ਪੰਜਾਬ ਪੁਲੀਸ ਦੇ ਸਬ-ਇੰਸਪੈਕਟਰ ਦੀ ਧੀ ਕੈਨੇਡਾ ‘ਚ ਬਣੀ ਫੈਡਰਲ ਪੁਲਿਸ ਅਧਿਕਾਰੀ
ਨਿਯੁਕਤੀ ਸਮੇਂ ਆਪਣੇ ਪਿਤਾ ਨੂੰ ਕੈਨੇਡਾ ਬੁਲਾ ਕੇ ਵਧਾਇਆ ਮਾਣ
Sanghol Times/ਅੰਮ੍ਰਿਤਸਰ/09.04.2023(ਰਣਜੀਤ ਸਿੰਘ ਮਸੌਣ) ਜਿਲਾਂ ਅੰਮ੍ਰਿਤਸਰ ਦੀ ਤਹਿਸੀਲ ਬਾਬਾ ਬਕਾਲਾ ਅਧੀਨ ਆਉਦੇਂ ਪਿੰਡ ਰਜਧਾਨ ਦੇ ਪੰਜਾਬ ਪੁਲਿਸ ਵਿੱਚ ਸਬ-ਇੰਸਪੈਕਟਰ ਮਨਜੀਤ ਸਿੰਘ ਦੀ ਲਾਡਲੀ ਧੀ ਪੰਜਾਬ ਦੀ ਜੰਮਪਲ ਮਨਵਿੰਦਰ ਕੌਰ ਬੱਲ ਨੇ ਉੱਚ ਵਿਦਿਆ ਹਾਸਲ ਕਰਕੇ ਫੈਡਰਲ ਪੁਲਿਸ ਕੈਨੇਡਾ ਵਿੱਚ ਅਧਿਕਾਰੀ ਦੇ ਤੌਰ ਤੇ ਅਹੁੱਦਾ ਸੰਭਾਲ ਕੇ ਆਪਣੇ ਮਾਤਾ-ਪਿਤਾ, ਪਿੰਡ ਅਤੇ ਇਲਾਕੇ ਦਾ ਮਾਣ ਵਧਾਇਆ ਹੈ। ਜਿਸ ਕਾਰਣ ਪਿੰਡ ਵਾਸੀਆਂ ਅਤੇ ਪਰਿਵਾਰ ਵਿੱਚ ਬਹੁਤ ਖੁਸ਼ੀਆਂ ਭਰਿਆ ਮਹੌਲ ਬਣਿਆ ਹੋਇਆ ਹੈ। ਮਨਵਿੰਦਰ ਕੌਰ ਬੱਲ ਨੇ ਮੁੱਢਲੀ ਵਿੱਦਿਆ ਦਸਵੀਂ ਕਲਾਸ ਤੱਕ ਖਾਲਸਾ ਅਕੈਡਮੀ ਮਹਿਤਾ ਵਿੱਚੋਂ, 10+2 ਮਨਟੈਸਰੀ ਸਕੂਲ ਅਤੇ ਬੀ.ਟੈਕ ਇੰਜੀਨੀਰਿੰਗ ਕਾਲਜ ਮਾਨਾਂਵਾਲਾ ਅੰਮ੍ਰਿਤਸਰ ਤੋਂ ਹਾਸਲ ਕੀਤੀ। ਪਿਛਲੇ ਪੰਜ ਸਾਲਾ ਤੋਂ ਉੰਚ ਵਿਦਿਆ ਹਾਸਲ ਕਰਨ ਲਈ ਕੈਨੇਡਾ ਗਈ ਹੋਈ ਸੀ। ਐਮ.ਟੈਕ ਦੀ ਪੜਾਈ ਦੇ ਨਾਲ ਕੈਨੇਡਾ ਪੁਲਿਸ ਵਿੱਚ ਭਰਤੀ ਹੋਣ ਲਈ ਵਿਦਿਅਕ ਤੌਰ ਤੇ ਪੂਰੀ ਤਿਆਰੀ ਕੀਤੀ ਅਤੇ ਕੈਨੇਡਾ ਦੀ ਫੈਡਰਲ ਪੁਲਿਸ ਵਿੱਚ ਬਤੌਰ ਅਧਿਕਾਰੀ ਚੁਣੇ ਜਾਣ ਤੇ ਬੀਤੇ ਦਿਨ ਆਪਣੇ ਪਿਤਾ ਸਬ-ਇੰਸਪੈਕਟਰ ਮਨਜੀਤ ਸਿੰਘ ਨੂੰ ਨਿਯੁਕਤੀ ਸਮੇਂ ਬੁਲਾ ਕੇ ਉਹਨਾਂ ਦਾ ਹੋਰ ਮਾਣ ਵਧਾਇਆ। ਮਨਵਿੰਦਰ ਕੌਰ ਦੇ ਤਾਇਆ ਕੁਲਦੀਪ ਸਿੰਘ ਰਜਧਾਨ ਨੇ ਉਪਰੋਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਨਵਿੰਦਰ ਕੌਰ ਨੇ ਪੰਜਾਬ ਦੀਆਂ ਧੀਆ ਨੂੰ ਇੱਕ ਮਾਡਲ ਪੇਸ਼ ਕਰਕੇ ਖਾਸ਼ ਸੁਨੇਹਾ ਦਿੱਤਾ ਕਿ ਧੀਆਂ ਵੀ ਉੱਚ ਵਿਦਿਆ ਹਾਸਲ ਕਰਕੇ ਆਪਣੇ ਮਾਤਾ ਪਿਤਾ ਇਲਾਕੇ ਅਤੇ ਦੇਸ਼ ਦਾ ਨਾਮ ਰੋਸ਼ਨ ਕਰ ਸਕਦੀਆਂ ਹਨ। ਇਸ ਪ੍ਰਾਪਤੀ ਤੇ ਸਮੁੱਚੇ ਪਰਿਵਾਰ ਨੂੰ ਆਪਣੀ ਧੀ ਤੇ ਮਾਣ ਮਹਿਸੂਸ ਹੋ ਰਿਹਾ ਹੈ।