ਸ. ਬਾਦਲ 20ਵੀ ਅਤੇ 21ਵੀ ਸਦੀ ਦੇ ਮਹਾਨ ਆਗੂ ਸਨ- ਜਸਵੀਰ ਸਿੰਘ ਗੜ੍ਹੀ
ਪਿੰਡ ਬਾਦਲ ਪੁੱਜੀ ਬਸਪਾ ਦੀ ਸੂਬਾਈ ਲੀਡਰਸ਼ਿਪ, ਭੇਂਟ ਕੀਤੀ ਸਰਧਾਂਜਲੀ
Sanghol Times/ਮੁਕਤਸਰ ਸਾਹਿਬ/ਲੰਬੀ,ਬਾਦਲ/27ਅਪ੍ਰੈਲ2023
ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਜੀ ਅੰਤਿਮ ਸੰਸਕਾਰ ਮੌਕੇ ਕਰਦੇ ਹੋਏ ਸਰਦਾਰ ਪਰਕਾਸ਼ ਸਿੰਘ ਬਾਦਲ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ। ਸੂਬਾ ਪ੍ਰਧਾਨ ਸ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਸ ਬਾਦਲ ਦਾ ਅਕਾਲ ਚਲਾਣਾ ਪੰਜਾਬ ਦੇ ਹੱਕਾਂ ਲਈ ਚੱਲੇ ਅੰਦੋਲਨ ਅਤੇ ਸੂਬਿਆ ਦੇ ਵੱਧ ਅਧਿਕਾਰਾਂ ਦੇ ਅੰਦੋਲਨ ਨੂੰ ਠੇਸ ਪਹੁੰਚੀ ਹੈ। ਸ ਬਾਦਲ 20ਵੀ ਅਤੇ 21ਵੀ ਸਦੀ ਦੇ ਮਹਾਨ ਆਗੂ ਸਨ ਜਿਹਨਾਂ ਨੇ ਕੇਂਦਰ ਦੀ ਹਿਟਲਰਸ਼ਾਹੀ ਖ਼ਿਲਾਫ਼ ਦੇਸ਼ ਦੀਆ ਵਿਰੋਧੀ ਧਿਰਾਂ ਵਿਚ ਏਕਤਾ ਪੈਦਾ ਕਰਨ ਲਈ ਸਦਾ ਮਜ਼ਬੂਤ ਧਾਗੇ ਦਾ ਕੰਮ ਕੀਤਾ।
ਇਸ ਮੌਕੇ ਨਾਲ ਮੌਜੂਦ ਰਹੇ ਵਿਧਾਇਕ ਡਾ ਨਛੱਤਰ ਪਾਲ, ਡਾ ਸੁਖਵਿੰਦਰ ਕੁਮਾਰ ਸੁੱਖੀ ਵਿਧਾਇਕ ਬੰਗਾ, ਅਵਤਾਰ ਸਿੰਘ ਕਰੀਮਪੁਰੀ ਸਾਬਕਾ ਸਾਂਸਦ, ਸ ਬਲਦੇਵ ਸਿੰਘ ਖਹਿਰਾ ਸਾਬਕਾ ਵਿਧਾਇਕ ਆਦਿ ਲੀਡਰਸ਼ਿਪ ਹਾਜ਼ਿਰ ਰਹੀ।