ਬੱਚੇ ਮੋਬਾਈਲ ਫੋਨ ਕਰਨ ਸਮੇਂ ਸੁਚੇਤ ਰਹਿਣ – ਡਾ ਜਸਲੀਨ ਮਾਵੀ
ਮੋਰਿੰਡਾ/ਸੰਘੋਲ ਟਾਈਮਸ/ਰਾਧੇ ਸ਼ਾਮ ਸ਼ਰਮਾ/15Dec.,2024,ਵਿਦਿਆਰਥੀ ਮੋਬਾਈਲ ਦੀ ਵਰਤੋਂ ਕਰਦੇ ਸਮੇਂ ਹਮੇਸ਼ਾ ਸੁਚੇਤ ਰਹਿਣ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਡਾ. ਜਸਲੀਨ ਮਾਵੀ ਨੇ ਆਰੀਆ ਗਰਲਜ਼ ਸਕੂਲ ਮੋਰਿੰਡਾ ਵਲੋਂ ਲਗਾਏ ਚੇਤਨਾ ਕੈਂਪ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤਾ। ਉਹਨਾਂ ਕਿਹਾ ਕਿ ਮੋਬਾਈਲ ਦੀ ਵਰਤੋਂ ਲੋੜ ਅਨੁਸਾਰ ਹੀ ਕਰਨੀ ਚਾਹੀਦੀ ਹੈ ਨਾ ਕਿ ਟਾਈਮ ਪਾਸ ਕਰਨ ਲਈ। ਅਸੀਂ ਬਿਨਾਂ ਲੋੜ ਤੋਂ ਫੇਸਬੁੱਕ, ਸ਼ੇਅਰ ਚਾਰਟ ਆਦਿ ਖੋਲ੍ਹ ਕੇ ਜਿਥੇ ਅਪਣਾ ਕੀਮਤੀ ਸਮਾਂ ਨਸ਼ਟ ਕਰ ਰਹੇ ਹੁੰਦੇ ਹਾਂ ਉਥੇ ਹੀ ਕਈ ਵਾਰ ਅਸੀਂ ਅਜੇਹੀ ਸਮਸਿਆ ਵਿਚ ਘਿਰ ਜਾਂਦੇ ਹਾਂ ਜ਼ੋ ਅਸੀਂ ਕਦੇ ਸੋਚੀ ਵੀ ਨਹੀਂ ਹੁੰਦੀ। ਮੋਬਾਈਲ ਦੀ ਲੋੜ ਤੋਂ ਵੱਧ ਵਰਤੋਂ ਕਰਨ ਨਾਲ ਜਿਥੇ ਅੱਖਾਂ ਤੇ ਅਸਰ ਪੈਂਦਾ ਹੈ ਉਥੇ ਕਨਾ ਤੇ ਵੀ ਅਸਰ ਪੈਂਦਾ ਹੈ। ਜਿਸ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਘੇ ਸਮਾਜ ਸੇਵਕ ਡਾ ਨਿਰਮਲ ਧਿਮਾਨ ਨੇ ਸੁਚੇਤ ਕੀਤਾ ਕਿ ਜੇਕਰ ਮੋਬਾਈਲ ਦੀ ਵਰਤੋਂ ਕਰਦੇ ਹੋਏ ਆਪਾਂ ਥੋੜ੍ਹਾ ਜਿਹਾ ਵੀ ਸੁਚੇਤ ਰਹੀਏ ਤਾਂ ਵੱਡੇ ਨੁਕਸਾਨ ਤੋਂ ਬਚਾਅ ਹੋ ਸਕਦਾ ਹੈ। ਅੱਜ ਕੱਲ ਵਿੱਤੀ ਧੋਖਾਧੜੀ, ਮੋਬਾਈਲ ਦੀ ਸਮਝ ਨਾ ਹੋਣ ਕਾਰਨ, ਅੱਖਾਂ ਦੀ ਸਮੱਸਿਆ, ਕੁੱਝ ਗਲਤ ਐਪਸ, ਆਨ ਲਾਈਨ ਫਰਾਡ, ਗਲਤ ਮੈਸੇਜ ਆਦਿ ਦੀਆਂ ਸ਼ਿਕਾਇਤਾਂ ਵੱਧ ਰਹੀਆਂ ਹਨ । ਉਹਨਾਂ ਵਿਦਿਆਰਥਣਾਂ ਨੂੰ ਸੁਝਾਅ ਦਿੱਤਾ ਕਿ ਮੋਬਾਈਲ ਦੀ ਵਰਤੋਂ ਦੇ ਕਿਸੇ ਵੀ ਸੰਕਟ ਸਮੇਂ ਆਪਣੇ ਮਾਪਿਆਂ , ਅਧਿਆਪਕਾਂ ਜਾਂ ਪ੍ਰਿੰਸੀਪਲ ਨਾਲ਼ ਗੱਲ ਸਾਂਝੀ ਕੀਤੀ ਜਾਵੇ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਕਮਲਜੀਤ ਕੌਰ ਨੇ ਸੈਮੀਨਾਰ ਵਿੱਚ ਸ਼ਾਮਲ ਹੋਣ ਵਾਲੇ ਸਮਾਜ ਸੇਵਕਾਂ , ਬੁਲਾਰਿਆਂ ਦਾ ਧੰਨਵਾਦ ਕੀਤਾ। ਇਸ ਸਮੇਂ ਹੋਰਨਾਂ ਤੋਂ ਇਲਾਵਾ ਰੋਟਰੀ ਕਲੱਬ ਦੇ ਪ੍ਰਧਾਨ ਰਾਜ ਕੁਮਾਰ ਤੁਲਾਨੀ, ਅਤੇ ਸਮੂਹ ਸਕੂਲ ਸਟਾਫ਼ ਮੈਂਬਰ ਅਤੇ ਪਤਵੰਤੇ ਸੱਜਣ ਹਾਜ਼ਰ ਸੀ
