ਹਥਿਆਰਬੰਦ ਲੁੱਟੇਰੇ ਬੈਂਕ ਦੇ ਗ੍ਰਾਹਕ ਸੇਵਾ ਕੇਂਦਰ ਤੋਂ 80 ਹਜ਼ਾਰ ਰੁਪਏ ਲੁੱਟ ਕੇ ਫ਼ਰਾਰ
Sanghol Times/06.01.2024/ਅੰਮ੍ਰਿਤਸਰ(ਰਣਜੀਤ ਸਿੰਘ ਮਸੌਣ/ਕੁਸ਼ਾਲ ਸ਼ਰਮਾਂ) ਪੁਲਿਸ ਥਾਣਾ ਸਦਰ ਦੇ ਇਲਾਕਾ ਬਟਾਲਾ ਰੋਡ ਤੋਂ ਅੱਜ ਦਿਨ ਦਿਹਾੜੇ ਹਥਿਆਰਬੰਦ ਤਿੰਨ ਅਣਪਛਾਤੇ ਲੁੱਟੇਰੇ ਸਟੇਟ ਬੈਂਕ ਆਫ਼ ਇੰਡੀਆ ਦੇ ਗ੍ਰਾਹਕ ਸੇਵਾ ਕੇਂਦਰ ਤੋਂ ਨਗਦੀ ਲੁੱਟ ਕੇ ਫ਼ਰਾਰ ਹੋ ਗਏ।
ਜਾਣਕਾਰੀ ਅਨੁਸਾਰ ਤਿੰਨ ਲੁੱਟੇਰੇ ਜੋਂ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ, ਜਿਹਨਾਂ ਨੇ ਆਪਣੇ ਮੂੰਹ ਮਫਲਰ ਨਾਲ ਬੰਨੇਂ ਹੋਏ ਸਨ ਤੇ ਦੇਸੀ ਕੱਟੇ ਅਤੇ ਦਾਤਰ ਦੀ ਨੋਕ ਤੇ ਦੁਕਾਨਦਾਰ ਪਾਸੋਂ 80 ਹਜ਼ਾਰ ਰੁਪਏ ਦੇ ਕਰੀਬ ਨਗਦੀ, ਪਰਸ ਅਤੇ ਮੋਬਾਇਲ ਲੁੱਟ ਕੇ ਫ਼ਰਾਰ ਹੋ ਗਏ।
ਮੌਕੇ ਤੇ ਪਹੁੰਚੀ ਥਾਣਾ ਸਦਰ ਦੇ ਪੁਲਿਸ ਅਤੇ ਉੱਚ ਅਧਿਕਾਰੀਆਂ ਵੱਲੋਂ ਸਾਰੇ ਘਟਨਾਕ੍ਰਮ ਦੀ ਉੱਚ ਪੱਧਰੀ ਜਾਂਚ ਕੀਤੀ ਜਾਂ ਰਹੀ ਹੈ ਅਤੇ ਦੁਕਾਨਦਾਰਾਂ ਦੇ ਬਾਹਰ ਲਾਗੇ ਲੱਗੇ ਸੀ.ਸੀ.ਟੀ.ਵੀ ਕੈਮਰੇ ਖੰਗਾਲੇ ਜਾਂ ਰਹੇ ਹਨ। ਪੁਲਿਸ ਵੱਲੋਂ ਦੁਕਾਨ ਤੇ ਲੱਗੇ ਕੈਮਰਿਆਂ ਦੇ ਡੀਵੀਆਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਜਲਦੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।