ ਸ਼ਰਮਾ ਵਿਸ਼ੇਸ਼ ਅਤਿਥੀ ਦੇ ਤੌਰ ਤੇ ਹਾਜ਼ਰ ਹੋਏ | ਮੰਚ ਸੰਚਾਲਨ ਸ਼੍ਰੀਮਤੀ ਜਗਦੀਪ ਕੌਰ “ਨੂਰਾਨੀ” ਨੇ ਕੀਤਾ |
ਲਾਇਬਰੇਰੀਅਨ ਡਾ. ਨਿਜਾ ਸਿੰਘ ਅਤੇ ਰੀਡਰਸ ਐਂਡ ਰਾਇਟਰਸ ਸੁਸਾਇਟੀ ਆਫ ਇੰਡੀਆ ਦੇ ਪ੍ਰਧਾਨ ਨੇ Sr. I D Singh ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ |
ਮੰਚ ਤੇ ਹਾਜਰ ਮਹਿਮਾਨਾਂ ਨੇ ਇੰਦਰਜੀਤ ਸਿੰਘ ਜੋਧਕਾ ਜੀ ਦੀ ਪੁਸਤਕ ਤੇ ਆਪਣੇ ਬਹੁਮੁੱਲੇ ਵਿਚਾਰ ਰੱਖੇ | ਸ੍ਰੀ ਵਿਨੋਦ ਖੰਨਾ, ਉਪ ਪ੍ਰਧਾਨ RWSI ਨੇ ਪੁਸਤਕ ਤੇ ਆਪਣਾ ਆਲੋਚਨਾਤਮਕ ਲੇਖ ਪੜਿਆ |
ਇਸ ਮੌਕੇ ਤੇ ਬੇਬੀ ਨਾਇਆ ਜਿਟਾ, ਕੰਚਨ ਭੱਲਾ ਨੇ ਆਪਣੇ ਮਨਮੋਹਕ ਗੀਤ ਸੁਣਾ ਕੇ ਸਾਰਿਆਂ ਦਾ ਮਨੋਰੰਜਨ ਵੀ ਕੀਤਾ |
ਪ੍ਰੋਗਰਾਮ ਦੇ ਦੂਸਰੇ ਭਾਗ ਕਵੀ ਦਰਬਾਰ ਵਿੱਚ ਚੰਡੀਗੜ੍ਹ ਅਤੇ ਆਲੇ-ਦੁਆਲੇ ਦੇ ਪ੍ਰਮੁੱਖ ਕਵੀਆਂ ਨੇ ਆਪਣੀਆਂ ਰਚਨਾਵਾਂ ਸੁਣਾਈਆਂ ! ਇਸ ਭਾਗ ਦਾ ਮੰਚ ਸੰਚਾਲਨ ਕੰਚਨ ਭੱਲਾ ਨੇ ਕੁਸ਼ਲਤਾ ਪੂਰਵਕ ਕੀਤ | ਜਿਨ੍ਹਾਂ ਨੇ ਕਵਿਤਾ ਪਾਠ ਕੀਤਾ, ਉਹਨਾਂ ਦੇ ਨਾਮ ਇਸ ਪ੍ਰਕਾਰ ਹਨ :- ਸਰਵ ਸ੍ਰੀ ਕੈਲਾਸ਼ ਆਹਲੂਵਾਲੀਆ, ਅਵਤਾਰ , ਗੁਰਪ੍ਰਸਾਦ, ਦਰਸ਼ਨ ਵਸਨ, ਵਿਨੋਦ ਖੰਨਾ, ਆਰ. ਕੇ ਭਗਤ, ਜਰਨੈਲ ਸਿੰਘ, ਸ਼੍ਰੀਮਤੀ ਰਸ਼ਮੀ ਸ਼ਰਮਾ, ਸੰਤੋਸ਼ ਗਰਗ, Kiran ਬੇਦੀ, ਪ੍ਰਤਿਭਾ ਮਾਹੀ, ਨਿਰਮਲ ਸੁਦ, ਕੰਵਲਜੀਤ ਸਿੰਘ ਕੰਵਲ, ਅੰਬਿਕਾ ਪਠਾਣੀਆਂ, ਸੰਘੋਲ ਟਾਇਮਸ ਦੇ ਚੀਫ ਜਤਿੰਦਰ ਪਾਲ ਸਿੰਘ |
ਪ੍ਰੋਗਰਾਮ ਦੇ ਅੰਤ ਵਿਚ ਸ੍ਰੀ ਵਿਨੋਦ ਖੰਨਾ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ |