ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ, 5 ਕੌਸਲਰ ਭਾਜਪਾ ਵਿੱਚ ਹੋਏ ਸ਼ਾਮਲ
ਦਿੱਲੀ/Sri Fatehgarh Sahib/SANGHOL-TIMES/25 ਅਗਸਤ,2024(ਮਲਕੀਤ ਸਿੰਘ ਭਾਮੀਆਂ) – ਦਿੱਲੀ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਜੇਲ੍ਹ ਵਿੱਚ ਬੰਦ ਅਰਵਿੰਦਰ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। “ਆਪ” ਦੇ 5 ਕੌਸਲਰ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਦੱਸ ਦਈਏ ਕਿ ਅਗਲੇ ਸਾਲ ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਸੱਤਾਧਾਰੀ “ਆਪ” ਦੇ ਨਾਲ ਭਾਜਪਾ ਵੀ ਚੋਣ ਤਿਆਰੀਆਂ ਵਿੱਚ ਰੁੱਝੀ ਹੋਈ ਹੈ। ਦੂਜੇ ਪਾਸੇ ਆਗੂਆਂ ਦੀ ਦਲ ਬਦਲੀ ਦਾ ਦੌਰ ਸ਼ੁਰੂ ਹੋ ਗਿਆ ਹੈ।ਆਮ ਆਦਮੀ ਪਾਰਟੀ ਦੇ 5 ਕੌਸਲਰ ਪਾਲਾ ਬਦਲ ਕੇ ਭਾਜਪਾ ਵਿੱਚ ਸ਼ਾਮਲ ਹੋਏ। ਜਾਣਕਾਰੀ ਅਨੁਸਾਰ ਬਵਾਲਾ ਤੋਂ ਦੋ ਅਤੇ ਬਰਦਪੁਰ ਬਾਰਡਰ, ਤੁਗਲਕਾਬਾਦ ਤੋਂ ਇੱਕ – ਇੱਕ ਕੌਸਲਰ ਪਾਲਾ ਬਦਲ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਕੌਸਲਰ ਰਾਮਚੰਦਰ ( ਬਵਾਲਾ ) ,ਪਵਨ ਸਹਿਰਾਵਤ ( ਬਵਾਲਾ ) , ਮੰਜੂ ਨਿਰਮਲ ( ਬਦਰਪੁਰ ),,ਸੁਰੀਬਾ ਬਿਧੂੜੀੂ ( ਤੁਗਲਕਾਬਾਦ ) ਅਤੇ ਮਮਤਾ ਪਵਨ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।
ਦਿੱਲੀ ਵਿੱਚ ਚੋਣ ਤਿਆਰੀਆਂ ਜ਼ੋਰਾਂ ਉੱਤੇ ; ਦਿੱਲੀ ਦੇ ਕਥਿਤ ਸ਼ਰਾਬ ਘੁਟਾਲੇ ਮਾਮਲੇ ਵਿੱਚ ਮਨੀਸ਼ ਸਿਸੋਦੀਆ ਦੇ ਨਾਲ – ਨਾਲ ਸੰਜੇ ਸਿੰਘ ਅਤੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਸੰਜੇ ਸਿੰਘ ਮਨੀਸ਼ ਸਿਸੋਦੀਆ ਨੂੰ ਅਦਾਲਤ ਤੋਂ ਜ਼ਮਾਨਤ ਮਿਲ ਗਈ ਹੈ, ਜਦੋਂ ਕਿ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਅੱਜੇ ਵੀ ਜੇਲ੍ਹ ਵਿੱਚ ਬੰਦ ਹੈ। ਮਨੀਸ਼ ਸਿਸੋਦੀਆ ਅਤੇ ਸੰਜੇ ਸਿੰਘ ਦੀ ਜੇਲ੍ਹ ਤੋਂ ਰਿਹਾਈ ਤੋਂ ਬਾਅਦ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਚੋਣ ਸਰਗਰਮੀਆਂ ਤੇਜ਼ ਹੋ ਗਈ ਹੈ। ਜੇਲ੍ਹ ਤੋਂ ਜ਼ਮਾਨਤ ‘ਤੇ ਰਿਹਾਅ ਹੋਣ ਤੋਂ ਬਾਅਦ ਮਨੀਸ਼ ਸਿਸੋਦੀਆ ਦੀਆਂ ਲਗਾਤਾਰ ਦਿੱਲੀ ਦੇ ਵੱਖ ਵੱਖ ਇਲਾਕਿਆਂ ‘ਚ ਪੈਦਲ ਮਾਰਚ ਕਰ ਰਹੇ ਹਨ ਅਤੇ ਲੋਕਾਂ ਨਾਲ ਸਿੱਧੇ ਤੌਰ ਤੇ ਗੱਲਬਾਤ ਕਰ ਰਹੇ ਹਨ। ਜਾਣਕਾਰੀ ਅਨੁਸਾਰ ਬਵਾਲਾ ਤੋਂ ਦੋ ਅਤੇ ਬਰਦਪੁਰ ਬਾਰਡਰ ਤੁਗਲਕਾਬਾਦ ਤੋਂ ਇੱਕ – ਇੱਕ ਕੌਸਲਰ ਪਾਲਾ ਬਦਲ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਕੌਸਸੁਗਲਰ ਰਾਮਚੰਦਰ ( ਬਵਾਲਾ ) ਪਵਨ ਸਹਿਰਾਵਤ ( ਬਵਾਲਾ ) ਸੰਜੂ ਨਿਰਮਲ ( ਬਦਰਪੁਰ), ਮੁਰੀਦਾ ਬਿਧੂੜੀ ( ਤੁਗਲਕਾਬਾਦ ) ਅਤੇ ਮਮਤਾ ਪਵਨ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।
