ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋ “ਰੰਗਲਾਂ ਪੰਜਾਬ” ਨੂੰ ਪ੍ਰਾਈਵੇਟ ਹੱਥਾਂ ਵਿੱਚ ਸੌਂਪਣ ਦੀਆਂ ਤਿਆਰੀਆ
ਸੱਭਿਆਚਾਰ ਮੇਲੇ ਵੀ ਜਾਣਗੇ ਠੇਕੇਦਾਰਾਂ ਕੋਲ !
Sanghol Times/ਚੰਡੀਗੜ੍/11 ਜਨਵਰੀ,2024(ਮਲਕੀਤ ਸਿੰਘ ਭਾਮੀਆਂ)- ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋ ਜਲਦ ਹੀ “ਰੰਗਲਾਂ ਪੰਜਾਬ” ਨੂੰ ਪ੍ਰਾਈਵੇਟ ਹੱਥਾਂ ਵਿੱਚ ਸੌਂਪਣ ਜਾ ਰਿਹਾ ਹੈ। ਪੰਜਾਬ ਦੇ ਇਤਿਹਾਸਕ ਸੱਭਿਆਚਾਰਕ ਮੇਲੇ ਤੋਂ ਲੈਕੇ ਮਾਘੀ ਅਤੇ ਬਸੰਤ ਮੇਲੇ ਤੱਕ ਸਾਹਿਬਜ਼ਾਦਿਆਂ ਦੀ ਯਾਦ ਵਿੱਚ 26 ਤੋਂ 28 ਦਸੰਬਰ ਤੱਕ ਹੋਣ ਵਾਲੇ ਧਾਰਮਿਕ ਪ੍ਰੋਗਰਾਮਾਂ ਨੂੰ ਠੇਕੇਦਾਰਾਂ ਨੂੰ ਸੌਪਿਆਂ ਜਾ ਰਿਹਾ ਹੈ। ਪੰਜਾਬ ਸਰਕਾਰ ਨੇ ਵੱਡੇ ਧਾਰਮਿਕ ਪ੍ਰੋਗਰਾਮਾਂ ਅਤੇ ਮੇਲਿਆਂ ਸਮੇਤ ਕੁੱਲ 23 ਪ੍ਰੋਗਰਾਮ ਕਰਵਾਉਣ ਲਈ ਆਪਟ – ਟੈਂਡਰ ਦੀ ਮੰਗ ਕੀਤੀ ਹੈ ਤਾਂ ਜੋ ਪੰਜਾਬ ਦੇ ਇੰਨਾਂ ਇਤਿਹਾਸਕ ਪ੍ਰੋਗਰਾਮਾਂ ਅਤੇ ਸਮਾਗਮਾਂ ਨੂੰ ਠੇਕੇਦਾਰਾਂ ਦੇ ਹਵਾਲੇ ਕੀਤਾ ਜਾ ਸਕੇ। ਇਸਦੇ ਨਾਲ ਹੀ ਪੰਜਾਬ ਸਰਕਾਰ ਨੇ ਸੈਰ ਸਪਾਟੇ ਦੀ ਬ੍ਰਾਂਡਿਂਗ ਅਤੇ ਪ੍ਰੋਮੋਸ਼ਨ ਲਈ ਠੇਕੇਦਾਰਾਂ ਨੂੰ ਵੀ ਸੱਦਾ ਦਿੱਤਾ ਹੈ ਜਿਸ ਤੋ ਸ਼ਪਸਟ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇੰਨਾਂ ਇਤਿਹਾਸਕ ਪ੍ਰੋਗਰਾਮਾਂ ਅਤੇ ਮੇਲਿਆਂ ਦਾ ਆਯੋਜਨ ਕਰਦੀਆਂ ਨਜ਼ਰ ਆਉਣਗੀਆਂ। ਇਸ ਵਿੱਚ ਪੰਜਾਬ ਦਾ “ਰੰਗਲਾਂ ਪੰਜਾਬ” ਵੀ ਸ਼ਾਮਲ ਹੈ। ਜਿਸਦੇ ਪ੍ਰਚਾਰ ਲਈ ਪੰਜਾਬ ਸਰਕਾਰ ਵੱਲੋ ਪਿਛਲੇ ਸਾਲ ਕਰੋੜਾਂ ਰੁਪਏ ਖਰਚ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਇਤਿਹਾਸਕ ਧਰਤੀ ਹੋਣ ਦੇ ਨਾਲ ਨਾਲ ਪੰਜਾਬ ਵਿੱਚ ਕਈ ਮਹਾਨ ਸ਼ਖਸੀਅਤਾਂ ਅਤੇ ਗੁਰੂਆਂ ਦੀ ਯਾਦ ਵਿੱਚ ਸਮਾਗਮ ਅਤੇ ਮੇਲੇ ਲਗਾਏ ਜਾਂਦੇ ਹਨ।
ਪੰਜਾਬ ਦੇ ਇਤਿਹਾਸ ਵਿੱਚ ਹੁਣ ਤੱਕ ਸਾਰੇ ਪ੍ਰੋਗਰਾਮ ਪੰਜਾਬ ਸਰਕਾਰ ਵੱਲੋ ਆਪਣੇ ਪੱਧਰ ਤੇ ਡਿਪਟੀ ਕਮਿਸ਼ਨਰਾਂ ਦੀ ਦੇਖ ਰੇਖ ਹੇਠ ਕਰਵਾਏ ਜਾਂਦੇ ਹਨ ਅਤੇ ਇੰਨਾਂ ਸੱਭ ਦਾ ਕੰਟਰੋਲ ਪੰਜਾਬ ਸਰਕਾਰ ਅਤੇ ਸੈਰ ਸਪਾਟਾ ਵਿਭਾਗ ਕੋਲ ਰਹਿੰਦਾ ਹੈ। ਇੰਨਾਂ ਮੇਲਿਆਂ ਵਿੱਚ ਪੰਜਾਬ ਸਰਕਾਰ ਅਪਣੇ ਰਾਜ ਦੇ ਸੱਭਿਆਚਾਰ ਅਤੇ ਇਤਿਹਾਸ ਨੂੰ ਦਰਸਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਕਦੇ ਵੀ ਪੈਸਾ ਕਮਾਉਣ ਜਾਂ ਇੰਨਾਂ ਨੂੰ ਨਿੱਜੀ ਢੰਗ ਨਾਲ਼ ਦਰਸਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਪੰਜਾਬ ਸਰਕਾਰ ਨੇ ਵੀ ਮੇਲਿਆਂ ਪ੍ਰਤੀ ਅਪਣੇ ਇਤਿਹਾਸ ਅਤੇ ਅਪਣੀ ਭਾਵਨਾ ਨੂੰ ਕਾਇਮ ਰੱਖਿਆ ਹੈ, ਪਰ ਸੈਰ ਸਪਾਟਾ ਵਿਭਾਗ ਪੰਜਾਬ ਦੇ ਕੁੱਝ ਇਤਿਹਾਸਕ ਮੇਲਿਆਂ ਅਤੇ ਵੱਡੇ ਮੇਲਿਆਂ ਨੂੰ ਨਿੱਜੀ ਹੱਥਾਂ ਵਿੱਚ ਸੌਂਪਣ ਦੀ ਤਿਆਰੀ ਕਰ ਲਈ ਹੈ। ਸੈਰ ਸਪਾਟਾ ਵਿਭਾਗ ਵੱਲੋ ਖੁੱਲਾ ਟੈਂਡਰ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਇੰਨਾਂ ਇਤਿਹਾਸਕ ਪ੍ਰੋਗਰਾਮਾਂ ਅਤੇ ਮੇਲਿਆਂ ਦੇ ਜਿਕਰ ਦੇ ਨਾਲ ਨਾਲ “ਰੰਗਲਾਂ ਪੰਜਾਬ” ਨੂੰ ਨਿੱਜੀ ਹੱਥਾਂ ਵਿੱਚ ਸੌਂਪਣ ਦੀ ਇੱਛਾ ਸ਼ਪਸਟ ਤੌਰ ਤੇ ਪ੍ਰਗਟਾਈ ਗਈ ਹੈ। ਦੇਸ਼ ਦੇ ਕਈ ਮਸ਼ਹੂਰ ਕੰਪਨੀਆਂ ਅਤੇ ਠੇਕੇਦਾਰਾਂ ਤੋਂ ਟੈਂਡਰ ਮੰਗੇ ਗਏ ਹਨ। ਇਸ ਟੈਂਡਰ ਪ੍ਰਣਾਲੀ ਨਾਲ ਅਗਲੇ ਕੁੱਝ ਮਹੀਨਿਆਂ ਵਿੱਚ ਪੰਜਾਬ ਦੇ ਸਾਰੇ ਮੇਲਿਆਂ ਅਤੇ ਗੈਰ ਸਪਾਟਾ ਵਿਭਾਗ ਦੀ ਬ੍ਰਾਂਡਿੰਗ ਅਤੇ ਪ੍ਰਮੋਸ਼ਨ ਦਾ ਕੰਮ ਨਿੱਜੀ ਹੱਥਾਂ ਚਲਾ ਜਾਵੇਗਾ।