ਸੰਘੋਲ ਟਾਇਮਜ਼/ਗੁਰਜੀਤਬਿੱਲਾ/16ਮਈ,2022/ਮੋਹਾਲੀ – 16-05-2022 ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਡੇਲੀਵੇਜ਼ ਕਰਮਚਾਰੀ ਯੂਨੀਅਨ ਵੱਲੋਂ ਬੋਰਡ ਦੀ ਸਕੱਤਰ ਸ਼੍ਰੀਮਤੀ ਸਵਾਤੀ ਟਵਾਣਾ (ਪੀ.ਸੀ.ਐਸ) ਨੂੰ ਉਹਨਾਂ ਦੇ ਦਫਤਰ ਵਿਖੇ ਗੁਲਦਸਤਾ ਦੇਕੇ ਸਵਾਗਤ ਕੀਤਾ ਗਿਆ ਅਤੇ ਡੇਲੀਵੇਜ਼ ਕਰਮਚਾਰੀਆਂ ਦੀਆਂ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ ਗਿਆ। ਮੈਡਮ ਸੈਕਟਰੀ ਜੀ ਵੱਲੋਂ ਯੂਨੀਅਨ ਨੂੰ ਵਿਸ਼ਾਵਾਸ ਦਵਾਇਆ ਕਿ ਡੇਲੀਵੇਜ ਕਰਮਚਾਰੀ ਦੀਆਂ ਸਮੱਸਿਆਵਾਂ ਜਲਦ ਤੋਂ ਜਲਦ ਹੱਲ ਕੀਤੀਆਂ ਜਾਣਗੀਆਂ। ਇਸ ਮੋਕੇ ਤੇ ਯੂਨੀਅਨ ਦੇ ਪ੍ਰਧਾਨ ਸ਼੍ਰੀ ਰਾਜ ਕੁਮਾਰ, ਜਨਰਨ ਸਕੱਤਰ ਇੰਦਰਜੀਤ ਸਿੰਘ, ਖਜ਼ਾਨਚੀ ਬੂਟਾ ਸਿੰਘ, ਦਫਤਰ ਸਕੱਤਰ ਨਵਦੀਪ ਸਿੰਘ ਭੜੀ, ਰਣਜੀਤ ਸਿੰਘ, ਮੈਡਮ ਰਮਨਦੀਪ ਕੌਰ (ਆਦਰਸ਼ ਸਕੂਲ) ਭਾਗੋ ਆਦਿ ਹਾਜ਼ਰ ਸਨ।
ਤਜਿੰਦਰ ਸਿੰਘ
ਪ੍ਰੈੱਸ ਸਕੱਤਰ