ਲੇਬਰ ਦਿਹਾੜੇ ਮੌਕੇ ਰਿਲਾਇੰਸ ਤੇ ਜੀਓ ਕੰਪਨੀ ਵੱਲੋਂ ਸੈਕੜੇ ਵਰਕਰ ਨੌਕਰੀ ਤੋਂ ਬਰਖਾਸ਼ਤ ਕੀਤੇ
ਵਰਕਰਾਂ ਨੇ ਜੀਓ ਕੰਪਨੀ ਤੇ ਲੇਬਰ ਵਿਭਾਗ ਦਾ ਪਿਟ ਸਿਆਪ ਕੀਤਾ
ਮੋਹਾਲੀ/01 ਮਈ, 2023/ਗੁਰਜੀਤ ਬਿੱਲਾ – ਅਨਿਲ ਅੰਬਾਨੀ ਅਤੇ ਮੁਕੇਸ਼ ਅੰਬਾਨੀ ਦੀਆਂ ਰਿਲਾਇੰਸ ਕੰਪਨੀ ਰਿਲਾਇਸ ਅਤੇ ਜੀਓ ਕੰਪਨੀ ਵਿੱਚ 15 ਸਾਲ ਤੋਂ ਕੰਮ ਕਰ ਰਹੇ ਮਜਦੂਰਾਂ ਨੂੰ ਮਜਦੂਰ ਦਿਹਾੜੇ ਮੌਕੇ ਨੌਕਰੀ ਤੋਂ ਫਾਰਗ ਕਰ ਦਿਤਾ ਗਿਆ । ਇਸ ਧੱਕੇ ਵਿਰੁੱਧ ਵਰਕਰ ਯੂਨੀਅਨ ਵੱਲੋਂ ਮੂਜਾਹਰਾ ਕੀਤਾ ਗਿਆ ਅਤੇ ਰੱਜਕੇ ਪਿਟ ਸਿਆਪਾ ਕੀਤਾ ਗਿਆ।
ਇਸ ਮੌਕੇ ਯੂਨੀਅਨ ਦੇ ਪ੍ਰਧਾਨ ਭੂਪਿੰਦਰ ਸਿੰਘ ਨੇ ਦੱਸਿਆ ਕਿ ਰਿਲਾਇਸ ਕੰਪਨੀ ਵਿੱਚ ਮਜਦੂਰ 15 ਸਾਲ ਤੋਂ ਕੰਮ ਕਰ ਰਹੇ ਹਨ। ਉਨਾਂ ਦੋਸ਼ ਲਗਾਇਆ ਕੰਪਨੀ ਵੱਲੋਂ ਗੈਰ ਕਾਨੂੰਨੀ ਢੰਗ ਨਾਲ ਕੈਟਾਗਰੀ ਸਿਸਟਮ ਵਿੱਚ ਕਰ ਦਿਤਾ ਗਿਆ। ਰਿਲਾਇੰਸ ਕੰਪਨੀ ਵੱਲੋਂ ਦਿਵਾਲੀਆ ਦਿਖਾਕੇ ਕੇਂਦਰ ਸਰਕਾਰ ਦੀ ਮੰਦਦ ਨਾਲ ਜੀਓ ਕੰਪਨੀ ਵੱਲੋਂ ਰਿਲਾਇੰਸ ਨੂੰ ਖਰੀਦ ਲਿਆ। ਕੰਪਨੀ ਵੱਲੋਂ ਲੰਬੇ ਸਮੇਂ ਤੋਂ ਕੰਮ ਕਰਦੇ ਮਜਦੂਰਾਂ ਦੀ ਛਾਂਟੀ ਕਰ ਦਿਤੀ ਗਈ
ਉਨਾਂ ਕਿਹਾ ਕਿ ਯੂਨੀਅਨ ਵੱਲੋਂ ਕੰਪਨੀ ਦੇ ਇਸ ਧੱਕੇ ਵਿਰੁੱਧ ਕੰਪਨੀ ਦੇ ਪ੍ਰਬੰਧਕਾਂ ਅਤੇ ਸਹਾਇਕ ਲੇਬਰ ਕਮਿਸ਼ਨ ਮੋਹਾਲੀ ਨੂੰ ਕੰਪਨੀ ਵਿਰੁੱਧ ਕਾਰਵਈ ਕਰਨ ਲਈ ਲਿਖਿਆ ਗਿਆ ਪਰ ਲੇਬਰ ਕਮਿਸਨ ਵੱਲੋਂ ਕੰਪਨੀ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ। ਅਜ ਲੇਬਰ ਦਿਹਾੜੇ ਮੌਕੇ ਪੰਜਾਬ ਦੇ ਵੱਖ ਵੱਖ ਜਿਲਿਆਂ ਤੋਂ ਸੈਕੜ ਕਾਮਿਆਂ ਨੇ ਕੰਪਨੀ ਦੇ ਮੋਹਾਲੀ ਵਿਖੇ ਸਥਿਤ ਕੰਪਨੀ ਦੇ ਗੇਟ ਅੱਗੇ ਰੋਸ ਮੁਜਾਹਰਾ ਕਰਕੇ ਪਿਟ ਸਿਆਪਾ ਕੀਤਾ ਗਿਆ ਅਤੇ ਛਾਂਟੀ ਕੀਤੇ ਵਰਕਰਾਂ ਨੂੰ ਵਾਪਸ ਡਿਊਟੀ ਤੇ ਲੈਣ ਦੀ ਮੰਗ ਕੀਤੀ ਗਈ।
ਇਸ ਮੌਕੇ ਏਟਕ ਪੰਜਾਬ ਦੇ ਮੀਤ ਪ੍ਰਧਾਨ ਵਿਨੋਦ ਚੁੱਧ, ਪ੍ਰਧਾਨ ਸੁਰਿੰਦਰ ਸਿੰਘ ਜੜੌਤ ,ਜਨਰਲ ਸਕੱਤਰ, ਕੁੱਲ ਹਿੰਦ ਕਿਸਾਨ ਸਭਾ ਜਿਲਾ ਮੋਹਾਲੀ ਦੇ ਪ੍ਰਧਾਨ ਬਲਵਿੰਦਰ ਸਿੰਘ ਜੜੌਤ, ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਾ ਕਿ ਪੰੰਜਾਬ ਏਟਕ ਮਜਦੂਰਾਂ ਦੀ ਪਿੱਠ ਤੇ ਖੜੀ ਹੈ ਤੇ ਵਰਕਰਾਂ ਨਾਲ ਕੀਤੀ ਗਈ ਧੱਕੇਸਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨਾਂ ਸਹਾਇਕ ਲੇਬਰ ਕਮਿਸਨ ਤੋਂ ਮੰਗ ਕੀਤੀ ਕਿ ਕੱਢੇ ਵਰਕਰਾਂ ਨੂੰ ਤੁਰੰਤ ਨੌਕਰੀ ਤੇ ਵਾਪਸ ਰੱਖਿਆ ਜਾਵੇ ਅਤੇ ਕੰੰਪਨੀ ਵਿਰੁੱਧ ਅਨ-ਲੇਬਰ ਪਰੈਕਟਿਸ ਅਧੀਨ ਮੁਕਦਮਾਂ ਦਰਜ ਕੀਤਾ ਜਾਵੇ। ਅਜ ਦੇ ਧਰਨੇ ਵਿੱਚ ਚਮਕੌਰ ਸਿੰਘ, ਹਰਚੰਦ ਸਿੰਘ, ਜਗੀਰ ਸਿੰਘ, ਸਾਂਦਾ ਲਾਲ ਤੋਂ ਇਲਾਵਾ ਵੱਡੀ ਗਿਣਤੀ ਵਰਕਰ ਹਾਜ਼ਰ ਸਨ।
ਫੋਟੋ ਰਿਲਾਂਇਸ ਕਾਮੇ: ਰਿਲਾਇੰਸ ਕੰਪਨੀ ਤੇ ਜੀਓ ਦੇ ਕਰਮਚਾਰਨੀ ਰੋਸ ਮੁਜਾਹਰਾ ਕਰਕੇ ਪਿਟ ਸਿਆਪਾ ਕਰਦੇ ਹੋਏ।