
BJP ਦਾ ਅਗਲਾ ਨਵਾਂ ਰਾਸ਼ਟਰੀ ਪ੍ਰਧਾਨ ਕੌਣ ਬਣੇਗਾ ? RSS ਤੋਂ ਆ ਗਿਆ ਸੁਨੇਹਾ
ਨਵੀਂ-ਦਿੱਲੀ/SANGHOL-TIMES/13 ਜੁਲਾਈ,2025( ਮਲਕੀਤ ਸਿੰਘ ਭਾਮੀਆਂ) :- ਭਾਰਤੀ ਜਨਤਾ ਪਾਰਟੀ ( ਭਾਜਪਾ ) ਅਪਣੇ ਨਵੇਂ ਰਾਸ਼ਟਰੀ ਪ੍ਰਧਾਨ ਦੀ ਨਿਯੁਕਤੀ ਲਈ ਤਿਆਰੀ ਕਰ ਰਹੀ ਹੈ। ਪਾਰਟੀ ਨੇ 36 ਵਿੱਚੋਂ 28 ਰਾਜਾਂ ਵਿੱਚ ਨਵੇਂ ਜਾਂ ਦੁਬਾਰਾ ਨਿਯੁਕਤ ਕੀਤੇ ਗਏ ਸੂਬਾ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ ਹੈ, ਪਰ ਉੱਤਰ ਪ੍ਰਦੇਸ਼, ਕਰਨਾਟਕ, ਹਰਿਆਣਾ ਅਤੇ ਗੁਜਰਾਤ ਵਰਗੇ ਕੁੱਝ ਮਹੱਤਵਪੂਰਨ ਰਾਜਾਂ ਵਿੱਚ ਇਹ ਐਲਾਨ ਅੱਜੇ ਹੋਣਾ ਬਾਕੀ ਹੈ। ਇਹ ਪ੍ਰਕਿਰਿਆ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਪੂਰਨ ਬਹੁਮਤ ਤੋਂ ਖੁਝੱਣ ਤੋਂ ਬਾਅਦ ਆਈ ਹੈ। ਜਿਸ ਨਾਲ ਭਾਜਪਾ ਹੁਣ ਗਠਜੋੜ ਸਰਕਾਰ ਚਲਾ ਰਹੀ ਹੈ ਅਤੇ ਪਾਰਟੀ ਦੀ ਅੰਦਰੂਨੀ ਰਚਨਾ ਵਿੱਚ ਵੱਡੇ ਬਦਲਾਅ ਆ ਰਹੇ ਹਨ। RSS ਦੀ ਦਿਸ਼ਾ – ਹਦਾਇਤ ! ਰਾਸ਼ਟਰੀ ਸਵੈਮ ਸੰਘ ( RSS ) ਨੇ ਭਾਜਪਾ ਦੇ ਨਵੇਂ ਰਾਸ਼ਟਰੀ ਪ੍ਰਧਾਨ ਲਈ ਕੁੱਝ ਖਾਸ ਮਾਪਦੰਡ ਤੈਅ ਕੀਤੇ ਹਨ। ਨੋਜਵਾਨ ਸੰਗਠਨ ਨਾਲ ਜੁੜਿਆ ਹੋਵੇ ‘ਤੇ ਉਹ ਰਾਜਨੀਤਕ ਨਹੀਂ ਸਗੋਂ ਪਾਰਟੀ ਵਿਚਾਰਧਾਰਾ ਨੂੰ ਸਮਝਣ ਅਤੇ ਲਾਗੂ ਕਰਨ ਵਾਲਾ ਹੋਵੇ ‘ਤੇ ਵਿਅਕਤੀਗਤ ਦਬਾਬੇ ਦੀ ਬਜਾਏ ਸੰਗਠਨਕ ਲੀਡਰਸ਼ਿਪ ਨੂੰ ਤਰਜੀਹ ਦੇਣ ਦੀ ਗੱਲ ਕੀਤੀ। ਅੰਦਰੂਨੀ ਲੋਕਤੰਤਰ ਨੂੰ ਨਵਾਂ ਪ੍ਰਧਾਨ ਕੇਡਰ ਨਾਲ ਸੰਚਾਰ ਕਰੇ, ਫੀਡ ਬੈਕ ਲਵੇ ਅਤੇ ਪਾਰਟੀ ਵਿੱਚ ਲੋਕਤੰਤਰ ਨੂੰ ਮਜਬੂਤ ਕਰੇ।
ਤਕਨਾਲੋਜੀ ਨਹੀਂ ਤਪੱਸਿਆ ! RSS ਨੇ ਟੈਕਨੋਕਰੇਟਸ ਅਤੇ ਰਾਜਨੀਤਕ ਪ੍ਰਵਾਸੀਆਂ ਦੀ ਭੂਮਿਕਾ ‘ਤੇ ਚਿੰਤਾ ਜਤਾਈ ਹੈ ਅਤੇ ਚਾਹੁੰਦਾ ਹੈ ਕਿ ਪ੍ਰਧਾਨ ਤਪੱਸਿਆ ਨਾਲ ਬਣਿਆ ਹੋਵੇ ! ਨਵੇਂ ਪ੍ਰਧਾਨ ਦੇ ਵਿਚਾਰ ਯੂਨੀਫਰਮ ਸਿਵਲ ਕੋਡ, ਆਬਾਦੀ ਨੀਤੀ, ਸੱਭਿਆਚਾਰਕ ਰਾਸ਼ਟਰਵਾਦ ਅਤੇ ਸਿੱਖਿਆ ਸੁਧਾਰ ਵਰਗੇ ਮੁੱਦਿਆਂ ‘ਤੇ ਸ਼ਪੱਸਟ ਹੋਣੇ ਚਾਹੀਦੇ ਹਨ। ਉਮਰ ਦੀ ਸੀਮਾ ਦੀ ਦਖਲਅੰਦਾਜ਼ੀ ! ਭਾਜਪਾ ਜਾਂ RSS ਵਿੱਚ 75 ਸਾਲ ਦੀ ਉਮਰ ਵਿੱਚ ਸੇਵਾ ਮੁਕਤੀ ਦੀ ਕੋਈ ਰਸਮੀ ਨੀਤੀ ਹੈ, ਪਰ RSS ਮੁੱਖੀ ਮੋਹਨ ਭਗਵਤ ਨੇ ਹਾਲੀਆ ਟਿੱਪਣੀ ਵਿੱਚ 75 ਸਾਲ ਦੀ ਉਮਰ ਪਾਰ ਕਰਨ ਵਾਲਿਆਂ ਲਈ ਉਤਰ ਅਧਿਕਾਰੀ ਚੁਨਣ ਦੀ ਲੌੜ ‘ਤੇ ਜ਼ੋਰ ਦਿੱਤਾ ਹੈ। ਇਹ ਟਿੱਪਣੀਆਂ ਪਾਰਟੀ ਵਿੱਚ ਨਵੇਂ ਯੁੱਗ ਅਤੇ ਨਵੇਂ ਲੀਡਰਸ਼ਿਪ ਮਾਡਲ ਦੀ ਸ਼ੁਰੂਆਤ ਵਜੋਂ ਵੇਖੀਆਂ ਜਾ ਰਹੀਆਂ ਹਨ। ਭਾਰਤੀ ਜਨਤਾ ਪਾਰਟੀ ( ਭਾਜਪਾ ) ਅਪਣੇ ਨਵੇਂ ਰਾਸ਼ਟਰੀ ਪ੍ਰਧਾਨ ਦੀ ਨਿਯੁਕਤੀ ਲਈ ਤਿਆਰੀ ਕਰ ਰਹੀ ਹੈ।