ਸ਼ਹੀਦ ਭਗਤ ਸਿੰਘ ਜਰਨਲਿਸਟ ਐਸੋਸੀਏਸ਼ਨ ਵੱਲੋਂ ਨਵ-ਨਿਯੁਕਤ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਅੰਮ੍ਰਿਤਸਰ ਨੂੰ ਕੀਤਾ ਸਨਮਾਨਿਤ
ਪੱਤਰਕਾਰ ਭਾਈਚਾਰੇ ਦੀਆਂ ਹੱਕੀ ਮੰਗਾਂ ਸਬੰਧੀ ਮੁੱਖ ਮੰਤਰੀ ਦੇ ਨਾਂਮ ਭੇਜਿਆਂ ਹੱਕ ਪੱਤਰ
Sanghol Times/ਅੰਮ੍ਰਿਤਸਰ/27 ਮਈ,2023(ਕੁਸ਼ਾਲ/ ਰਾਘਵ, ਗੁਰਦੀਪ) ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨਵਨਿਯੁਕਤ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਜੀ ਨੂੰ ਅੱਜ ਸ਼ਹੀਦ ਭਗਤ ਸਿੰਘ ਜਰਨਲਿਸਟ ਐਸੋਸੀਏਸ਼ਨ ਵੱਲੋਂ ਫੁੱਲਾਂ ਦਾ ਬੁੱਕਾਂ ਭੇਟ ਕਰਕੇ *ਜੀ ਆਇਆਂ ਨੂੰ* ਆਖਿਆਂ ਅਤੇ ਗੁਰੂ ਨਗਰੀ ਵਿੱਚ ਨਿਯੁਕਤ ਹੋਣ ਤੇ ਸਨਮਾਨਿਤ ਕੀਤਾ ਗਿਆ। ਉਹਨਾਂ ਨਾਲ ਪੱਤਰਕਾਰ ਭਾਈਚਾਰੇ ਦੀਆਂ ਅਹਿਮ ਤੇ ਹੱਕੀ ਮੰਗਾਂ ਸਬੰਧੀ *ਪ੍ਰਧਾਨ ਰਣਜੀਤ ਸਿੰਘ ਮਸੌਣ* ਵੱਲੋਂ ਅਹਿਮ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਉਹਨਾਂ ਨੂੰ ਅੰਮ੍ਰਿਤਸਰ ਦੇ ਪੱਤਰਕਾਰ ਭਾਈਚਾਰੇ ਦੀਆਂ ਰੋਜ਼ ਦੀਆਂ ਸਮੱਸਿਆਂਵਾਂ ਸਬੰਧੀ ਜਾਣੂ ਕਰਵਾਇਆਂ ਗਿਆ ਤੇ ਡਿਪਟੀ ਕਮਿਸ਼ਨਰ ਸਾਹਿਬ ਵੱਲੋਂ ਭਰੋਸਾ ਦਿੱਤਾ ਗਿਆ ਕਿ ਅੰਮ੍ਰਿਤਸਰ ਦੇ ਪੱਤਰਕਾਰ ਭਾਈਚਾਰੇ ਦੀਆਂ ਹੱਕੀ ਮੰਗਾਂ ਵੱਲ ਉਹਨਾਂ ਵੱਲੋਂ ਉਚੇਚੇ ਤੌਰ ਤੇ ਧਿਆਨ ਦੇ ਕੇ ਹੱਲ ਕੀਤਾ ਜਾਵੇਗਾ।
ਇਸ ਮੌਕੇ ਐਸੋਸੀਏਸ਼ਨ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਜੀ ਨੂੰ ਡਿਪਟੀ ਕਮਿਸ਼ਨਰ ਸਾਹਿਬ ਅੰਮ੍ਰਿਤਸਰ ਰਾਹੀਂ ਇੱਕ *ਹੱਕ ਪੱਤਰ* ਵੀ ਦਿੱਤਾ ਗਿਆ। ਇਸ *ਹੱਕ ਪੱਤਰ* ਵਿੱਚ ਪੰਜਾਬ ਸਰਕਾਰ ਕੋਲੋਂ ਹੱਕ ਮੰਗਿਆਂ ਗਿਆ ਕਿ ਜੇਕਰ ਕਿਸੇ ਪੱਤਰਕਾਰ ਖਿਲਾਫ਼ ਪੁਲਿਸ ਕੋਲ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਉਸ ਦੀ ਤਫਤੀਸ਼ ਕਿਸੇ ਡੀਐਸਪੀ ਪੱਥਰ ਦੇ ਅਧਿਕਾਰੀ ਤੋਂ ਕਰਵਾਉਣ ਨੂੰ ਯਕੀਨੀ ਬਣਾਇਆ ਜਾਵੇ ਤੇ ਉਸ ਤੋਂ ਬਾਅਦ ਹੀ, ਪੱਤਰਕਾਰ ਖਿਲਾਫ਼ ਕੋਈ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਪੰਜਾਬ ਪੁਲਿਸ ਨੂੰ ਨੋਟੀਫ਼ਿਕੇਸ਼ਨ ਜਾਰੀ ਕੀਤਾ ਜਾਵੇ। ਪੱਤਰਕਾਰਾਂ ਦੇ ਬੱਚਿਆਂ ਦੀ ਪੜ੍ਹਾਈ ਫ੍ਰੀ ਕੀਤੀ ਜਾਵੇ ਅਤੇ ਪੱਤਰਕਾਰਾਂ ਦੇ ਬੱਚਿਆਂ ਲਈ ਕਾਲਜ, ਯੂਨੀਵਰਸਿਟੀ ਵਿੱਚ ਸੀਟਾਂ ਰਾਖਵੀਆਂ ਕੀਤੀਆਂ ਜਾਣ।ਪੱਤਰਕਾਰਾਂ ਨੂੰ ਫ੍ਰੀ ਮੈਡੀਕਲ ਸੁਵਿਧਾਵਾਂ ਦਿੱਤੀਆਂ ਜਾਣ। ਫ਼ੀਲਡ ਵਿੱਚ ਕੰਮ ਕਰਦੇ ਪੱਤਰਕਾਰਾਂ ਦਾ ਘੱਟ ਤੋਂ ਘੱਟ 50 ਲੱਖ ਰੁਪਏ ਦਾ ਫ੍ਰੀ ਬੀਮਾ ਕੀਤਾ ਜਾਵੇ। ਕਿਉਂਕਿ ਵੇਖਣ ਵਿੱਚ ਆਇਆ ਹੈ ਕਿ ਪੱਤਰਕਾਰ ਨੂੰ ਕੁੱਝ ਹੋ ਜਾਂਣ ਤੋਂ ਬਾਅਦ ਉਸ ਦਾ ਪਰਿਵਾਰ ਪਾਈਂ-ਪਾਈ ਦਾ ਮੁਥਾਜ ਹੋ ਜਾਂਦਾ ਹੈ। ਜਿਨ੍ਹਾਂ ਪੱਤਰਕਾਰਾਂ ਕੋਲ ਆਪਣਾ ਘਰ ਨਹੀਂ, ਜੋ ਪੱਤਰਕਾਰ ਕਰਾਏਂ ਦੇ ਘਰ ਵਿੱਚ ਰਹਿੰਦੇ ਹਨ, ਉਹਨਾਂ ਨੂੰ ਹਰ ਜ਼ਿਲ੍ਹੇ ਵਿੱਚ ਪ੍ਰੈਸ ਕਲੋਨੀਆਂ ਬਣਾ ਕੇ ਘਰ ਦਿੱਤੇ ਜਾਣ। ਪੱਤਰਕਾਰ ਦੇ ਬਣਾਏ ਜਾਂਦੇ ਪੀਲ਼ੇ ਕਾਰਡ ਬੰਦ ਕੀਤੇ ਜਾਣ ਤੇ ਅਖਬਾਰਾਂ, ਚੈਨਲਾਂ ਦੇ ਆਈ-ਕਾਰਡ ਨੂੰ ਹੀ ਮਾਨਤਾ ਦਿੱਤੀ ਜਾਵੇ ਕਿਉਂਕਿ ਪੀਲ਼ੇ ਕਾਰਡ ਪੱਤਰਕਾਰਾਂ ਨੂੰ ਆਪਸੀ ਧੜੇਬੰਦੀ ਦਾ ਸ਼ਿਕਾਰ ਬਣਾ ਰਹੇ ਹਨ ਤੇ ਵੇਖਣ ਵਿੱਚ ਆਇਆ ਹੈ ਕਿ ਕੁੱਝ ਉਹਨਾਂ ਲੋਕਾਂ ਦੇ ਵੀ ਪੀਲੇ ਕਾਰਡ ਬਣੇ ਹਨ ਜੋ ਅਪਰਾਧਿਕ ਗਤੀਵਿਧੀਆਂ ਵਾਲੇ ਵਿਅਕਤੀ ਹਨ ਜਾਂ ਪੱਤਰਕਾਰ ਹੀ ਨਹੀਂ ਹਨ। ਪੰਜਾਬ ਵਿੱਚ ਜੋ ਚੈਨਲ ਸੋਸ਼ਲ ਮੀਡੀਆ ਤੇ ਵਧੀਆ ਤਰੀਕੇ ਨਾਲ ਚੱਲ ਰਹੇ ਹਨ ਉਹਨਾਂ ਵਾਸਤੇ ਕੋਈ ਨਰਮ ਸ਼ਰਤਾਂ ਵਾਲੀ ਪੋਲਸੀ ਤਿਆਰ ਕੀਤੀ ਜਾਵੇ, ਜਾਂ ਜੋ ਅਧਾਰ ਆਯੋਗ ਤੋਂ ਰਜਿਸਟਰਡ ਹਨ ਉਹਨਾਂ ਨੂੰ ਮਾਨਤਾ ਦਿੱਤੀ ਜਾਵੇ, ਜੋ ਇਸ ਸਮੇਂ ਦੀ ਮੁੱਖ ਮੰਗ ਹੈ।
ਪ੍ਰਧਾਨ ਰਣਜੀਤ ਸਿੰਘ ਮਸੌਣ ਨੇ ਆਖਿਆ ਕਿ ਉਪਰੋਕਤ ਮੰਗਾਂ ਹਰ ਪੱਤਰਕਾਰ ਦਾ ਹੱਕ ਹਨ, ਜੋਂ ਪੱਤਰਕਾਰਾਂ ਨੂੰ ਮਿਲਣੀਆਂ ਚਾਹੀਦੀਆਂ ਹਨ ।
ਇਸ ਮੌਕੇ ਡਿਪਟੀ ਕਮਿਸ਼ਨਰ ਸਾਹਿਬ ਨੇ ਸ਼ਹੀਦ ਭਗਤ ਸਿੰਘ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਮਸੌਣ ਨੂੰ ਭਰੋਸਾ ਦਿਵਾਇਆ ਕਿ ਉਹ ਪੱਤਰਕਾਰਾਂ ਦੇ ਹੱਕਾਂ ਦੀ ਰਾਖੀ ਲਈ ਹਰ ਸੰਭਵ ਯਤਨ ਕਰਨਗੇ।
ਇਸ ਮੌਕੇ ਚੇਅਰਮੈਨ ਰਮੇਸ਼ ਰਾਮਪੁਰਾ, ਮੀਤ ਚੇਅਰਮੈਨ ਦਲਬੀਰ ਸਿੰਘ ਭਰੋਵਾਲ, ਮੀਤ ਪ੍ਰਧਾਨ ਰਜਨੀਸ਼ ਕੌਸ਼ਲ, ਮੀਤ ਪ੍ਰਧਾਨ ਪ੍ਰਗਟ ਸਿੰਘ ਸਦਿਉੜਾ, ਜਰਨਲ ਸਕੱਤਰ ਜੋਗਾ ਸਿੰਘ, ਜਰਨਲ ਸਕੱਤਰ ਹਰਪ੍ਰੀਤ ਸਿੰਘ ਜੱਸੋਵਾਲ, ਸਲਾਹਕਾਰ ਰਜਿੰਦਰ ਸਿੰਘ ਬਾਠ, ਖ਼ਜ਼ਾਨਚੀ ਹਰੀਸ਼ ਸੂਰੀ, ਕੋਡੀਨੈਂਟਰ ਰਣਜੀਤ ਜੰਡਿਆਲਾ, ਜ਼ਿਲ੍ਹਾ ਪ੍ਰਧਾਨ ਵਰਿੰਦਰ ਧੁੰਨਾਂ, ਮੀਤ ਪ੍ਰਧਾਨ ਰਾਘਵ ਅਰੋੜਾ, ਗੁਰਪ੍ਰੀਤ ਸਿੰਘ, ਸੋਨੂੰ ਖਾਨਕੋਟ, ਗੁਰਦੀਪ ਸਿੰਘ ਟੋਨੀ, ਮਲਕੀਤ ਸਿੰਘ, ਬਲਜੀਤ ਸਿੰਘ ਖਾਲਸਾ, ਕੁਸ਼ਾਲ ਸ਼ਰਮਾਂ, ਵਿਸ਼ਾਲ ਸ਼ਰਮਾਂ, ਮਨਿੰਦਰ ਸਿੰਘ ਆਦਿ ਪੱਤਰਕਾਰ ਹਾਜ਼ਰ ਸਨ।
ਫੋਟੋ ਕੈਂਪਸਨ
ਸ਼ਹੀਦ ਭਗਤ ਸਿੰਘ ਜਰਨਲਿਸਟ ਐਸੋਸੀਏਸ਼ਨ ਵੱਲੋਂ ਨਵ-ਨਿਯੁਕਤ ਡਿਪਟੀ ਕਮਿਸ਼ਨਰ ਸਾਹਿਬ ਨੂੰ ਸਨਮਾਨਿਤ ਕੀਤਾ ਤੇ ਹੱਕ ਪੱਤਰ ਸੋਂਪਿਆ