ਮੰਡੀ ਗੋਬਿੰਦਗੜ੍ਹ ਲੋਹਾ ਵਪਾਰੀ ਦੇ ਗੁਦਾਮ “ਚ ਡਕੈਤੀ ਕਰਨ ਵਾਲੇ ਚਾਰ ਮੁਲਜ਼ਮਾਂ ਨੂੰ ਕੀਤਾ ਕਾਬੂ
ਮੁਲਜ਼ਮਾਂ ਪਾਸੋ 19 ਲੱਖ ਰੁਪਏ ਨਕਦੀ ਸਮੇਤ ਇਕ ਦੇਸੀ ਪਿਸਤੌਲ, ਅਲਟੋ ਤੇ ਬਲੈਰੋ ਕਾਰ ਵੀ ਕੀਤੀ ਬਰਾਮਦ
Sanghol Times/ਫਤਹਿਗੜ੍ਹ ਸਾਹਿਬ/21ਜਨਵਰੀ,2024/ਮਲਕੀਤ ਸਿੰਘ ਭਾਮੀਆ – ਜਿਲ੍ਹਾ ਫਤਹਿਗੜ੍ਹ ਸਾਹਿਬ ਪੁਲਿਸ ਨੇ ਬੀਤੇ ਦਿਨ ਜਿਲ੍ਹਾ ਫਤਹਿਗੜ੍ਹ ਸਾਹਿਬ ਦੀ ਲੋਹਾ ਮੰਡੀ ਗੋਬਿੰਦਗੜ੍ਹ ਦੇ ਇੱਕ ਲੋਹਾ ਵਪਾਰੀ ਦੇ ਗੁਦਾਮ “ਚ ਡਕੈਤੀ ਕਰਨ ਵਾਲੇ ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋ ਲੁੱਟੇ ਗਏ 19 ਲੱਖ ਰੁਪਏ ਸਮੇਤ ਇੱਕ ਦੇਸੀ ਪਿਸਤੌਲ, ਇੱਕ ਬਲੈਰੋ ਗੱਡੀ ਤੇ ਇੱਕ ਅਲਟੋ ਕਾਰ ਬਿੰਨਾਂ ਨੰਬਰ ਬਰਾਮਦ ਕੀਤੀ ਹੈ। ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਜਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਐਸਐਸਪੀ ਡਾ ਰਵਜੋਤ ਗਰੇਵਾਲ ਨੇ ਦੱਸਿਆ ਕਿ ਲੋਹਾ ਮੰਡੀ ਗੋਬਿੰਦਗੜ੍ਹ ਵਿਖੇ 19 ਜਨਵਰੀ ਨੂੰ ਲੋਹੇ ਦੇ ਇੱਕ ਗੋਦਾਮ ਵਿੱਚੋ ਲੁੱਟਰਿਆਂ ਨੇ ਚੌਕੀਦਾਰ ਨੂੰ ਬੰਧਕ ਬਣਾ ਕੇ ਕਰੀਬ 20 -22 ਲੱਖ ਰੁਪਏ ਦੀ ਨਕਦੀ ਦੀ ਲੁੱਟ ਕਰਕੇ ਫਰਾਰ ਹੋ ਗਏ ਸਨ। ਪੁਲਿਸ ਨੇ ਸ਼ੱਕ ਦੇ ਅਧਾਰ ਤੇ ਗੁਦਾਮ ਦੇ ਅਕਾਊਂਟੈਂਟ ਵਿਸ਼ਾਲ ਵਾਸੀ ਬੱਸੀ ਪਠਾਣਾਂ ਜਿਲ੍ਹਾ ਫਤਹਿਗੜ੍ਹ ਸਾਹਿਬ ਨੂੰ ਕਾਬੂ ਕੀਤਾ ਸੀ। ਪੁਲਿਸ ਦੀ ਮੁਢਲੀ ਜਾਂਚ ਪੜਤਾਲ ਕਰਨ ਮਗਰੋਂ ਪੁਲਿਸ ਦਾ ਸ਼ੱਕ ਸਹੀ ਨਿੱਕਲਿਆ ਤੇ ਉਕਤ ਅਕਾਊਂਟੈਂਟ ਵਿਸ਼ਾਲ ਅਤੇ ਉਸਦੇ ਤਿੰਨ ਸਾਥੀਆਂ ਨੂੰ ਜਿੰਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਪੁਲਿਸ ਨੇ ਇੱਕ ਜਾਂਚ ਟੀਮ ਬਣਾ ਕੇ ਇਸ ਮਾਮਲੇ ਦੀ ਪੂਰੀ ਤਰ੍ਹਾਂ ਨਾਲ ਟੈਕਨੀਕਲ ਅਤੇ ਸੈਸਟਿਵ ਤਰੀਕੇ ਨਾਲ ਇਸਦੀ ਜਾਂਚ ਪੜਤਾਲ ਸ਼ੁਰੂ ਕੀਤੀ ਗਈ। ਮੁੱਢਲੀ ਤਫਤੀਸ਼ ਦੌਰਾਨ ਮੁਲਜ਼ਮ ਦੋਸ਼ੀ ਵਿਸ਼ਾਲ ਮੜਕਨ ਵਾਸੀ ਬੱਸੀ ਪਠਾਣਾ ਜਿਲ੍ਹਾ ਫਤਹਿਗੜ੍ਹ ਸਾਹਿਬ ਦੀ ਪੁੱਛਗਿੱਛ ਪੜਤਾਲ ਕਰਨ ਤੋਂ ਇਹ ਪਤਾ ਲੱਗਾ ਕਿ ਤੁਸ਼ਾਰ, ਗੌਰਵ ਧਿਆਨ ਅਤੇ ਜਸਵੰਤ ਸਿੰਘ ਉਰਫ ਜੱਸਾ ਵਾਸੀ ਬੱਸੀ ਪਠਾਣਾ ਜਿਲ੍ਹਾ ਫਤਹਿਗੜ੍ਹ ਸਾਹਿਬ ਨੂੰ ਇਸ ਮਾਮਲੇ ਵਿੱਚ ਨਾਮਜ਼ਦ ਕਰਕੇ ਇੰਨਾਂ ਨੂੰ ਗ੍ਰਿਫਤਾਰ ਕਰਨ ਲਈ ਵੱਖ – ਵੱਖ ਥਾਵਾਂ ਤੇ ਰੇਡਾਂ ਕਰਕੇ ਇੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਪਾਰਟੀ ਜਦੋਂ ਦੋਸ਼ੀ ਜਸਵੰਤ ਸਿੰਘ ਉਰਫ ਜੱਸਾ ਉਕਤ ਦੇ ਐਵੀਡੈਸ ਐਕਟ ਤਹਿਤ ਬਾਕੀ ਪੈਸਿਆਂ ਨੂੰ ਬਰਾਮਦ ਕਰਵਾਉਣ ਲਈ ਗਈ ਤਾਂ ਜਸਵੰਤ ਸਿੰਘ ਉਰਫ ਜੱਸਾ ਵੱਲੋ ਦੱਸੀ ਗਈ ਜਗ੍ਹਾ ਤੇ ਬੱਸੀ ਪਠਾਣਾ ਨੇੜੇ ਡੱਬੀ ਫੈਕਟਰੀ ਵਿੱਚ ਪੁੱਜੇ ਤਾਂ ਉੱਥੇ ਖੜ੍ਹੀ ਇੱਕ ਬਲੈਰੋ ਗੱਡੀ ਨੰਬਰ ਦੀ ਡਿੱਗੀ ਵਿੱਚੋਂ ਜਸਵੰਤ ਸਿੰਘ ਨੇ ਪੈਸਿਆਂ ਵਾਲਾ ਬੈਗ ਕੱਢਣ ਸਮੇਂ ਪਿਸਤੌਲ ਨਾਲ ਪੁਲਿਸ ਪਾਰਟੀ ਤੇ ਫਾਇਰ ਕਰ ਦਿੱਤਾ ਜਿਸ ਦੌਰਾਨ ਪੁਲਿਸ ਪਾਰਟੀ ਵੱਲੋ ਜੁਆਬੀ ਫਾਇਰਿੰਗ ਕੀਤੀ ਗਈ। ਜੋ ਇੱਕ ਫਾਇਰ ਜਸਵੰਤ ਸਿੰਘ ਉਰਫ ਜੱਸਾ ਦੇ ਲੱਤ ਵਿੱਚ ਲੱਗਾ। ਇਸ ਦੌਰਾਨ ਇਕ ਮੁਲਾਜਮ ਵੀ ਜਖਮੀ ਹੋ ਗਿਆ। ਇਸ ਸੰਬੰਧੀ ਜਸਵੰਤ ਸਿੰਘ ਉਰਫ ਜੱਸਾ ਖਿਲਾਫ ਥਾਣਾ ਬੱਸੀ ਪਠਾਣਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਕਥਿਤ ਮੁਲਜ਼ਮ ਜਸਵੰਤ ਸਿੰਘ ਪਾਸੋ ਇਕ ਦੇਸੀ ਪਿਸਤੌਲ 315 ਬੋਰ, ਜਿਸ ਦੇ ਚੈਂਬਰ ਵਿੱਚ ਹੀ ਫਾਇਰ ਕੀਤੇ ਰੋਂਦ ਦਾ ਖੋਲ੍ਹ ਫਸਿਆ ਹੋਇਆ ਹੈ, ਉਹ ਵੀ ਬਰਾਮਦ ਕਰ ਲਿਆ ਗਿਆ ਹੈ। ਚਾਰਾਂ ਮੁਲਾਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਇੰਨਾਂ ਕੋਲੋਂ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।