नैट ज़ीरो लक्ष्य की प्राप्ति के लिए पंजाब स्टेट एनर्जी एक्शन प्लान की शुरुआत
अमृतसर को सोलर सिटी के तौर पर किया जाएगा विकसित
अतिरिक्त मुख्य सचिव नवीन एवं नवीकरणीय ऊर्जा स्रोत ए. वेणू प्रसाद ने सभी विभागों की दफ़्तरी इमारतों को सौर ऊर्जा पर तबदील करने के लिए आगे आने के लिए कहा
Sanghol Times/चंडीगढ़/10मई,2023
कैबिनेट मंत्री श्री अमन अरोड़ा के नेतृत्व वाले पंजाब के नवीन एवं नवीकरणीय ऊर्जा स्रोत विभाग द्वारा आज पंजाब स्टेट एनर्जी एक्शन प्लान लॉन्च किया गया है, जिससे इमारतों, उद्योगों, नगर पालिकाओं, कृषि, परिवहन और अन्य क्षेत्रों में ऊर्जा दक्षता को सुनिश्चित बनाया जा सके। इस एक्शन प्लान का उद्देश्य राज्य के विभागों/ एजेंसियों की सबसे टिकाऊ, दीर्घकालिक और अंतर क्षेत्रीय नवीकरणीय/स्वच्छ ऊर्जा योजना को अपनाने में सहायता करना है।
इस दौरान अतिरिक्त मुख्य सचिव नवीन एवं नवीकरणीय ऊर्जा स्रोत विभाग श्री ए. वेणु प्रसाद, अध्यक्ष पेडा श्री एच.एस. हंसपाल और इंडो-जर्मन एनर्जी प्रोग्राम जी.आई.ज़ैड. के प्रमुख डॉ. विनफ्राईड डैम द्वारा राज्य के लिए अमृतसर स्मार्ट सिटी पोर्टल और रिन्यूएबल परचेज ऑब्लिगेशन (आर.पी.ओ.) पोर्टल के साथ डिसीजन सपोर्ट टूल (डी.एस.टी.) भी लॉन्च किया गया।
श्री ए. वेणु प्रसाद ने कहा कि अमृतसर को सोलर सिटी के तौर पर विकसित किया जाएगा। उन्होंने कहा कि स्टेट एनर्जी एक्शन प्लान हरेक सैक्टर जैसे कि कृषि, बिजली, नवीकरणीय, सी.बी.जी., नगर पालिकाओं, परिवहन, इमारतों और उद्योगों में नैट ज़ीरो लक्ष्यों को प्राप्त करने में मदद करेगा। पेडा द्वारा 20 से अधिक विभागों/संस्थाओं के सलाहकारों की तजुर्बेकार टीम और प्रतिनिधियों की मदद के साथ तकनीकी सहायता लेने के लिए जर्मन के आर्थिक सहयोग और विकास मंत्रालय से फंड प्राप्त जी.आई.ज़ैड. के आई.जी.ई.एन. एक्सेस टू एनर्जी प्रोग्राम के साथ समझौता ज्ञापन पर भी हस्ताक्षर किए हैं।
इस एक्शन प्लान को तेज़ी से लागू करने और इसकी प्रगति की तिमाही आधार पर समीक्षा करने की ज़रूरत पर ज़ोर देते हुए उन्होंने बिजली क्षेत्र को डीकार्बोनाईज़ (कार्बन मुक्त) करने के लिए सभी विभागों को अपने दफ़्तरों की इमारतों को सोलर पैनलों से लैस करने सम्बन्धी कदम उठाने के लिए कहा, जिससे उनके बिजली के उपभोग सम्बन्धी खर्चों को 25 फीसदी से 30 फीसदी तक घटाने में मदद मिलेगी।
पेडा के अध्यक्ष श्री एच.एस. हंसपाल ने कहा कि पेडा ऊर्जा संरक्षण अधिनियम, 2001 को लागू करने के लिए पंजाब सरकार की डैज़ीगनेटिड एजेंसी है और पेडा का उद्देश्य 2070 तक नैट ज़ीरो लक्ष्यों को प्राप्त करना है। उन्होंने बी.ई.ई. द्वारा राज्य स्तर पर राज्य ऊर्जा दक्षता कार्य योजना (एसईएपी) तैयार किए जाने का भी जिक़्र किया। पंजाब ने स्टेट एनर्जी विजऩ 2047 भी तैयार किया है।
इस विलक्षण प्लान को तैयार करने के लिए पेडा के प्रयासों की सराहना करते हुए इंडो-जर्मन एनर्जी प्रोग्राम जी.आई.ज़ैड. के प्रमुख डॉ. विनफ्राईड डैम ने नैट ज़ीरो लक्ष्य की प्राप्ति के लिए भारत के उद्देश्य को पूरा करने के लिए लम्बे समय की एनर्जी प्लानिंग के महत्व पर प्रकाश डाला।
उन्होंने अंतरराष्ट्रीय स्तर पर निर्धारित लक्ष्यों को हासिल करने के लिए राज्य के सभी सरकारी विभागों और नागरिकों की भूमिका पर भी ज़ोर दिया। उन्होंने विभिन्न यूरोपीय देशों की उदाहरणें साझा करने के साथ-साथ अपनी आर्थिकता को डीकार्बोनाईज़ करने, जिसके लिए ज़्यादातर मुल्कों द्वारा 2050 तक और जर्मनी द्वारा 2045 तक का लक्ष्य रखा गया है, के लिए उनकी क्षेत्रीय पहलों के बारे में भी जानकारी दी।
सभी भागीदारों का स्वागत करते हुए पेडा के डायरैक्टर श्री एम.पी. सिंह ने स्टेट एनर्जी एक्शन प्लान और ऑनलाइन डिसीजन सपोर्ट टूल के बारे में जानकारी दी, जिसका प्रयोग करते हुए सभी सम्बन्धित विभाग राज्य के लिए कोई भी बड़े विकास लक्ष्य निर्धारित करने से पहले डेटा आधारित विकास योजनाएँ तैयार करते हैं।
इस बैठक में प्रमुख सचिव बिजली विभाग श्री तेजवीर सिंह, प्रमुख सचिव आवास निर्माण एवं शहरी विकास श्री अजोए कुमार सिन्हा, गमाडा के मुख्य प्रशासक श्री अमनदीप बांसल और चीफ़ टाऊन प्लानर पंजाब श्री पंकज बावा, सीनियर सलाहकार जी.आई.ज़ैड. इंडिया श्रीमति निधि सरीन, पेडा के ज्वाइंट डायरैक्टर श्री कुलबीर सिंह संधू के अलावा परिवहन, लोक निर्माण, तकनीकी शिक्षा, निवेश प्रोत्साहन, कौशल विकास, उच्च शिक्षा विभाग के अधिकारी भी उपस्थित थे।
————–
ਨੈੱਟ ਜ਼ੀਰੋ ਟੀਚੇ ਦੀ ਪ੍ਰਾਪਤੀ ਲਈ ਪੰਜਾਬ ਸਟੇਟ ਐਨਰਜੀ ਐਕਸ਼ਨ ਪਲਾਨ ਦੀ ਸ਼ੁਰੂਆਤ
• ਅੰਮ੍ਰਿਤਸਰ ਨੂੰ ਸੋਲਰ ਸਿਟੀ ਵਜੋਂ ਕੀਤਾ ਜਾਵੇਗਾ ਵਿਕਸਤ
• ਵਧੀਕ ਮੁੱਖ ਸਕੱਤਰ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਏ. ਵੇਣੂ ਪ੍ਰਸਾਦ ਨੇ ਸਾਰੇ ਵਿਭਾਗਾਂ ਨੂੰ ਦਫ਼ਤਰੀ ਇਮਾਰਤਾਂ ਨੂੰ ਸੌਰ ਊਰਜਾ ਉਤੇ ਤਬਦੀਲ ਕਰਨ ਲਈ ਅੱਗੇ ਆਉਣ ਲਈ ਕਿਹਾ
ਚੰਡੀਗੜ੍ਹ, 10 ਮਈ:
ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਦੀ ਅਗਵਾਈ ਵਾਲੇ ਪੰਜਾਬ ਦੇ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਵਿਭਾਗ ਵੱਲੋਂ ਅੱਜ ਪੰਜਾਬ ਸਟੇਟ ਐਨਰਜੀ ਐਕਸ਼ਨ ਪਲਾਨ ਲਾਂਚ ਕੀਤਾ ਗਿਆ ਹੈ ਤਾਂ ਜੋ ਇਮਾਰਤਾਂ, ਉਦਯੋਗਾਂ, ਨਗਰ-ਪਾਲਿਕਾਵਾਂ, ਖੇਤੀਬਾੜੀ, ਟਰਾਂਸਪੋਰਟ ਅਤੇ ਹੋਰ ਖੇਤਰਾਂ ਵਿੱਚ ਊਰਜਾ ਕੁਸ਼ਲਤਾ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਐਕਸ਼ਨ ਪਲਾਨ ਦਾ ਉਦੇਸ਼ ਸੂਬੇ ਦੇ ਵਿਭਾਗਾਂ/ਏਜੰਸੀਆਂ ਦੀ ਸਭ ਤੋਂ ਟਿਕਾਊ, ਲੰਬੀ ਮਿਆਦ ਵਾਲੀ ਅਤੇ ਇੰਟਰ ਸੈਕਟਰਲ ਨਵਿਆਉਣਯੋਗ/ਸਾਫ਼ ਤੇ ਸਵੱਛ ਊਰਜਾ ਯੋਜਨਾ ਨੂੰ ਅਪਣਾਉਣ ਵਿੱਚ ਸਹਾਇਤਾ ਕਰਨਾ ਹੈ।
ਇਸ ਦੌਰਾਨ ਵਧੀਕ ਮੁੱਖ ਸਕੱਤਰ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਵਿਭਾਗ ਸ੍ਰੀ ਏ.ਵੇਣੂ ਪ੍ਰਸਾਦ, ਚੇਅਰਮੈਨ ਪੇਡਾ ਸ੍ਰੀ ਐਚ.ਐਸ.ਹੰਸਪਾਲ ਅਤੇ ਇੰਡੋ-ਜਰਮਨ ਐਨਰਜੀ ਪ੍ਰੋਗਰਾਮ ਜੀ.ਆਈ.ਜ਼ੈੱਡ. ਦੇ ਮੁਖੀ ਡਾ. ਵਿਨਫਰਾਈਡ ਡੈਮ ਵੱਲੋਂ ਸੂਬੇ ਲਈ ਅੰਮ੍ਰਿਤਸਰ ਸਮਾਰਟ ਸਿਟੀ ਪੋਰਟਲ ਅਤੇ ਨਵਿਆਉਣਯੋਗ ਪਰਚੇਜ਼ ਔਬਲੀਗੇਸ਼ਨਜ਼ (ਆਰ.ਪੀ.ਓ.) ਪੋਰਟਲ ਦੇ ਨਾਲ ਡਿਸੀਜ਼ਨ ਸਪੋਰਟ ਟੂਲ (ਡੀ.ਐਸ.ਟੀ.) ਵੀ ਲਾਂਚ ਕੀਤਾ ਗਿਆ।
ਸ੍ਰੀ ਏ ਵੇਣੂ ਪ੍ਰਸਾਦ ਨੇ ਕਿਹਾ ਕਿ ਅੰਮ੍ਰਿਤਸਰ ਨੂੰ ਸੋਲਰ ਸਿਟੀ ਵਜੋਂ ਵਿਕਸਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਟੇਟ ਐਨਰਜੀ ਐਕਸ਼ਨ ਪਲਾਨ ਹਰੇਕ ਸੈਕਟਰ ਜਿਵੇਂ ਖੇਤੀਬਾੜੀ, ਬਿਜਲੀ, ਨਵਿਆਉਣਯੋਗ, ਸੀ.ਬੀ.ਜੀ., ਨਗਰਪਾਲਿਕਾਵਾਂ, ਟਰਾਂਸਪੋਰਟ, ਇਮਾਰਤਾਂ ਅਤੇ ਉਦਯੋਗਾਂ ਵਿੱਚ ਨੈੱਟ ਜ਼ੀਰੋ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰੇਗਾ। ਪੇਡਾ ਵੱਲੋਂ 20 ਤੋਂ ਵੱਧ ਵਿਭਾਗਾਂ/ਸੰਸਥਾਵਾਂ ਦੇ ਸਲਾਹਕਾਰਾਂ ਦੀ ਤਜਰਬੇਕਾਰ ਟੀਮ ਅਤੇ ਨੁਮਾਇੰਦਿਆਂ ਦੀ ਮਦਦ ਨਾਲ ਤਕਨੀਕੀ ਸਹਾਇਤਾ ਲੈਣ ਵਾਸਤੇ ਜਰਮਨ ਦੇ ਇਕਨੌਮਿਕ ਕੋਆਪਰੇਸ਼ਨ ਅਤੇ ਡਿਵੈਲਪਮੈਂਟ ਮੰਤਰਾਲੇ ਤੋਂ ਫੰਡ ਪ੍ਰਾਪਤ ਜੀ.ਆਈ.ਜ਼ੈੱਡ. ਦੇ ਆਈ.ਜੀ.ਈ.ਐਨ. ਐਕਸੈੱਸ ਟੂ ਐਨਰਜੀ ਪ੍ਰੋਗਰਾਮ ਨਾਲ ਸਮਝੌਤਾ ਸਹੀਬੱਧ ਕੀਤਾ ਹੈ।
ਇਸ ਐਕਸ਼ਨ ਪਲਾਨ ਨੂੰ ਤੇਜ਼ੀ ਨਾਲ ਲਾਗੂ ਕਰਨ ਅਤੇ ਇਸਦੀ ਪ੍ਰਗਤੀ ਦੀ ਤਿਮਾਹੀ ਆਧਾਰ ‘ਤੇ ਸਮੀਖਿਆ ਕਰਨ ਦੀ ਲੋੜ ‘ਤੇ ਜ਼ੋਰ ਦਿੰਦਿਆਂ ਉਨ੍ਹਾਂ ਨੇ ਬਿਜਲੀ ਖੇਤਰ ਨੂੰ ਡੀਕਾਰਬੋਨਾਈਜ਼ (ਕਾਰਬਨ ਮੁਕਤ) ਕਰਨ ਲਈ ਸਾਰੇ ਵਿਭਾਗਾਂ ਨੂੰ ਆਪਣੇ ਦਫ਼ਤਰਾਂ ਦੀਆਂ ਇਮਾਰਤਾਂ ਨੂੰ ਸੋਲਰ ਪੈਨਲਾਂ ਨਾਲ ਲੈਸ ਕਰਨ ਸਬੰਧੀ ਕਦਮ ਚੁੱਕਣ ਲਈ ਕਿਹਾ ਜਿਸ ਨਾਲ ਉਨ੍ਹਾਂ ਦੇ ਬਿਜਲੀ ਦੀ ਖ਼ਪਤ ਸਬੰਧੀ ਖਰਚਿਆਂ ਨੂੰ 25 ਫੀਸਦ ਤੋਂ 30 ਫੀਸਦ ਤੱਕ ਘਟਾਉਣ ਵਿੱਚ ਮਦਦ ਮਿਲੇਗੀ।
ਪੇਡਾ ਦੇ ਚੇਅਰਮੈਨ ਸ੍ਰੀ ਐੱਚ.ਐੱਸ. ਹੰਸਪਾਲ ਨੇ ਕਿਹਾ ਕਿ ਪੇਡਾ ਊਰਜਾ ਸੰਭਾਲ ਐਕਟ, 2001 ਨੂੰ ਲਾਗੂ ਕਰਨ ਲਈ ਪੰਜਾਬ ਸਰਕਾਰ ਦੀ ਡੈਜ਼ੀਗਨੇਟਿਡ ਏਜੰਸੀ ਹੈ ਅਤੇ ਪੇਡਾ ਦਾ ਉਦੇਸ਼ 2070 ਤੱਕ ਨੈੱਟ ਜ਼ੀਰੋ ਟੀਚਿਆਂ ਨੂੰ ਪ੍ਰਾਪਤ ਕਰਨਾ ਹੈ। ਉਨ੍ਹਾਂ ਨੇ ਬੀ.ਈ.ਈ. ਵੱਲੋਂ ਸੂਬਾ ਪੱਧਰ ‘ਤੇ ਸਟੇਟ ਐਨਰਜੀ ਐਫੀਸ਼ੈਂਸੀ ਪਲਾਨ (ਸੀ.ਈ.ਏ.ਪੀ.) ਤਿਆਰ ਕੀਤੇ ਜਾਣ ਦਾ ਵੀ ਜ਼ਿਕਰ ਕੀਤਾ। ਪੰਜਾਬ ਨੇ ਸਟੇਟ ਐਨਰਜੀ ਵਿਜ਼ਨ 2047 ਵੀ ਤਿਆਰ ਕੀਤਾ ਹੈ।
ਇਸ ਵਿਲੱਖਣ ਪਲਾਨ ਨੂੰ ਤਿਆਰ ਕਰਨ ਲਈ ਪੇਡਾ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਇੰਡੋ-ਜਰਮਨ ਐਨਰਜੀ ਪ੍ਰੋਗਰਾਮ ਜੀ.ਆਈ.ਜ਼ੈੱਡ. ਦੇ ਮੁਖੀ ਡਾ. ਵਿਨਫਰਾਈਡ ਡੈਮ ਨੇ ਨੈੱਟ ਜ਼ੀਰੋ ਟੀਚੇ ਦੀ ਪ੍ਰਾਪਤੀ ਲਈ ਭਾਰਤ ਦੇ ਉਦੇਸ਼ ਨੂੰ ਪੂਰਾ ਕਰਨ ਵਾਸਤੇ ਲੰਬੇ ਸਮੇਂ ਦੀ ਐਨਰਜੀ ਪਲਾਨਿੰਗ ਦੇ ਮਹੱਤਵ ‘ਤੇ ਚਾਨਣਾ ਪਾਇਆ।
ਉਨ੍ਹਾਂ ਨੇ ਕੌਮਾਂਤਰੀ ਪੱਧਰ ‘ਤੇ ਨਿਰਧਾਰਤ ਟੀਚਿਆਂ ਨੂੰ ਹਾਸਲ ਕਰਨ ਲਈ ਸੂਬੇ ਦੇ ਸਾਰੇ ਸਰਕਾਰੀ ਵਿਭਾਗਾਂ ਅਤੇ ਨਾਗਰਿਕਾਂ ਦੀ ਭੂਮਿਕਾ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਵੱਖ-ਵੱਖ ਯੂਰਪੀਅਨ ਦੇਸ਼ਾਂ ਦੀਆਂ ਉਦਾਹਰਣਾਂ ਸਾਂਝੀਆਂ ਕਰਨ ਦੇ ਨਾਲ ਨਾਲ ਆਪਣੀ ਆਰਥਿਕਤਾ ਨੂੰ ਡੀਕਾਰਬੋਨਾਈਜ਼ ਕਰਨ, ਜਿਸ ਵਾਸਤੇ ਜ਼ਿਆਦਾਤਰ ਮੁਲਕਾਂ ਵੱਲੋਂ 2050 ਤੱਕ ਅਤੇ ਜਰਮਨੀ ਵੱਲੋਂ 2045 ਤੱਕ ਦਾ ਟੀਚਾ ਰੱਖਿਆ ਗਿਆ ਹੈ, ਲਈ ਉਨ੍ਹਾਂ ਦੀਆਂ ਸੈਕਟਰਲ ਪਹਿਲਕਦਮੀਆਂ ਬਾਰੇ ਵੀ ਜਾਣਕਾਰੀ ਦਿੱਤੀ।
ਸਾਰੇ ਭਾਗੀਦਾਰਾਂ ਦਾ ਸੁਆਗਤ ਕਰਦਿਆਂ ਪੇਡਾ ਦੇ ਡਾਇਰੈਕਟਰ ਸ੍ਰੀ ਐਮ.ਪੀ. ਸਿੰਘ ਨੇ ਸਟੇਟ ਐਨਰਜੀ ਐਕਸ਼ਨ ਪਲਾਨ ਅਤੇ ਆਨਲਾਈਨ ਡਿਸੀਜ਼ਨ ਸਪੋਰਟ ਟੂਲ ਬਾਰੇ ਜਾਣਕਾਰੀ ਦਿੱਤੀ ਜਿਸ ਦੀ ਵਰਤੋਂ ਕਰਦਿਆਂ, ਸਾਰੇ ਸਬੰਧਤ ਵਿਭਾਗ ਸੂਬੇ ਲਈ ਕੋਈ ਵੀ ਵੱਡੇ ਵਿਕਾਸ ਟੀਚੇ ਨਿਰਧਾਰਤ ਕਰਨ ਤੋਂ ਪਹਿਲਾਂ ਡਾਟਾ-ਆਧਾਰਤ ਵਿਕਾਸ ਯੋਜਨਾਵਾਂ ਤਿਆਰ ਕਰਦੇ ਹਨ।
ਇਸ ਮੀਟਿੰਗ ਵਿੱਚ ਪ੍ਰਮੁੱਖ ਸਕੱਤਰ ਬਿਜਲੀ ਵਿਭਾਗ ਸ੍ਰੀ ਤੇਜਵੀਰ ਸਿੰਘ, ਪ੍ਰਮੁੱਖ ਸਕੱਤਰ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਸ੍ਰੀ ਅਜੋਏ ਕੁਮਾਰ ਸਿਨਹਾ, ਗਮਾਡਾ ਦੇ ਮੁੱਖ ਪ੍ਰਸ਼ਾਸਕ ਸ੍ਰੀ ਅਮਨਦੀਪ ਬਾਂਸਲ ਅਤੇ ਚੀਫ਼ ਟਾਊਨ ਪਲਾਨਰ ਪੰਜਾਬ ਸ੍ਰੀ ਪੰਕਜ ਬਾਵਾ, ਸੀਨੀਅਰ ਸਲਾਹਕਾਰ ਜੀ.ਆਈ.ਜ਼ੈੱਡ. ਇੰਡੀਆ ਸ੍ਰੀਮਤੀ ਨਿਧੀ ਸਰੀਨ, ਪੇਡਾ ਦੇ ਜੁਆਇੰਟ ਡਾਇਰੈਕਟਰ ਸ੍ਰੀ ਕੁਲਬੀਰ ਸਿੰਘ ਸੰਧੂ ਤੋਂ ਇਲਾਵਾ ਟਰਾਂਸਪੋਰਟ, ਲੋਕ ਨਿਰਮਾਣ, ਤਕਨੀਕੀ ਸਿੱਖਿਆ, ਨਿਵੇਸ਼ ਪ੍ਰੋਤਸਾਹਨ, ਹੁਨਰ ਵਿਕਾਸ, ਉਚੇਰੀ ਸਿੱਖਿਆ ਵਿਭਾਗ ਦੇ ਅਧਿਕਾਰੀ ਵੀ ਹਾਜ਼ਰ ਸਨ।