
एम.पी. जस्सड़ श्री नगर खेड़ा (ख्वाजा जी) के भंडारे में नतमस्तक; बाढ़ प्रभावित परिवारों की भलाई के लिए की अरदास
खरड़/SANGHOL-TIMES/JAGMEET-SINGH/01SEPTEMBER,2025: आर्य कॉलेज रोड, खरड़ स्थित प्राचीन श्री नगर खेड़ा (ख्वाजा जी) के छमाही भंडारे और चौकी समारोह के अवसर पर प्रसिद्ध समाजसेवी एम.पी. जस्सड़, पंजाब स्टेट चेयरमैन (युवा नीति अनुसंधान विभाग) और जनरल सेक्रेटरी, पंजाब यूथ एंड स्पोर्ट्स क्लब्स सेल (P.P.C.C.), ने ख्वाजा जी के चरणों में नतमस्तक होकर हाज़िरी लगाई। इस अवसर पर उन्होंने हल्का खरड़ की खुशहाली और तरक्की के लिए, विशेष रूप से पंजाब के हालिया बाढ़ और आपदाओं से प्रभावित परिवारों की सुरक्षा और भलाई के लिए दुआ-अरदास की, ताकि प्रभावित परिवार जल्द सुरक्षित होकर सुखमय जीवन जी सकें।
समारोह के दौरान श्री वरुण देव नगर खेड़ा वेलफेयर सोसायटी (रजि.) की ओर से एम.पी. जस्सड़ को सिरोपा पहनाकर सम्मानित किया गया। जस्सड़ ने सोसायटी के प्रधान विजय कुमार (टोनी), उप-प्रधान रमनीश चौहान (भोला), चेयरमैन मनीश टोंक, खजांची सुनील कुमार, प्रबंधक प्रीतिप कुमार और लखविंदर सिंह (लक्की) सहित सभी प्रबंधकों का दिल से धन्यवाद किया।
अपने संबोधन में जस्सड़ ने कहा कि पंजाब भर के समाजसेवी बाढ़ प्रभावित परिवारों की मदद के लिए पूरी तरह खड़े हैं। उन्होंने पंजाब सरकार और संबंधित अधिकारियों से अपील की कि बाढ़ और अन्य आपदाओं से प्रभावित परिवारों की सुरक्षा और भलाई के लिए एक बड़ा और विशेष राहत पैकेज शीघ्र जारी किया जाए। जस्सड़ ने यह भी ज़ोर दिया कि यदि गिरदावरियों (अनुमानों) के आधार पर बनी हुई राशि पहले से मौजूद है, तो उसे तुरंत रिलीज़ किया जाए। साथ ही, उन्होंने केंद्र सरकार से भी अपील की कि मुआवज़े और राहत पैकेजों को प्राथमिकता देते हुए तत्काल जारी किया जाए, ताकि प्रभावित परिवारों को जल्दी और प्रभावी राहत मिल सके।
इस अवसर पर सोसायटी के अन्य सदस्य बग्गू खरड़, जशन खरड़, सुख्खा खरड़, विवेक कौशल, कमल, बिट्टू, काली, मंटू आदि भी मौजूद रहे।
——-00——
ਐਮ.ਪੀ. ਜੱਸੜ ਸ਼੍ਰੀ ਨਗਰ ਖੇੜਾ (ਖਵਾਜਾ ਜੀ) ਦੇ ਭੰਡਾਰੇ ‘ਚ ਨਤਮਸਤਕ; ਹੜ੍ਹ-ਪ੍ਰਭਾਵਿਤ ਪਰਿਵਾਰਾਂ ਦੀ ਭਲਾਈ ਲਈ ਕੀਤੀ ਅਰਦਾਸ
ਖਰੜ/SANGHOL-TIMES/JAGMEET -SINGH/01SEPTEMBER,2025: ਆਰਿਆ ਕਾਲਜ ਰੋਡ, ਖਰੜ ਸਥਿਤ ਪ੍ਰਾਚੀਨ ਸ਼੍ਰੀ ਨਗਰ ਖੇੜਾ (ਖਵਾਜਾ ਜੀ) ਦੇ ਛਿਮਾਹੀ ਭੰਡਾਰੇ ਅਤੇ ਚੌਕੀ ਸਮਾਗਮ ਮੌਕੇ ਉੱਘੇ ਸਮਾਜ ਸੇਵੀ ਐਮ.ਪੀ. ਜੱਸੜ, ਪੰਜਾਬ ਸਟੇਟ ਚੇਅਰਮੈਨ (ਯੂਥ ਪਾਲਿਸੀ ਰਿਸਰਚ ਡਿਪਾਰਟਮੈਂਟ) ਅਤੇ ਜਨਰਲ ਸੈਕ੍ਰੇਟਰੀ, ਪੰਜਾਬ ਯੂਥ ਐਂਡ ਸਪੋਰਟਸ ਕਲੱਬਜ਼ ਸੈੱਲ (P.P.C.C.), ਨੇ ਖਵਾਜਾ ਜੀ ਦੇ ਚਰਨਾਂ ‘ਚ ਨਤਮਸਤਕ ਹੋ ਕੇ ਹਾਜ਼ਰੀ ਲਗਾਈ। ਇਸ ਮੌਕੇ ਉਨ੍ਹਾਂ ਵੱਲੋਂ ਹੱਲਕਾ ਖਰੜ ਦੀ ਖੁਸ਼ਹਾਲੀ ਅਤੇ ਤਰੱਕੀ ਲਈ, ਖ਼ਾਸਕਰ ਪੰਜਾਬ ਭਰ ਦੇ ਹਾਲੀਆ ਹੜ੍ਹ ਅਤੇ ਆਫਤਾਂ ਨਾਲ ਪ੍ਰਭਾਵਿਤ ਪਰਿਵਾਰਾਂ ਦੀ ਸੁਰੱਖਿਆ ਅਤੇ ਭਲਾਈ ਲਈ ਦੂਆ-ਅਰਦਾਸ ਕੀਤੀ ਗਈ, ਤਾਂ ਜੋ ਪ੍ਰਭਾਵਿਤ ਪਰਿਵਾਰ ਜਲਦੀ ਦੁਬਾਰਾ ਸੁਰੱਖਿਅਤ ਹੋ ਕੇ ਸੁਖਮਈ ਜੀਵਨ ਜੀ ਸਕਣ।
ਸਮਾਗਮ ਦੌਰਾਨ ਸ਼੍ਰੀ ਵਰੁਣ ਦੇਵ ਨਗਰ ਖੇੜਾ ਵੈਲਫੇਅਰ ਸੋਸਾਇਟੀ (ਰਜਿ.) ਵੱਲੋਂ ਐਮ.ਪੀ. ਜੱਸੜ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ। ਜੱਸੜ ਨੇ ਸੋਸਾਇਟੀ ਦੇ ਪ੍ਰਧਾਨ ਵਿਜੇ ਕੁਮਾਰ (ਟੋਨੀ), ਉਪ-ਪ੍ਰਧਾਨ ਰਮਨੀਸ਼ ਚੌਹਾਨ (ਭੋਲਾ), ਚੇਅਰਮੈਨ ਮਨੀਸ਼ ਟੋਂਕ, ਖਜਾਂਚੀ ਸੁਨੀਲ ਕੁਮਾਰ, ਪ੍ਰਬੰਧਕ ਪ੍ਰਦੀਪ ਕੁਮਾਰ ਅਤੇ ਲਖਵਿੰਦਰ ਸਿੰਘ (ਲੱਕੀ) ਸਮੇਤ ਸਾਰੇ ਪ੍ਰਬੰਧਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਆਪਣੇ ਸੰਬੋਧਨ ਵਿੱਚ ਜੱਸੜ ਨੇ ਕਿਹਾ ਕਿ ਪੰਜਾਬ ਭਰ ਦੇ ਸਮਾਜ ਸੇਵੀ ਹੜ੍ਹ-ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਭੱਭਾਂ ਭਾਰ ਖੜੇ ਹਨ। ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਸੰਬੰਧਿਤ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਹੜ੍ਹ ਅਤੇ ਹੋਰ ਆਫਤਾਂ ਨਾਲ ਪ੍ਰਭਾਵਿਤ ਪਰਿਵਾਰਾਂ ਦੀ ਸੁਰੱਖਿਆ ਅਤੇ ਭਲਾਈ ਲਈ ਵੱਡਾ ਤੇ ਵਿਸ਼ੇਸ਼ ਰਾਹਤ ਪੈਕਜ ਜਲਦ ਤੋਂ ਜਲਦ ਜਾਰੀ ਕੀਤਾ ਜਾਵੇ। ਜੱਸੜ ਨੇ ਇਹ ਵੀ ਜ਼ੋਰ ਦਿੱਤਾ ਕਿ ਜੇ ਗਰਦੋਰੀਆਂ (ਅਨੁਮਾਨ) ਮੁਤਾਬਕ ਬਣੀ ਹੋਈ ਰਕਮ ਪਹਿਲਾਂ ਹੀ ਮੌਜੂਦ ਹੈ ਤਾਂ ਉਸਨੂੰ ਤੁਰੰਤ ਰਿਲੀਜ਼ ਕੀਤਾ ਜਾਵੇ। ਨਾਲ ਹੀ, ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਮੁਆਵਜ਼ਿਆਂ ਅਤੇ ਰਾਹਤ ਪੈਕੇਜਾਂ ਨੂੰ ਪ੍ਰਾਥਮਿਕਤਾ ਦੇ ਕੇ ਤੁਰੰਤ ਜਾਰੀ ਕੀਤਾ ਜਾਵੇ, ਤਾਂ ਜੋ ਪ੍ਰਭਾਵਿਤ ਪਰਿਵਾਰਾਂ ਨੂੰ ਜਲਦੀ ਅਤੇ ਪ੍ਰਭਾਵਸ਼ਾਲੀ ਰਾਹਤ ਮਿਲ ਸਕੇ।
ਇਸ ਮੌਕੇ ਸੋਸਾਇਟੀ ਦੇ ਹੋਰ ਮੈਂਬਰਾਂ ਵਿੱਚ ਬੱਗੂ ਖਰੜ, ਜਸ਼ਨ ਖਰੜ, ਸੁੱਖਾ ਖਰੜ, ਵਿਵੇਕ ਕੌਸ਼ਲ, ਕਮਲ, ਬਿੱਟੂ, ਕਾਲੀ, ਮੰਤੂ ਆਦਿ ਵੀ ਮੌਜੂਦ ਸਨ।