
ਅੰਮ੍ਰਿਤਸਰ-ਸਾਰਿਆਂ ਦੇ ਦੁੱਖ-ਸੁੱਖ ‘ਚ ਸ਼ਾਮਿਲ ਹੋਣ ਵਾਲੇ ਖੁਸ਼ਦਿਲ ਅਤੇ ਹਿੰਮਤੀ ਔਰਤ ਸੀ ਸਵ.ਦਵਿੰਦਰ ਕੌਰ ਸੰਧੂ -ਅੰਤਿਮ ਅਰਦਾਸ ਅਤੇ ਸ਼ਰਧਾਂਜਲੀ 09 ਜੂਨ,2025 ਨੂੰ
ਅੰਮ੍ਰਿਤਸਰ/SANGHOL-TIMES/ਰਣਜੀਤ-ਸਿੰਘ-ਮਸੌਣ/
ਰਾਘਵ-ਅਰੋੜਾ/07ਜੂਨ,2/2025 – ਸਵ. ਸਰਦਾਰਨੀ ਦਵਿੰਦਰ ਕੌਰ ਸੰਧੂ (ਮਾਲਕ ਸੂਰਜ ਚੰਦਾ ਤਾਰਾ ਸਿਨੇਮਾ) ਜਿੰਨਾਂ ਦਾ ਪਿਛਲੇਂ ਦਿਨੀਂ ਦੇਹਾਂਤ ਹੋ ਗਿਆ ਸੀ ਦਾ ਜਨਮ ਮੋਗਾ ਦੇ ਲੈਂਡ ਲਾਰਡ ਪਰਿਵਾਰ ਪਿਤਾ ਉਜਾਗਰ ਸਿੰਘ ਗਿੱਲ ਅਤੇ ਮਾਤਾ ਭਗਵਾਨ ਕੌਰ ਦੇ ਗ੍ਰਹਿ ਵਿਖੇ 27 ਅਕਤੂਬਰ 1937 ਵਿੱਚ ਹੋਇਆ।ਸਰਦਾਰਨੀ ਦਵਿੰਦਰ ਕੌਰ ਸੰਧੂ ਇੱਕ ਨੇਕ ਦਿਲ ਪ੍ਰਮਾਤਮਾ ਨੂੰ ਮੰਨਣ ਵਾਲੇ ਹਰ ਇੱਕ ਨੂੰ ਪਿਆਰ ਕਰਨ ਵਾਲੇ, ਹਰ ਇੱਕ ਦੇ ਦੁੱਖ ਸੁੱਖ ਵਿੱਚ ਸ਼ਾਮਿਲ ਹੋਣ ਵਾਲੇ ਖੁਸ਼ਦਿਲ ਅਤੇ ਬਹੁਤ ਹਿੰਮਤੀ ਔਰਤ ਸਨ, ਉਹਨਾਂ ਦੇ ਦਰ ਤੇ ਆਇਆ ਕੋਈ ਖਾਲੀ ਨਹੀਂ ਗਿਆ ਸੀ ਉਹ ਹਮੇਸ਼ਾ ਲੋੜਵੰਦਾਂ ਅਤੇ ਗਰੀਬਾਂ ਦੀ ਮੱਦਦ ਕਰਦੇ ਸਨ ਅਤੇ ਧਾਰਮਿਕ ਕਾਰਜਾਂ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਸਨ। ਉਹਨਾਂ ਦਾ ਵਿਆਹ 1962 ਵਿੱਚ ਅੰਮ੍ਰਿਤਸਰ ਦੇ ਉੱਘੇ ਟਰਾਂਸਪੋਰਟਰ ਸਰਦਾਰ ਹਰਦੀਪ ਸਿੰਘ ਸੰਧੂ ਨਾਲ ਹੋਇਆ। ਫ਼ਿਰ ਅੰਮ੍ਰਿਤਸਰ ਦੇ ਇਤਿਹਾਸ ਵਿੱਚ ਇੱਕ ਮੀਲ ਪੱਥਰ ਸਾਬਿਤ ਹੋਇਆਂ ਜਦੋਂ ਸੂਰਜ ਚੰਦਾ ਤਾਰਾ ਸਿਨੇਮਾ ਦੀ ਸ਼ੁਰੂਆਤ ਹੋਈ। ਜਿਸ ਵਿੱਚ ਇਹਨਾਂ ਨੇ ਆਪਣੇ ਪਤੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ। ਇਹ ਉਹਨਾਂ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਦਾ ਹੀ ਅਸਰ ਹੈ ਕਿ ਅੱਜ ਉਹਨਾਂ ਦੇ ਬੱਚੇ ਸੰਦੀਪ ਸਿੰਘ ਬਾਵਾ ਸੰਧੂ (ਸਾਬਕਾ ਓ.ਐਸ.ਡੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ), ਬੀਬਾ ਨਵਦੀਪ ਕੌਰ ਸਿੱਬਿਆ, ਮਨਦੀਪ ਕੌਰ ਯੂ.ਐੱਸ.ਏ ਅਤੇ ਰਣਦੀਪ ਸਿੰਘ ਰਾਣਾ ਸੰਧੂ ਸਮਾਜ ਵਿੱਚ ਵੱਡਾ ਨਾਮ ਕਮਾ ਰਹੇ ਹਨ ਅਤੇ ਸਮਾਜ ਸੇਵੀ ਕਾਰਜਾਂ ਵਿੱਚ ਅੱਗੇ ਵੱਧ ਕੇ ਯੋਗਦਾਨ ਪਾਉਂਦੇ ਹਨ। ਸਵ. ਸਰਦਾਰਨੀ ਦਵਿੰਦਰ ਕੌਰ ਸੰਧੂ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ 9 ਜੂਨ ਦਿਨ ਸੋਮਵਾਰ ਨੂੰ 12:30 ਤੋਂ 1:30 ਵਜੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਏ-ਬਲਾਕ ਰਣਜੀਤ ਐਵੀਨਿਊ ਅੰਮ੍ਰਿਤਸਰ ਵਿਖੇ ਹੋਵੇਗਾ। ਜਿੱਥੇ ਵੱਖ-ਵੱਖ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਜੱਥੇਬੰਦੀਆਂ ਦੇ ਨੁੰਮਾਇੰਦੇ ਅਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਉਹਨਾਂ ਨੂੰ ਸ਼ਰਧਾ ਦੇ ਫ਼ੁੱਲ ਭੇਂਟ ਕਰਨਗੇ।
—-00—-
अमृतसर-सबके दुख-सुख बांटने वाली खुशमिजाज और साहसी महिला थीं स्वर्गीय दविंदर कौर संधू- अंतिम प्रार्थना और श्रद्धांजलि-09 जून,2025
अमृतसर/SANGHOL-TIMES/Ranjit-Singh-Mason/Raghav-Arora/07June,2/2025 – स्वर्गीय सरदारनी दविंदर कौर संधू (सूरज चंदा तारा सिनेमा की मालकिन) जिनका हाल ही में निधन हो गया, का जन्म 27 अक्टूबर 1937 को मोगा पिता उजागर सिंह गिल और माता भगवान कौर के घर में हुआ था, जो एक जमींदार परिवार था। सरदारनी दविंदर कौर संधू एक दयालु, ईश्वर से डरने वाली, खुशमिजाज और बहुत साहसी महिला थीं जो सभी से प्यार करती थीं और सभी के सुख-दुख में शामिल होती थीं। उनके दरवाजे पर आने वाला कोई भी व्यक्ति खाली हाथ नहीं जाता था। वह हमेशा जरूरतमंदों और गरीबों की मदद करती थीं और धार्मिक कार्यों में बढ़-चढ़कर हिस्सा लेती थीं। उनकी शादी 1962 में अमृतसर के एक प्रमुख ट्रांसपोर्टर सरदार हरदीप सिंह संधू से हुई। फिर अमृतसर के इतिहास में एक मील का पत्थर तब दर्ज हुआ जब सूरज चंदा तारा सिनेमा शुरू हुआ। जिसमें उन्होंने अपने पति के साथ कंधे से कंधा मिलाकर काम किया। यह उनकी दी गई शिक्षाओं का ही प्रभाव है कि आज उनके बच्चे संदीप सिंह बावा संधू (पूर्व मुख्यमंत्री कैप्टन अमरिंदर सिंह के पूर्व ओएसडी), बीबा नवदीप कौर सिबिया, मनदीप कौर यू.एस. ए और रणदीप सिंह राणा संधू समाज में बड़ा नाम कमा रहे हैं और समाज सेवा के कार्यों में अपना योगदान दे रहे हैं। स्वर्गीय सरदारनी दविंदर कौर संधू की अंतिम अरदास और श्रद्धांजलि सोमवार 9 जून को दोपहर 12:30 से 1:30 बजे तक गुरुद्वारा छेवीं पातशाही ए-ब्लॉक रणजीत एवेन्यू, अमृतसर में होगी। जहां विभिन्न राजनीतिक, सामाजिक और धार्मिक संगठनों के प्रतिनिधि और अन्य प्रमुख हस्तियां अपने श्रद्धासुमन अर्पित करेंगी।