
राजपुरा में बाबा श्री चंद जी का प्रकाशोत्सव मनाया गया – डॉ. खेड़ा, राष्ट्रीय अध्यक्ष मानवाधिकार मंच
राजपुरा/संघोल-टाइम्स/जगमीत-सिंह/01सितम्बर,2025- धन धन बाबा श्री गुरु नानक देव जी के ज्येष्ठ पुत्र धन धन बाबा श्री चंद जी के 531वें प्रकाशोत्सव पर सभी श्रद्धालुओं को कोटि-कोटि बधाई। ये शब्द मानवाधिकार मंच के राष्ट्रीय अध्यक्ष डॉ. जसवंत सिंह खेड़ा ने व्यक्त किए और उन्होंने कहा कि दुनिया में उदासी पंथ को लोकप्रिय बनाने वाले धन धन बाबा श्री चंद महाराज जी ने अपने जीवनकाल में बहुत महत्वपूर्ण कार्य किए। बाबा जी बहुत ही तपस्वी, आदर्शवादी, महान तपस्वी थे। जिन्होंने दुनिया का भला किया। हमें हमेशा उनसे प्रेरणा लेकर अपना जीवन व्यतीत करना चाहिए। बाई पास छज्जू माजरी गुरुद्वारा बाबा श्री चंद जी राजपुरा में एक बहुत बड़ा समागम हुआ। इस अवसर पर रागी सिंहों द्वारा विविध कीर्तन प्रस्तुत किए गए। इस अवसर पर डॉ. खेड़ा ने बाबा श्री चंद जी की जीवनी पर विस्तृत प्रकाश डाला। गुरु जी के प्रिय सैनिकों ने पूरी ताकत से गतका खेला और ऐसा प्रदर्शन दिखाया कि लोग आश्चर्यचकित रह गए। कार्यक्रम के दौरान सुबह से ही पकौड़े, लड्डू और चाय प्रसाद का लंगर चला। भोग समाप्ति के बाद गुरु का लंगर खूब छका। अंत में, गुरुद्वारा प्रबंधक कमेटी द्वारा आए हुए अतिथियों को सम्मान चिन्ह देकर सम्मानित किया गया। इस मौके पर अन्य लोगों के अलावा जसविंदर कौर जिला अध्यक्ष महिला विंग, डोली चेयरपर्सन महिला विंग ब्लॉक राजपुरा, राज रानी चेयरपर्सन महिला विंग सिटी पटियाला, गुरप्रीत कौर, सरबजीत कौर, कश्मीर सिंह अध्यक्ष गुरुद्वारा प्रबंधक कमेटी, किरपाल सिंह मिंटू, जसवीर सिंह, टहल सिंह उपाध्यक्ष, सज्जन सिंह सचिव, वरिंदर सिंह कोषाध्यक्ष, शेर सिंह, दीदार सिंह, दलजीत सिंह, अमित सिंह, अर्जन सिंह यू, के, हरप्रीत सिंह बेदी और रणजीत सिंह आदि भी शामिल हुए।
—–00—–
ਬਾਬਾ ਸ਼੍ਰੀ ਚੰਦ ਜੀ ਦਾ ਰਾਜਪੁਰਾ ਵਿਖੇ ਮਨਾਇਆ ਗਿਆ ਜਨਮ ਉਤਸਵ – ਡਾਕਟਰ ਖੇੜਾ,ਕੌਮੀ ਪ੍ਰਧਾਨ ਮਨੁੱਖੀ ਅਧਿਕਾਰ ਮੰਚ
ਰਾਜਪੁਰਾ/SANGHOL-TIMES/JAGMEET-SINGH/01SEPTEMBER,2025- ਧੰਨ ਧੰਨ ਬਾਬਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਦੇ 531 ਵੇਂ ਜਨਮ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮਨੁੱਖੀ ਅਧਿਕਾਰ ਮੰਚ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ਨੇ ਬੋਲਦਿਆਂ ਕਿਹਾ ਕਿ ਉਦਾਸੀ ਸੰਪਰਦਾਇ ਨੂੰ ਜਗਤ ਵਿਚ ਪ੍ਰਚਲਿਤ ਕਰਨ ਵਾਲੇ ਧੰਨ ਧੰਨ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਨੇ ਆਪਣੇ ਜੀਵਨ ਕਾਲ ਬਹੁਤ ਹੀ ਮਹੱਤਵਪੂਰਨ ਕਾਰਜ ਕੀਤੇ । ਬਾਬਾ ਜੀ ਬਹੁਤ ਤਪੱਸਵੀ ,ਆਦਰਸ਼ਕ ਦੀਨ ਦੁਨੀਆਂ ਦਾ ਭਲਾ ਕਰਨ ਵਾਲੇ ਮਹਾਂ ਤਪੱਸਵੀ ਸਨ। ਸਾਨੂੰ ਹਮੇਸ਼ਾ ਉਨ੍ਹਾਂ ਦੀ ਪ੍ਰੇਰਨਾ ਸਦਕੇ ਹੀ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ। ਬਹੁਤ ਹੀ ਵਿਸ਼ਾਲ ਇਕੱਠ ਬਾਈ ਪਾਸ ਛੱਜੂ ਮਾਜਰੀ ਗੁਰੂਦਵਾਰਾ ਬਾਬਾ ਸ਼੍ਰੀਚੰਦ ਜੀ ਰਾਜਪੁਰਾ ਵਿਖੇ ਕੀਤਾ ਹੋਇਆ ਸੀ। ਇਸ ਮੌਕੇ ਰਾਗੀ ਸਿੰਘਾਂ ਵੱਲੋਂ ਰਸਭਿੰਨਾ ਕੀਰਤਨ ਕੀਤਾ ਗਿਆ। ਇਸ ਮੌਕੇ ਡਾਕਟਰ ਖੇੜਾ ਨੇ ਬਾਬਾ ਸ਼੍ਰੀ ਚੰਦ ਜੀ ਦੀ ਜੀਵਨੀ ਤੇ ਵਿਸਤਾਰ ਪੂਰਵਿਕ ਭਰਪੂਰ ਚਾਨਣਾ ਪਾਇਆ। ਗੁਰੂ ਜੀ ਦੀਆਂ ਲਾਡਲੀਆਂ ਫੌਜਾਂ ਵੱਲੋਂ ਪੂਰੇ ਜ਼ੋਰ ਸੋਰ ਨਾਲ ਗਤਕਾ ਖੇਡ ਕੇ ਐਸੇ ਕੋਤਕ ਦਿਖਾਏ ਕਿ ਲੋਕਾਂ ਨੂੰ ਹੈਰਾਨ ਕਰ ਦਿੱਤਾ । ਸਮਾਗਮ ਦੌਰਾਨ ਸਵੇਰ ਤੋਂ ਪਕੌੜੇ, ਲੱਡੂ ਅਤੇ ਚਾਹ ਪ੍ਰਸ਼ਾਦ ਦਾ ਲੰਗਰ ਅਤੁੱਟ ਵਰਤਾਇਆ ਗਿਆ । ਭੋਗ ਸਮਾਪਤੀ ਤੋਂ ਬਾਅਦ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ । ਅੰਤ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਵਿੰਦਰ ਕੌਰ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ, ਡੋਲੀ ਚੇਅਰਪਰਸਨ ਇਸਤਰੀ ਵਿੰਗ ਬਲਾਕ ਰਾਜਪੁਰਾ, ਰਾਜ ਰਾਣੀ ਚੇਅਰਪਰਸਨ ਇਸਤਰੀ ਵਿੰਗ ਸਿਟੀ ਪਟਿਆਲਾ, ਗੁਰਪ੍ਰੀਤ ਕੌਰ, ਸਰਬਜੀਤ ਕੌਰ, ਕਸ਼ਮੀਰ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਕਿਰਪਾਲ ਸਿੰਘ ਮਿੰਟੂ, ਜਸਵੀਰ ਸਿੰਘ , ਟਹਿਲ ਸਿੰਘ ਮੀਤ ਪ੍ਰਧਾਨ, ਸੱਜਣ ਸਿੰਘ ਸੈਕਟਰੀ, ਵਰਿੰਦਰ ਸਿੰਘ ਖਜਾਨਚੀ, ਸ਼ੇਰ ਸਿੰਘ, ਦੀਦਾਰ ਸਿੰਘ, ਦਲਜੀਤ ਸਿੰਘ, ਅਮਿਤ ਸਿੰਘ, ਅਰਜਨ ਸਿੰਘ ਯੂ, ਕੇ , ਹਰਪ੍ਰੀਤ ਸਿੰਘ ਬੇਦੀ ਅਤੇ ਰਣਜੀਤ ਸਿੰਘ ਆਦਿ ਨੇ ਵੀ ਗੁਰੂ ਚਰਨਾਂ ਵਿੱਚ ਹਾਜ਼ਰੀ ਲਗਵਾਈ।