
ਲੋਕ ਸਭਾ ਜ਼ਿਮਨੀ ਚੋਣ ਵਿੱਚ ਆਪ ਦੀ ਹੋਈ ਤਾਬੜ-ਤੋੜ ਜਿੱਤ ਆਪ ਆਗੂ ਵਿਚ ਖੁਸ਼ੀ ਦੀ ਲਹਿਰ
Sanghol Times/ਨਵਾਂਸ਼ਹਿਰ/ਕਾਠਗੜ੍ਹ/13.05.2023(ਜਤਿੰਦਰ ਪਾਲ ਸਿੰਘ ਕਲੇਰ )ਲੋਕ ਸਭਾ ਦੀ ਜ਼ਿਮਨੀ ਚੋਣ ਵਿੱਚ ਆਪ ਪਾਰਟੀ ਦੀ ਹੋਈ ਤਾਬੜਤੋੜ ਜਿੱਤ ਨਵਾਂ ਇਤਿਹਾਸ ਰਚਿਆ। ਵਿਰੋਧੀ ਪਾਰਟੀਆਂ ਨੂੰ ਆਮ ਆਦਮੀ ਦੀ ਪਾਰਟੀ ਦੀ ਜਿੱਤ ਤੋਂ ਸਬਕ ਸਿੱਖ ਲੈਣਾ ਚਾਹੀਦਾ ਹੈ। ਜਲੰਧਰ ਲੋਕ ਸਭਾ ਹਲਕੇ ਦੇ ਵੋਟਰਾਂ ਨੇ ਆਪ ਪਾਰਟੀ ਦੇ ਸੁਪਰੀਮੋ ਕਨਵੀਨਰ ਅਰਵਿੰਦ ਕੇਜਰੀਵਾਲ ਮੁਖ ਮੰਤਰੀ ਦਿੱਲੀ ਅਤੇ ਮੁਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਦੀ ਇਮਾਨਦਾਰੀ ਦਾ ਸਬੂਤ ਦੇਸ਼ ਵਾਸੀਆਂ ਦੇ ਸਾਹਮਣੇ ਪੇਸ਼ ਕੀਤਾ ਹੈ।ਇਹ ਜਾਣਕਾਰੀ ਦਿੰਦਿਆਂ ਆਪ ਪਾਰਟੀ ਦੇ ਸਰਗਰਮ ਵਰਕਰ ਨੰਬਰਦਾਰ ਜਸਵੀਰ ਸਿੰਘ ਘੁੰਮਣ ਨੇ ਦੱਸਿਆ ਕਿ ਮੁਖ ਮੰਤਰੀ ਮਾਨ ਦੀ ਇਮਾਨਦਾਰ ਸਰਕਾਰ ਦੇ ਇਮਾਨਦਾਰ ਹਲਕਾ ਵਿਧਾਇਕਾ ਬੀਬੀ ਸੰਤੋਸ਼ ਕਟਾਰੀਆ, ਅਸ਼ੋਕ ਕਟਾਰੀਆ,ਕਰਨਵੀਰ ਕਟਾਰੀਆ ਅਤੇ ਮੁਖ ਮੰਤਰੀ ਵਲੋਂ ਲੋਕ ਸਭਾ ਚੋਣ ਵਿਚ ਚੋਣ ਪ੍ਰਚਾਰ ਦੀ ਸੌਂਪੀ ਗਈ ਜ਼ਿੰਮੇਵਾਰੀ ਨੂੰ ਦਿਨ ਰਾਤ ਮਿਹਨਤ ਕਰਕੇ ਇਸ ਚੋਣ ਵਿਚ ਅਹਿਮ ਯੋਗਦਾਨ ਪਾਇਆ ਹੈ।ਇਸ ਲਈ ਇਹ ਸ਼ਖ਼ਸੀਅਤਾਂ ਵੀ ਵਧਾਈ ਦੇ ਪਾਤਰ ਹਨ। ਕਾਠਗੜ੍ਹ ਮੋੜ ਤੇ ਜਸਵੀਰ ਸਿੰਘ ਘੁੰਮਣ ਸੀਨੀਅਰ ਆਪ ਆਗੂ ਨੇ ਜਲੰਧਰ ਵਿਚ ਹੋਈ ਆਪ ਸਰਕਾਰ ਦੀ ਤਾਬੜ-ਤੋੜ ਜਿੱਤ ਨੇ ਜਿਥੇ ਵਿਰੋਧੀ ਪਾਰਟੀਆਂ ਦੇ ਹੋਸ਼ ਉਡਾ ਦਿੱਤੇ।
ਤੇ ਜਿੱਤ ਦੀ ਖੁਸ਼ੀ ਦੀ ਲਹਿਰ ਵਿਚ ਜਸਬੀਰ ਸਿੰਘ ਘੁੰਮਣ ਸੀਨੀਅਰ ਆਗੂ ਨੇ ਆਪਣੇ ਸਾਥੀਆਂ ਨਾਲ ਜਿੱਤ ਤੇ ਮੌਕੇ ਕਾਠਗੜ ਮੌੜ ਤੇ ਲੱਡੂ ਵੰਡੇ ਗਏ ।ਇਸ ਮੌਕੇ ਉਹਨਾਂ ਨਾਲ ਨਰੇਸ਼ ਸ਼ਰਮਾ ਕਾਠਗੜ੍ਹ ਸਰਕਲ ਇੰਚਾਰਜ, ਗੁਰਮੁਖ ਸਿੰਘ ਪਾਬਲਾ ( ਪਾਬਲਾ ਟੈਲੀਕਾਮ) ਬਲਵੀਰ ਸਿੰਘ ਭੰਗੂ, ਜਸਪਾਲ ਸਿੰਘ ਚੇਚੀ ਰਿਟਾਇਰਡ ਰੇਂਜ ਅਫ਼ਸਰ, ਕਾਬਲ ਸਿੰਘ ਚੇਚੀ,ਰਾਮ ਸ਼ਾਹ ਸੂਰਾਪੁਰ ਵਾਇਸ ਚੇਅਰਮੈਨ ਪੀ, ਏ, ਡੀ, ਵੀ, ਹਰਵੰਸ ਸਿੰਘ ਮੱਲੀ, ਸਤਨਾਮ ਸਿੰਘ,ਮਨੋਜ ਦੁਭਾਲੀ, ਸੁਭਾਸ਼ ਕਟਾਰੀਆ ਭਰਥਲਾ, ਨੰਬਰਦਾਰ ਸੁਖਦੇਵ ਕਾਲਾ ਬਾਗੋਵਾਲ ਅਤੇ ਕਾਕਾ ਆਦਿ ਨੇ ਪਾਰਟੀ ਦੀ ਸ਼ਾਨਦਾਰ ਇਤਿਹਾਸਕ ਜਿੱਤ ਤੇ ਮੁੱਖ ਮੰਤਰੀ ਮਾਨ, ਹਲਕਾ ਵਿਧਾਇਕਾ, ਅਸ਼ੋਕ ਕਟਾਰੀਆ ਅਤੇ ਕਰਨਵੀਰ ਕਟਾਰੀਆ ਨੂੰ ਵਧਾਈਆਂ ਦਿੱਤੀਆਂ ਅਤੇ ਲੱਡੂ ਵੰਡੇ ਕੋਲਡ ਡਰਿੰਕ ਦੀ ਛਬੀਲ ਵੀ ਲਗਾਈ।