ਸਰਕਾਰੀ ਮੁਲਾਜ਼ਮਾਂ ਨੂੰ ਕੇਂਦਰ ਦੀ ਮੋਦੀ ਸਰਕਾਰ ਦਾ ਤੋਹਫਾ, ਨਵੀਂ ਪੈਨਸ਼ਨ ਸਕੀਮ ਦਾ ਐਲਾਨ
ਨਵੀਂ-ਦਿੱਲੀ/Sri-Fatehgarh-Sahib/25ਅਗਸਤ, 2024(ਮਲਕੀਤ ਸਿੰਘ ਭਾਮੀਆਂ) – ਕੇਂਦਰ ਸਰਕਾਰ ਨੇ ਅਪਣੇ ਕਰਮਚਾਰੀਆਂ ਲਈ ਯੂਨਾਈਟਿਡ ਪੈਨਸ਼ਨ ਸਕੀਮ ( ਯੂਪੀਐਸ ) ਦਾ ਐਲਾਨ ਕੀਤਾ ਹੈ। ਕੇਂਦਰ ਸਰਕਾਰ ਨੇ 25 ਲੱਖ ਮੁਲਾਜ਼ਮਾਂ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ। ਕਰਮਚਾਰੀ ਪਹਿਲਾਂ ਤੋਂ ਚੱਲ ਰਹੀ ਐਨਪੀਐਸ ( ਰਾਸ਼ਟਰੀ ਪੈਨਸ਼ਨ ਸਕੀਮ ) ਜਾਂ ਯੂਪੀਐਸ ਵਿਚੋਂ ਇਕ ਦੀ ਚੋਣ ਕਰ ਸਕਦੇ ਹਨ। ਯੂਪੀਐਸ ਵਿੱਚ ਸਰਕਾਰੀ ਯੋਗਦਾਨ 18,5% ਹੋਵੇਗਾ। ਇਹ ਸਕੀਮ ਸਾਲ 2025 ਤੋਂ ਲਾਗੂ ਹੋਵੇਗੀ। ਇਹ ਸਕੀਮ ਦੇ 5 ਮੁੱਖ ਨੁਕਤੇ ਹਨ। ਜਿਸ ਬਾਰੇ ਅਸੀਂ ਤੁਹਾਨੂੰ ਇੱਕ – ਇੱਕ ਕਰਕੇ ਦੱਸ ਰਹੇ ਹਾਂ। ਨੰਬਰ 1, ਮੁਲਾਜ਼ਮਾਂ ਨੇ ਪੱਕੀ ਰਕਮ ਦੀ ਮੰਗ ਕੀਤੀ ਸੀ। ਇਸ ਸਕੀਮ ਤਹਿਤ ਮੁਲਾਜ਼ਮਾਂ ਨੂੰ ਤਨਖਾਹ ਦਾ 50% ਨਿਸ਼ਚਿਤ ਪੈਨਸ਼ਨ ਵਜ੍ਹੋ ਮਿਲੇਗਾ। ਜਿੰਨ੍ਹਾਂ ਨੇ 25 ਸਾਲ ਸੇਵਾ ਕੀਤੀ ਹੈ, ਉਨ੍ਹਾਂ ਦੀ ਸੇਵਾਮੁਕਤੀ ਤੋਂ ਪਹਿਲਾਂ 12 ਮਹੀਨੇ ਦੀ ਔਸਤ ਤਨਖਾਹ ਦਿੱਤੀ ਜਾਵੇਗੀ। 10 ਸਾਲ ਤੋਂ ਲੈਕੇ 25 ਸਾਲ ਤੱਕ ਦੀ ਸੇਵਾ ਦੇ ਹਿਸਾਬ ਨਾਲ ਪੈਨਸ਼ਨ ਦਿੱਤੀ ਜਾਵੇਗੀ। ਨੰਬਰ 2, ਕਰਮਚਾਰੀ ਦੀ ਮੌਤ ਤੋਂ ਬਾਅਦ ਉਸਦੀ ਪਤਨੀ ਨੂੰ 50 ਫੀਸਦੀ ਪੈਨਸ਼ਨ ਦਾ 60 ਫੀਸਦੀ ਦਿੱਤਾ ਜਾਵੇਗਾ। ਨੰਬਰ 3, ਕਿਸੇ ਵੀ ਕੇਦਰੀ ਕਰਮਚਾਰੀ ਨੂੰ ਘੱਟੋ ਘੱਟ 10,000 ਰੁਪਏ ਦੀ ਪੈਨਸ਼ਨ ਨੂੰ ਲਾਜ਼ਮੀ ਤੌਰ ਤੇ ਮਿਲੇਗੀ। ਨੰਬਰ 4, ਉਪਰੋਕਤ ਤਿੰਨ ਨੁਕਤਿਆਂ ਤਹਿਤ ਮਹਿੰਗਾਈ ਦੇ ਅਧਾਰ ਤੇ ਪੈਨਸ਼ਨ ਦਿੱਤੀ ਜਾਵੇਗੀ। ਨੰਬਰ 5, ਕਰਮਚਾਰੀ ਨੂੰ ਸੁਪਰ ਐਨੂਅਟੀ ਵਜੋਂ ਇਕ ਮੁਸ਼ਤ ਰਕਮ ਮਿਲੇਗੀ।
