ਖੰਨਾ ਰੇਹੜੀ-ਫੜ੍ਹੀ ਯੂਨੀਅਨ ਨੇ ਪ੍ਰਧਾਨ ਗੋਲਡੀ ਸ਼ਰਮਾ ਦੀ ਪ੍ਰਧਾਨਗੀ ਹੇਂਠ ਐਸ ਡੀ ਐਮ ਖੰਨਾ ਨੂੰ ਦਿੱਤਾ ਮੰਗ ਪੱਤਰ
Sanghol Times/ਖੰਨਾ/10.04.2023(ਜੇ ਐਸ ਖੰਨਾ, ਦੂਆ, ਜਤਿੰਦਰ) ਰੇਹੜੀ ਫੜ੍ਹੀ ਵਾਲਿਆਂ ਦੀ ਹੰਗਾਮੀ ਮੀਟਿੰਗ ਸ਼ਹਿਰੀ ਪ੍ਰਧਾਨ ਗੋਲਡੀ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਸਾਰੇ ਰੇਹੜੀ ਫੜੀ ਵਾਲਿਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਜਿਸ ਵਿਚ ਸਾਰਿਆਂ ਨੇ ਕਿਹਾ ਕਿ ਗੋਲਡੀ ਸ਼ਰਮਾ ਪਿਛਲੇ ਕਈ ਸਾਲਾਂ ਤੋਂ ਰੇੜ੍ਹੀ ਫੜ੍ਹੀ ਵਾਲਿਆਂ ਦੀਆਂ ਸਮੱਸਿਆਵਾਂ ਪ੍ਰਸ਼ਾਸਨ ਦੇ ਅੱਗੇ ਲੈ ਕੇ ਜਾਂਦੇ ਆ ਰਹੇ ਹਨ ਅਤੇ ਇਹ ਸੰਸਥਾ ਪਿਛਲੇ ਕਈ ਸਾਲਾਂ ਤੋਂ ਕੰਮ ਕਰਦੀ ਆ ਰਹੀ ਹੈ। ਸਾਰਿਆਂ ਨੇ ਇੱਕ ਮਨ ਤੋਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਕੁਝ ਗਲਤ ਵਿਅਕਤੀਆਂ ਦੁਆਰਾ ਸਾਡੀ ਸੰਸਥਾ ਦਾ ਨਾਮ ਲੈ ਕੇ ਆਪਣੀ ਨੇਤਾਗਿਰੀ ਚਮਕਾਉਣ ਦਾ ਡਰਾਮਾ ਕਰ ਰਹੇ ਹਨ ਅਤੇ ਇਹਨਾਂ ਵਿਅਕਤੀਆਂ ਨੇ ਸਾਡੇ ਜੋ ਸਾਥੀ ਗਰੀਬ ਅਤੇ ਭੋਲੇ ਭਾਲੇ ਹਨ ਉਹਨਾਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਦੀਆਂ ਪਰਚੀਆਂ ਕੱਟਣੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਇਹ ਕਹਿ ਰਹੇ ਹਨ ਕਿ ਜੇਕਰ ਪਰਚੀ ਨਾ ਕਟਵਾਈ ਤਾਂ ਉਨ੍ਹਾਂ ਦੇ ਚਲਾਨ ਕੱਟਣ ਦੀਆਂ ਧਮਕੀਆਂ ਦੇ ਰਹੇ ਹਨ ਅਤੇ ਇਹ ਕਹਿੰਦੇ ਹਨ ਕਿ ਕੋਈ ਜਗ੍ਹਾ ਨਹੀਂ ਮਿਲੇਗੀ।ਉਨ੍ਹਾਂ ਕਿਹਾ ਕਿ ਐਸ ਡੀ ਐਮ ਸਾਹਿਬ ਜਾਂ ਨਗਰ ਕੌਂਸਲ ਖੰਨਾ ਰੇਹੜੀ ਫੜ੍ਹੀ ਯੂਨੀਅਨ ਦੇ ਇਲੈਕਸ਼ਨ ਕਰਵਾਉਂਦੇ ਹਨ ਤਾਂ ਅਸੀਂ ਲੜਨ ਨੂੰ ਤਿਆਰ ਹਾਂ। ਜੇਕਰ ਪ੍ਰਸ਼ਾਸਨ ਤੋਂ ਇਲਾਵਾ ਕੋਈ ਹੋਰ ਕਰਵਾਉਂਦਾ ਹੈ ਤਾਂ ਸਾਡਾ ਇਲੈਕਸ਼ਨ ਤੋਂ ਬਾਈਕਾਟ ਹੈ।ਸਾਰੇ ਮੈਂਬਰਾਂ ਨੇ ਕਿਹਾ ਕਿ ਸਰਕਾਰ ਨੇ ਜੋ ਟਾਊਨ ਵੈਡਿੰਗ ਕਮੇਟੀ ਬਣਾਈ ਹੈ, ਸਾਨੂੰ ਉਸ ਤੇ ਪੂਰਾ ਭਰੋਸਾ ਹੈ ਅਤੇ ਉਸ ਵਿੱਚ ਪ੍ਰਧਾਨ ਗੋਲਡੀ ਸ਼ਰਮਾ ਹਨ। ਟਾਊਨ ਵੈਡਿੰਗ ਕਮੇਟੀ ਦੇ ਨਾਲ ਬੈਠ ਕੇ ਜੋ ਸਾਡੇ ਲਈ ਫੈਸਲਾ ਲੈਣਗੇ ਉਹ ਸਾਨੂੰ ਮਨਜੂਰ ਹੋਵੇਗਾ।ਇਸ ਬਾਰੇ ਪ੍ਰਧਾਨ ਗੋਲਡੀ ਸ਼ਰਮਾ ਦੀ ਅਗਵਾਈ ਵਿੱਚ ਐਸ ਡੀ ਐਮ ਖੰਨਾ ਨੂੰ ਮੰਗ ਪੱਤਰ ਵੀ ਦਿੱਤਾ ਗਿਆ।ਇਸ ਮੌਕੇ ਤੇ ਪ੍ਰੀਤਮ ਸਿੰਘ, ਸੁਖਵਿੰਦਰ ਸਿੰਘ, ਸੁਰੇਸ਼ ਕੁਮਾਰ ਗੋਲਾ, ਮੋਹਣੀ ਫੁੱਲਾਂ ਵਾਲਾ,ਸੁਨੀਲ ਕੌਸ਼ਲ, ਸੰਜੀਵ ਸਿੰਘ, ਗੁਰਪ੍ਰੀਤ, ਕ੍ਰਿਸ਼ਨ ਕੁਮਾਰ, ਮਨੋਹਰ ਲਾਲ, ਰਾਜ ਕੁਮਾਰ, ਸੁਰੇਸ਼ ਕੁਮਾਰ, ਪ੍ਰਦੀਪ ਕੁਮਾਰ, ਪੱਪੂ ਚੌਹਾਨ, ਕਰਨੈਲ ਸਿੰਘ, ਰਾਕੇਸ਼ ਕੁਮਾਰ, ਕੁਕੂ ਸਿੰਘ, ਵਿਪਨ ਸ਼ਰਮਾ, ਸ਼ੰਟੀ ਅਰੋੜਾ, ਪ੍ਰਿੰਸ ਸ਼ਰਮਾ ਤੋਂ ਇਲਾਵਾ ਰੇਹੜੀ ਫੜ੍ਹੀ ਯੂਨੀਅਨ ਦੇ ਸਾਰੇ ਮੈਂਬਰ ਹਾਜ਼ਰ ਸਨ।
