दो गलत मिलकर कभी भी एक सही नहीं बना सकते, भारत-कनाडा संबंधों पर सांसद विक्रम साहनी
पंजाब से राज्यसभा सांसद विक्रमजीत सिंह साहनी ने कनाडा के साथ भारतीय राजनीतिक विवाद पर कहा कि उनका हमेशा से दृढ़ विश्वास रहा है कि बातचीत ही हर कूटनीतिक समस्या का एकमात्र समाधान है।
श्री साहनी ने गहरी चिंता जताते हुए कहा की कनाडा के प्रधानमंत्री जस्टिन ट्रूडो ने अपने बयान में जो भारत पर आरोप लगाए है वो अतिशयोक्ति से भरे हुए है, उन्हे सार्वजनिक बयान देने और बिना किसी ठोस आधार के एक वरिष्ठ भारतीय राजनयिक को निर्वासित करने के बजाय, अपनी संप्रभु धरती पर हुई किसी भी कार्रवाई में भारत के किसी भी हस्तक्षेप के बारे में अपनी चिंताओं या संदेह पर राजनयिक चैनलों के माध्यम से भारत के साथ बातचीत शुरू करनी चाहिए थी।
श्री साहनी ने भारत सरकार से यह भी अनुरोध किया कि शत्रुता हमें कहीं नहीं ले जाती। वीजा जारी करना बंद करना एक दुर्भाग्यपूर्ण कदम है. कनाडा में लाखों पंजाबी रहते हैं, एक गलत कदम और उन्हें भारी नुकसान का सामना करना पड़ेगा। यदि गौर किया जाए तो आम तौर पर बड़े पैमाने पर सभी कनाडाई सिख भारत समर्थक हैं और मुट्ठी भर कट्टरपंथियों के कृत्य के लिए उन्हें अपमानित नहीं किया जा सकता।
श्री साहनी, जो विश्व पंजाबी संगठन के अंतर्राष्ट्रीय अध्यक्ष भी हैं, ने कहा कि वह इस मुद्दे के शांतिपूर्ण समाधान के लिए कई प्रगतिशील कनाडाई सांसदों के संपर्क में हैं। वहीं विश्व पंजाबी संगठन के टोरंटो, मॉन्ट्रियल और ओटावा चैप्टर भी इस कठिन समय में एकता और भाईचारे के अभियान में सक्रिय रूप से शामिल हैं।
श्री साहनी ने कहा कि कुछ कट्टरपंथी हर धर्म में हैं और हमें उन कुछ मुट्ठी भर लोगों के कारण किसी समुदाय के बारे में जल्दबाजी में सामान्यीकरण नहीं करना चाहिए। सिखों को भारत के प्रति अपनी देशभक्ति और प्रतिबद्धता का कोई सबूत नहीं देना होगा। इतिहास गवाह है की सिख समुदाय द्वारा स्वतंत्रता संग्राम और राष्ट्र निर्माण के लिए सबसे बड़ा बलिदान और अद्वितीय योगदान दिया गया है । अंग्रेजों द्वारा फांसी की सजा पाने वाले 123 भारतीयों में से 93 सिख थे, जबकि आजीवन कारावास पाने वाले 2626 स्वतंत्रता सेनानियों में से 2417 सिख थे।
————————————————————————————
22 ਸਤੰਬਰ 2023, ਪ੍ਰੈਸ ਰਿਲੀਜ਼
ਵਿਕਰਮਜੀਤ ਸਿੰਘ ਸਾਹਨੀ, ਮੈਂਬਰ ਪਾਰਲੀਮੈਂਟ ਦਾ ਇੰਡੀਆ ਕੈਨੇਡਾ ਰਿਲੇਸ਼ਨਸ ਬਾਰੇ ਕਹਿਣਾ ਹੈ ਕਿ ਦੋ ਗਲਤੀਆਂ ਇਕ ਨੂੰ ਸਹੀ ਨਹੀਂ ਠਹਿਰਾ ਸਕਦੀਆਂ।
ਪੰਜਾਬ ਤੋਂ ਵਿਕਰਮਜੀਤ ਸਿੰਘ ਸਾਹਨੀ, ਮੈਂਬਰ ਪਾਰਲੀਮੈਂਟ ਨੇ ਕੈਨੇਡਾ ਨਾਲ ਭਾਰਤ ਦੇ ਸਿਆਸੀ ਵਿਵਾਦ ‘ਤੇ ਬੋਲਦਿਆਂ ਕਿਹਾ ਕਿ ਉਨ੍ਹਾਂ ਦਾ ਹਮੇਸ਼ਾ ਇਹ ਪੱਕਾ ਵਿਸ਼ਵਾਸ ਹੈ ਕਿ ਗੱਲਬਾਤ ਹੀ ਹਰ ਕੂਟਨੀਤਕ ਸਮੱਸਿਆ ਦਾ ਇੱਕੋ ਇੱਕ ਹੱਲ ਹੈ। ਸ੍ਰ. ਸਾਹਨੀ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਭਾਰਤ ‘ਤੇ ਲਾਏ ਗਏ ਅਤਿਕਥਨੀ ਵਾਲੇ ਬਿਆਨ ‘ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਜਨਤਕ ਬਿਆਨ ਦੇਣ ਅਤੇ ਇੱਕ ਸੀਨੀਅਰ ਭਾਰਤੀ ਡਿਪਲੋਮੈਟ ਨੂੰ ਬਿਨਾਂ ਕਿਸੇ ਪੁਖਤਾ ਸਬੂਤ ਦੇ ਕੈਨੇਡਾ ’ਚੋਂ ਕੱਢਣ ਦੇਣ ਦੀ ਬਜਾਏ, ਉਨ੍ਹਾਂ ਨੂੰ ਆਪਣੀ ਕੈਨੇਡਾ ਦੀ ਧਰਤੀ ‘ਤੇ ਕਿਸੇ ਵੀ ਕਾਰਵਾਈ ਵਿੱਚ ਭਾਰਤ ਦੇ ਦਖਲ ਬਾਰੇ ਆਪਣੀਆਂ ਚਿੰਤਾਵਾਂ ਜਾਂ ਸ਼ੰਕਿਆਂ ਸਬੰਧੀ ਭਾਰਤ ਨਾਲ ਕੂਟਨੀਤਕ ਚੈਨਲਾਂ ਰਾਹੀਂ ਭਾਰਤ ਨਾਲ ਗੱਲਬਾਤ ਕਰਨੀ ਚਾਹੀਦੀ ਸੀ। ਸ੍ਰ. ਸਾਹਨੀ ਨੇ ਭਾਰਤ ਸਰਕਾਰ ਨੂੰ ਵੀ ਬੇਨਤੀ ਕੀਤੀ ਕਿ ਦੁਸ਼ਮਣੀ ਨਾਲ ਕਿਸੇ ਦਾ ਵੀ ਭਲਾ ਨਹੀਂ ਹੋ ਸਕਦਾ। ਵੀਜਿਆਂ ਉਤੇ ਪਾਬੰਦੀ ਲਾਉਣਾ ਕੋਈ ਸਮਝਦਾਰੀ ਵਾਲਾ ਕਦਮ ਨਹੀਂ ਹੈ। ਕੈਨੇਡਾ ‘ਚ ਲੱਖਾਂ ਦੀ ਗਿਣਤੀ ‘ਚ ਪੰਜਾਬੀ ਰਹਿੰਦੇ ਹਨ, ਇਹ ਇਕ ਗਲਤ ਕਦਮ ਹੈ ਅਤੇ ਇਸ ਦਾ ਖਮਿਆਜ਼ਾ ਪੰਜਾਬੀਆਂ ਨੂੰ ਭੁਗਤਣਾ ਪਵੇਗਾ। ਕੈਨੇਡੀਅਨ ਸਿੱਖ ਵੱਡੇ ਪੱਧਰ ‘ਤੇ ਭਾਰਤ ਪੱਖੀ ਹਨ ਅਤੇ ਮੁੱਠੀ ਭਰ ਕੱਟੜਪੰਥੀਆਂ ਦੀ ਕਾਰਵਾਈ ਲਈ ਉਨ੍ਹਾਂ ਨੂੰ ਬਦਨਾਮ ਨਹੀਂ ਕੀਤਾ ਜਾ ਸਕਦਾ। ਸ੍ਰ. ਸਾਹਨੀ ਜੋ ਵਿਸ਼ਵ ਪੰਜਾਬੀ ਸੰਸਥਾ ਦੇ ਅੰਤਰਰਾਸ਼ਟਰੀ ਪ੍ਰਧਾਨ ਵੀ ਹਨ, ਨੇ ਦੱਸਿਆ ਕਿ ਉਹ ਇਸ ਮੁੱਦੇ ਦੇ ਸ਼ਾਂਤੀਪੂਰਨ ਹੱਲ ਲਈ ਕਈ ਅਗਾਂਹਵਧੂ ਕੈਨੇਡੀਅਨ ਸੰਸਦ ਮੈਂਬਰਾਂ ਦੇ ਸੰਪਰਕ ਵਿੱਚ ਹਨ। ਜਦੋਂ ਕਿ ਵਿਸ਼ਵ ਪੰਜਾਬੀ ਸੰਸਥਾ ਦੇ ਟੋਰਾਂਟੋ, ਮਾਂਟਰੀਅਲ ਅਤੇ ਔਟਵਾ ਚੈਪਟਰ ਵੀ ਇਸ ਔਖੇ ਸਮੇਂ ਵਿੱਚ ਏਕਤਾ ਅਤੇ ਭਾਈਚਾਰਕ ਸਾਂਝ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਹੋਏ ਹਨ। ਸ੍ਰ. ਸਾਹਨੀ ਨੇ ਕਿਹਾ ਕਿ ਕੱਟੜਪੰਥੀ ਹਰ ਧਰਮ ਵਿੱਚ ਹੁੰਦੇ ਹਨ ਅਤੇ ਸਾਨੂੰ ਕਦੇ ਵੀ ਮੁੱਠੀ ਭਰ ਲੋਕਾਂ ਦੇ ਕਾਰਨ ਕਿਸੇ ਭਾਈਚਾਰੇ ਬਾਰੇ ਜਲਦਬਾਜ਼ੀ ਵਿੱਚ ਕੋਈ ਧਾਰਨਾ ਨਹੀਂ ਬਣਾਉਣੀ ਚਾਹੀਦੀ। ਸਿੱਖਾਂ ਨੂੰ ਆਪਣੀ ਦੇਸ਼ ਭਗਤੀ ਅਤੇ ਭਾਰਤ ਪ੍ਰਤੀ ਵਚਨਬੱਧਤਾ ਦਾ ਕੋਈ ਸਬੂਤ ਦੇਣ ਦੀ ਲੋੜ ਨਹੀਂ ਹੈ। ਇਤਿਹਾਸ ਸਿੱਖ ਕੌਮ ਵੱਲੋਂ ਆਜ਼ਾਦੀ ਦੇ ਸੰਘਰਸ਼ ਅਤੇ ਰਾਸ਼ਟਰ ਨਿਰਮਾਣ ਲਈ ਸਭ ਤੋਂ ਵੱਡੀਆਂ ਕੁਰਬਾਨੀਆਂ ਅਤੇ ਬੇਮਿਸਾਲ ਯੋਗਦਾਨ ਦਾ ਗਵਾਹ ਹੈ। ਅੰਗਰੇਜ਼ਾਂ ਦੁਆਰਾ ਫਾਂਸੀ ਦੀ ਸਜ਼ਾ ਦੇਣ ਵਾਲੇ 123 ਭਾਰਤੀਆਂ ਵਿੱਚੋਂ 93 ਸਿੱਖ ਸਨ, ਜਦੋਂ ਕਿ 2626 ਆਜ਼ਾਦੀ ਘੁਲਾਟੀਆਂ ਵਿੱਚੋਂ 2417 ਸਿੱਖ ਸਨ ਜਿਨ੍ਹਾਂ ਨੂੰ ਉਮਰ ਕੈਦ ਹੋਈ ਸੀ।