
पुलिस हिरासत से फरार हुए विधायक हरमीत सिंह पठानमाजरा की गाड़ी में हथियार मिले!
पटियाला/संघोल-टाइम्स/02सितंबर,2025(मलकीत-सिंह-भामिया):- पंजाब की राजनीति में भूचाल लाने वाली इस बड़ी घटना में सनौर से आम आदमी पार्टी (एपीपी) के विधायक हरमीत सिंह पठानमाजरा – बलात्कार के एक मामले में गिरफ्तार होने के कुछ ही घंटों बाद पुलिस हिरासत से फरार हो गए। आपको बता दें कि अब इस मामले में एक और बड़ी अपडेट सामने आई है। पुलिस ने विधायक के भागने में इस्तेमाल की गई दो गाड़ियों में से एक फॉर्च्यूनर को जब्त कर लिया है और उससे तीन पिस्तौल बरामद की हैं। फिलहाल खबर इसकी पुष्टि नहीं कर सकती। फिल्मी अंदाज में पुलिस को दिया चकमा, एक पुलिसकर्मी घायल! यह सनसनीखेज वारदात उस वक्त हुई जब पटियाला पुलिस विधायक हरमीत सिंह पठानमाजरा को गिरफ्तार करके स्थानीय थाने ले जा रही थी। रास्ते में विधायक और उनके साथियों ने पुलिस टीम पर हमला कर दिया। हरमीत सिंह पठानमाजरा और उनके साथियों ने पुलिस पर फायरिंग कर दी। विधायक पठानमाजरा ने एक पुलिसकर्मी को कुचल दिया, जिससे वह गंभीर रूप से घायल हो गया। इसके बाद आरोपी एक स्कॉर्पियो और एक फॉर्च्यूनर में सवार होकर फरार हो गए। पुलिस ने फॉर्च्यूनर कार का पीछा कर उससे हथियार बरामद कर लिए हैं, लेकिन विधायक हरमीत सिंह पठानमाजरा अभी भी स्कॉर्पियो में फरार हैं। विधायक की तलाश में पुलिस की कई टीमें लगी हुई हैं और पूरे इलाके की घेराबंदी कर दी गई है। पुराने मामलों में हुई गिरफ्तारी! विधायक हरमीत सिंह पठानमाजरा को एक महिला की शिकायत के आधार पर बलात्कार के आरोप में गिरफ्तार किया गया था। पठानमाजरा के वकील ने बताया कि यह एफआईआर 01 सितंबर को एक पुराने मामले में दर्ज की गई थी, जिसका आवेदन 2014 में दायर किया गया था। गिरफ्तारी से पहले पठानमाजरा ने एक वीडियो जारी कर अपने ऊपर लगे आरोपों को झूठा बताया था। उनके वकील ने शिकायतकर्ता महिला पर कई आपराधिक मामले दर्ज होने और जेल जाने का भी आरोप लगाया है। विवादों से पुराना नाता! यह पहली बार नहीं है जब विधायक हरमीत सिंह पठानमाजरा विवादों में आए हों। पारिवारिक विवाद! 2022 में उनकी दूसरी पत्नी गुरप्रीत कौर ने उन पर अपनी पहली पारिवारिक शादी छिपाने और मारपीट करने का आरोप लगाया था। इसके अलावा एक कथित अश्लील वीडियो वायरल होने के बाद भी वह सुर्खियों में रहे। पार्टी से नाराज़गी! हाल ही में हरमीत सिंह पठानमाजरा ने अपनी ही पार्टी के केंद्रीय नेतृत्व और पंजाब सरकार पर निशाना साधते हुए बाढ़ प्रभावित इलाके की उपेक्षा का आरोप लगाया था। सोमवार को उन्होंने दावा किया कि उनकी सुरक्षा भी हटा ली गई है, जिसकी उन्हें पहले से ही आशंका थी।
——00——
ਪੁਲਿਸ ਹਿਰਾਸਤ ਚੋਂ ਭੱਜੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਗੱਡੀ ਚੋਂ ਮਿਲੇ ਹਥਿਆਰ !
ਪਟਿਆਲਾ/SANGHOL-TIMES/02ਸਤੰਬਰ,2025(ਮਲਕੀਤ ਸਿੰਘ ਭਾਮੀਆਂ) :- ਪੰਜਾਬ ਦੀ ਸਿਆਸਤ ਵਿੱਚ ਭੂਚਾਲ ਲਿਆਉਣ ਵਾਲੀ ਇਹ ਵੱਡੀ ਘਟਨਾ ਵਿੱਚ ਸਨੌਰ ਤੋਂ ਆਮ ਆਦਮੀ ਪਾਰਟੀ ( APP ) ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ – ਬਲਾਤਕਾਰ ਦੇ ਮਾਮਲੇ ਵਿੱਚ ਗ੍ਰਿਫਤਾਰ ਹੋਣ ਤੋਂ ਕੁੱਝ ਹੀ ਘੰਟਿਆ ਬਾਅਦ ਪੁਲਿਸ ਹਿਰਾਸਤ ਚੋਂ ਫਰਾਰ ਹੋ ਗਏ। ਦੱਸ ਦੇਈਏ ਕਿ ਇਸ ਮਾਮਲੇ ਵਿੱਚ ਹੁਣ ਇੱਕ ਹੋਰ ਵੱਡਾ ਅਪਡੇਟ ਸਾਹਮਣੇ ਆਇਆ ਹੈ। ਪੁਲਿਸ ਨੇ ਵਿਧਾਇਕ ਦੇ ਭੱਜਣ ਵਿੱਚ ਵਰਤੀਆਂ ਗਈਆਂ ਦੋ ਗੱਡੀਆਂ ਵਿੱਚੋ ਇੱਕ ਫਾਰਚੂਨਰ ਨੂੰ ਜ਼ਬਤ ਕਰ ਲਿਆ ਗਿਆ ਹੈ ਅਤੇ ਉਸ ਵਿੱਚੋਂ ਤਿੰਨ ਪਿਸਤੌਲਾਂ ਬਰਾਮਦ ਕੀਤੀਆਂ ਹਨ। ਫਿਲਹਾਲ ਖਬਰ ਇਸ ਗੱਲ ਦੀ ਪੁਸ਼ਟੀ ਨਹੀ ਕਰ ਪਾਉਂਦੀ ਹੈ। ਫਿਲਮੀ ਅੰਦਾਜ਼ ‘ਚ ਪੁਲਿਸ ਨੂੰ ਦਿੱਤਾ ਚਕਮਾ, ਇੱਕ ਪੁਲਿਸ ਮੁਲਾਜ਼ਮ ਜ਼ਖਮੀ ! ਇਹ ਸਨਸਨਖੇਜ਼ ਘਟਨਾ ਉਦੋਂ ਵਾਪਰੀ ਜਦੋਂ ਪਟਿਆਲਾ ਪੁਲਿਸ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਗ੍ਰਿਫਤਾਰ ਕਰਕੇ ਸਥਾਨਕ ਥਾਣੇ ਲਿਜਾ ਰਹੀ ਸੀ। ਰਸਤੇ ਵਿੱਚ ਵਿਧਾਇਕ ਅਤੇ ਉਸਦੇ ਸਾਥੀਆਂ ਨੇ ਪੁਲਿਸ ਟੀਮ ‘ਤੇ ਹਮਲਾ ਕਰ ਦਿੱਤਾ। ਹਰਮੀਤ ਸਿੰਘ ਪਠਾਣਮਾਜਰਾ ਅਤੇ ਉਸਦੇ ਸਾਥੀਆਂ ਨੇ ਪੁਲਿਸ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਵਿਧਾਇਕ ਪਠਾਣਮਾਜਰਾ ਨੇ ਇੱਕ ਪੁਲਿਸ ਮੁਲਾਜ਼ਮ ਦੇ ਉਪਰ ਗੱਡੀ ਚੜ੍ਹਾ ਦਿੱਤੀ, ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਇਸ ਤੋਂ ਬਾਅਦ ਮੁਲਜ਼ਮ ਸਕਾਰਪੀਓ ਅਤੇ ਇੱਕ ਫਾਰਚੂਨਰ ਗੱਡੀ ਲੈਕੇ ਭੱਜਿਆ। ਪੁਲਿਸ ਨੇ ਪਿੱਛਾ ਕਰਕੇ ਫਾਰਚੂਨਰ ਕਾਰ ਨੂੰ ਤਾਂ ਫੜ ਲਿਆ ਹੈ ਅਤੇ ਉਸ ਵਿੱਚੋ ਹਥਿਆਰ ਬਰਾਮਦ ਕੀਤੇ ਹਨ, ਪਰ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਸਕਾਰਪੀਓ ਵਿੱਚ ਅਜੇ ਵੀ ਫਰਾਰ ਹੈ। ਪੁਲਿਸ ਦੀਆਂ ਕਈ ਟੀਮਾਂ ਵਿਧਾਇਕ ਦੀ ਭਾਲ ਵਿੱਚ ਜੁਟੀਆਂ ਹੋਈਆਂ ਹਨ ਅਤੇ ਪੂਰੇ ਇਲਾਕੇ ਵਿੱਚ ਘੇਰਾਬੰਦੀ ਕਰ ਦਿੱਤੀ ਗਈ ਹੈ। ਪੁਰਾਣੇ ਕੇਸਾਂ ‘ਚ ਹੋਈ ਗ੍ਰਿਫਤਾਰੀ ! ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਇੱਕ ਔਰਤ ਦੁਆਰਾ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਬਲਾਤਕਾਰ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਪਠਾਣਮਾਜਰਾ ਦੇ ਵਕੀਲ ਨੇ ਦੱਸਿਆ ਕਿ ਇਹ FIR 01 ਸਤੰਬਰ ਨੂੰ ਇੱਕ ਪੁਰਾਣੇ ਮਾਮਲੇ ਵਿੱਚ ਦਰਜ ਕੀਤੀ ਗਈ ਸੀ, ਜਿਸਦੀ ਦਰਖਾਸਤ 2014 ਵਿੱਚ ਦਿੱਤੀ ਗਈ ਸੀ। ਅਪਣੀ ਗ੍ਰਿਫਤਾਰੀ ਤੋਂ ਪਹਿਲਾਂ ਪਠਾਣਮਾਜਰਾ ਨੇ ਇੱਕ ਵੀਡੀਓ ਜਾਰੀ ਕਰਕੇ ਖੁਦ ‘ਤੇ ਲੱਗੇ ਦੋਸ਼ਾਂ ਨੂੰ ਝੂਠਾ ਦੱਸਿਆ ਸੀ। ਉਨਾਂ ਦੇ ਵਕੀਲ ਨੇ ਸ਼ਿਕਾਇਤ ਕਰਤਾ ਔਰਤ ‘ਤੇ ਵੀ ਕਈ ਅਪਰਾਧਿਕ ਮਾਮਲੇ ਦਰਜ ਹੋਣ ਅਤੇ ਜੇਲ੍ਹ ਜਾਣ ਦਾ ਦੋਸ਼ ਲਗਾਇਆ ਹੈ। ਵਿਵਾਦਾਂ ਨਾਲ ਰਿਹਾ ਪੁਰਾਣਾ ਨਾਤਾ ! ਇਹ ਪਹਿਲੀ ਵਾਰ ਨਹੀ ਹੈ ਜਦੋਂ ਕਿ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵਿਵਾਦਾਂ ਵਿੱਚ ਆਏ ਹਨ। ਪਰਿਵਾਰਕ ਵਿਵਾਦ ! 2022 ਵਿੱਚ ਉਨਾਂ ਦੀ ਦੂਜੀ ਪਤਨੀ ਗੁਰਪ੍ਰੀਤ ਕੌਰ ਨੇ ਉਨਾਂ ‘ਤੇ ਪਹਿਲਾ ਪਰਿਵਾਰ ਵਿਆਹ ਛੁਪਾਉਣ ਅਤੇ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਸੀ। ਇਸ ਤੋਂ ਇਲਾਵਾ, ਇੱਕ ਕਥਿਤ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਵੀ ਉਹ ਸੁਰੱਖੀਆਂ ਵਿੱਚ ਰਹੇ। ਪਾਰਟੀ ਨਾਲ ਨਾਰਾਜ਼ਗੀ ! ਹਾਲ ਹੀ ਵਿੱਚ ਹਰਮੀਤ ਸਿੰਘ ਪਠਾਣਮਾਜਰਾ ਨੇ ਹੜ ਪੀੜਤ ਪ੍ਰਭਾਵਿਤ ਖੇਤਰ ਦੀ ਅਣਦੇਖੀ ਦਾ ਦੋਸ਼ ਲਗਾਉਂਦੇ ਹੋਏ, ਅਪਣੀ ਹੀ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਅਤੇ ਪੰਜਾਬ ਸਰਕਾਰ ਤੇ ਨਿਸ਼ਾਨਾ ਸਾਧਿਆ ਸੀ। ਸੋਮਵਾਰ ਨੂੰ ਉਨਾਂ ਦਾਆਵਾ ਕੀਤਾ ਸੀ ਕਿ ਉਨਾਂ ਦੀ ਸੁਰੱਖਿਆ ਵੀ ਵਾਪਸ ਲੈ ਲਈ ਗਈ ਹੈ, ਜਿਸਦੀ ਉਨਾਂ ਨੂੰ ਪਹਿਲਾਂ ਤੋਂ ਹੀ ਉਮੀਦ ਸੀ।