
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਵਾਰਾਣਸੀ ਤੋਂ ਕਿਸਾਨ ਸਨਮਾਨ ਨਿਧੀ ਦੀ 20ਵੀਂ ਕਿਸ਼ਤ 02 ਅਗਸਤ ਨੂੰ ਕਿਸਾਨਾਂ ਦੇ ਖਾਤੇ ‘ਚ ਪਾਉਣਗੇ
ਨਵੀ-ਦਿੱਲੀ/ਵਾਰਾਣਸੀ/ਸੰਘੋਲ-ਟਾਇਮਸ/01 ਅਗਸਤ,2025(ਮਲਕੀਤ ਸਿੰਘ ਭਾਮੀਆਂ) :- ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਗ੍ਰਾਮੀਣ ਵਿਕਾਸ ਮੰਤਰੀ ਸ਼੍ਰੀ ਸ਼ਿਵ ਰਾਜ ਸਿੰਘ ਚੌਹਾਨ ਨੇ 02 ਅਗਸਤ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ 20ਵੀਂ ਕਿਸ਼ਤ ਜਾਰੀ ਕਰਨ ਸੰਬੰਧੀ ਇੱਕ ਉੱਚ ਪੱਧਰੀ ਮੀਟਿੰਗ ਕੀਤੀ। ਨਾਲ ਹੀ ਦੇਸ਼ ਭਰ ਦੇ ਕਿਸਾਨਾਂ ਨੂੰ ਵੀ ਇਸ ਸਮਾਗਮ ਵਿੱਚ ਹਿੱਸਾ ਲੈਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਪਿਆਰੇ ਕਿਸਾਨ ਭਰਾਵੋ ਅਤੇ ਭੈਣੋ ਤੁਹਾਡੀ ਸਾਰਿਆਂ ਨੂੰ ਸ਼ੁੱਭਕਾਮਨਾਵਾਂ। ਕਿ ਤੁਹਾਡੀ ਫਸਲ ਵਧੀਆ ਹੋਵੇ। ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ 02 ਅਗਸਤ ਨੂੰ ਠੀਕ 11:00 ਵਜ੍ਹੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ ਰਾਸ਼ੀ ਦੇਸ਼ ਦੇ ਕਿਸਾਨਾਂ ਦੇ ਖਾਤੇ ਵਿੱਚ ਪਾਉਣਗੇ। ਇਸ ਮੌਕੇ ‘ਤੇ ਉਹ ਤੁਹਾਡੇ ਨਾਲ ਜੁੜ ਕੇ ਗੱਲ ਵੀ ਕਰਨਗੇ। ਇਸ ਲਈ ਤੁਹਾਨੂੰ ਸਾਰਿਆਂ ਨੂੰ ਮੇਰੀ ਪ੍ਰਾਰਥਨਾ ਹੈ ਕਿ 02 ਅਗਸਤ ਨੂੰ ਠੀਕ 11:00 ਵਜ੍ਹੇ ਤੁਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਕਿਸੇ ਨਾ ਕਿਸੇ ਪ੍ਰੋਗਰਾਮ ਨਾਲ ਜਰੂਰ ਜੂੜੋ। ਸਮਾਗਮ ਤੁਹਾਡੇ ਪਿੰਡ ਵਿੱਚ ਹੋਵੇ। ਸਾਰੇ ਕ੍ਰਿਸ਼ੀ ਵਿਗਿਆਨ ਕੇਂਦਰਾਂ ( KVks ) ‘ਤੇ ਹੋਵੇਗਾ, ਐਗਰੀਕਲਚਰਲ ਯੂਨਿਵਰਸਿਟੀਆਂ ਵਿੱਚ ਹੋਵੇਗਾ। ਤੁਸੀ ਪਤਾ ਕਰ ਲਓ ਕਿ ਤੁਹਾਡੇ ਸੱਭ ਤੋਂ ਨਜ਼ਦੀਕੀ ਸਮਾਗਮ ਕਿੱਥੇ ਹੈ ਅਤੇ ਉਸ ਸਮਾਗਮ ਨਾਲ ਜਰੂਰ ਜੜੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜਰੂਰ ਸੁਣੋ।
—–00—–