
अमृतसर से काबुल और कंधार के लिए उड़ानें जल्द शुरू होंगी: सांसद साहनी
नई-दिल्ली/SANGHOL-TIMES/JAGMEET-SINGH/13Oct,2025-
व्यापार और संपर्क बढ़ाने के उद्देश्य से एक महत्वपूर्ण घोषणा में, अफ़ग़ानिस्तान के विदेश मंत्री, मौलवी अमीर ख़ान मुत्तक़ी ने घोषणा की कि अमृतसर और अफ़ग़ानिस्तान के बीच सीधी उड़ानें जल्द ही शुरू होंगी। यह घोषणा नई दिल्ली स्थित फिक्की में भारतीय उद्योग जगत के नेताओं के साथ उनकी बातचीत के दौरान की गई, जिसकी अध्यक्षता राज्यसभा सांसद और वाणिज्य संसदीय स्थायी समिति और विदेश मामलों की संसदीय सलाहकार समिति के सदस्य डॉ. विक्रमजीत सिंह साहनी ने की।
डॉ. साहनी ने कहा कि यह एक ऐतिहासिक कदम है जो पंजाब में व्यापार और उद्योग के लिए क्रांतिकारी बदलाव ला सकता है।
डॉ. साहनी ने कहा कि अमृतसर की रणनीतिक स्थिति और प्रमुख सीमा व्यापार गलियारों से निकटता भारत और अफ़ग़ानिस्तान के बीच एक तेज़ और अधिक सुरक्षित हवाई पुल बनाने में मदद करेगी। इससे दोनों पक्षों के किसानों, व्यापारियों और एमएसएमई को काफी लाभ होगा, विशेष रूप से कृषि उत्पादों, ड्राई फ्रूट्स, ताजे फलों, हस्तशिल्प और फार्मास्यूटिकल्स को।
———oo——–‐-
ਅੰਮ੍ਰਿਤਸਰ ਤੋਂ ਕਾਬੁਲ, ਕੰਧਾਰ ਉਡਾਣਾਂ ਜਲਦੀ ਸ਼ੁਰੂ ਹੋਣਗੀਆਂ: ਐਮ.ਪੀ. ਸਾਹਨੀ
ਨਵੀਂ ਦਿੱਲੀ/SANGHOL-TIMES/JAGMEET-SINGH/13OCT,2025-
ਵਪਾਰ ਅਤੇ ਸੰਪਰਕ ਨੂੰ ਵਧਾਉਣ ਦੇ ਉਦੇਸ਼ ਨਾਲ ਇੱਕ ਮਹੱਤਵਪੂਰਨ ਫੈਸਲਾ ਸੁਣਾਉਂਦਿਆਂ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ, ਐੱਚ.ਈ. ਮੌਲਵੀ ਅਮੀਰ ਖਾਨ ਮੁਤਾਕੀ ਨੇ ਐਲਾਨ ਕੀਤਾ ਕਿ ਅੰਮ੍ਰਿਤਸਰ ਅਤੇ ਅਫਗਾਨਿਸਤਾਨ ਵਿਚਕਾਰ ਸਿੱਧੀਆਂ ਉਡਾਣਾਂ ਜਲਦੀ ਹੀ ਸ਼ੁਰੂ ਹੋਣਗੀਆਂ। ਇਹ ਐਲਾਨ ਨਵੀਂ ਦਿੱਲੀ ਵਿਚ ਫਿੱਕੀ ਵਿਖੇ ਭਾਰਤੀ ਉਦਯੋਗ ਦੇ ਆਗੂਆਂ ਨਾਲ ਉਨ੍ਹਾਂ ਦੀ ਗੱਲਬਾਤ ਦੌਰਾਨ ਕੀਤਾ ਗਿਆ ਜਿਸਦੀ ਪ੍ਰਧਾਨਗੀ ਸੰਸਦ ਮੈਂਬਰ, ਰਾਜ ਸਭਾ ਅਤੇ ਸੰਸਦੀ ਸਥਾਈ ਕਮੇਟੀ ਆਫ਼ ਕਾਮਰਸ ਅਤੇ ਵਿਦੇਸ਼ ਮਾਮਲਿਆਂ ਬਾਰੇ ਪਾਰਲੀਮਾਨੀ ਸਲਾਹਕਾਰ ਕਮੇਟੀ ਦੇ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਕੀਤੀ। ਡਾ. ਸਾਹਨੀ ਨੇ ਕਿਹਾ ਕਿ ਇਹ ਇੱਕ ਇਤਿਹਾਸਕ ਕਦਮ ਹੈ ਜੋ ਪੰਜਾਬ ਵਿੱਚ ਵਪਾਰ ਅਤੇ ਉਦਯੋਗ ਲਈ ਇੱਕ ਗੇਮ ਚੇਂਜਰ ਹੋ ਸਕਦਾ ਹੈ। ਡਾ. ਸਾਹਨੀ ਨੇ ਕਿਹਾ ਕਿ ਅੰਮ੍ਰਿਤਸਰ ਦੀ ਰਣਨੀਤਕ ਸਥਿਤੀ ਅਤੇ ਮੁੱਖ ਸਰਹੱਦੀ ਵਪਾਰ ਗਲਿਆਰਿਆਂ ਦੀ ਨੇੜਤਾ ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਇੱਕ ਤੇਜ਼ ਅਤੇ ਵਧੇਰੇ ਸੁਰੱਖਿਅਤ ਹਵਾਈ ਸੰਪਰਕ ਬਣਾਉਣ ਵਿੱਚ ਮਦਦ ਕਰੇਗੀ। ਇਸ ਨਾਲ ਦੋਵਾਂ ਪਾਸਿਆਂ ਦੇ ਕਿਸਾਨਾਂ, ਵਪਾਰੀਆਂ ਅਤੇ ਐਮ.ਐਸ.ਐਮ.ਈ. ਨੂੰ ਕਾਫ਼ੀ ਲਾਭ ਹੋਵੇਗਾ, ਖਾਸ ਕਰਕੇ ਖੇਤੀਬਾੜੀ ਉਤਪਾਦਾਂ, ਸੁੱਕੇ ਫਲ, ਤਾਜ਼ੇ ਫਲ, ਦਸਤਕਾਰੀ ਅਤੇ ਦਵਾਈਆਂ ਲਈ।