Sanghol Times/ਤਰਨ ਤਾਰਨ/ਅਮਰਕੋਟ —ਗੁਰਜੰਟ ਸਿੰਘ ਧਿਆਣਾ,ਸਨੀ ਸ਼ਰਮਾ——ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਦਾ ਬਲਜੀਤ ਸਿੰਘ ਸਰਪੰਚ ਮਾੜੀ ਗੌੜ ਸਿੰਘ ਅਤੇ ਸਮੂਹ ਟੀਮ ਵੱਲੋਂ ਪਿੰਡ ਪਹੁੰਚਣ ਤੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਅਕਾਲੀ ਦਲ ਸੁਪਰੀਮੋ ਸੁਖਬੀਰ ਸਿੰਘ ਬਾਦਲ ਅਤੇ ਪ੍ਰੋਫੈਸਰ ਵਿਰਸਾ ਸਿੰਘ ਵਲਟੋਹਾ ਨੇ ਸਾਂਝੇ ਤੌਰ ਤੇ ਸੰਬੋਧਨ ਕਰਦਿਆਂ ਹੋਇਆਂ ਪੰਜਾਬੀਆਂ ਨੂੰ ਇਸ ਵਾਰ ਇੱਕਮੁਠਤਾ ਨਾਲ ਪੰਜਾਬ ਵਿੱਚ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲਿਆਉਣ ਲਈ ਇੱਕਜੁੱਟ ਹੋਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਪੰਜਾਬ ਦੀ ਜਵਾਨੀ ਅਤੇ ਕਿਸਾਨੀ ਨੂੰ ਬਚਾਉਣ ਲਈ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦਾ ਆਉਣਾ ਜਰੂਰੀ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਹੱਥਾਂ ਵਿੱਚ ਹੀ ਇਹ ਸਭ ਸੁਰੱਖਿਤ ਹੈ ਨਹੀਂ ਤਾਂ ਕੇਂਦਰ ਦੀਆਂ ਹੱਥ ਠੋਕਾ ਦਿੱਲੀ ਦੀਆਂ ਪਾਰਟੀਆਂ ਪੰਜਾਬ ਦੇ ਹਿੱਤਾਂ ਨਾਲ ਕਦੀ ਇਨਸਾਫ ਨਹੀਂ ਕਰ ਸਕਦੀਆਂ।ਇਸ ਮੌਕੇ ਤੇ ਸਰਪੰਚ ਬਲਜੀਤ ਸਿੰਘ ਤੋਂ ਇਲਾਵਾ ਜਗਜੀਤ ਸਿੰਘ ਗਿੱਲ ਅਰਵਿੰਦਰ ਸਿੰਘ ਬਲਾਕ ਸੰਮਤੀ ਮੈਂਬਰ ਹਰਦਿਆਲ ਸਿੰਘ ਪਰਮਿੰਦਰ ਸਿੰਘ ਹਰਦਿਆਲ ਸਿੰਘ ਕਰਮ ਸਿੰਘ ਜਸਵੰਤ ਸਿੰਘ ਬਖਸ਼ੀਸ਼ ਸਿੰਘ ਬਲਵਿੰਦਰ ਸਿੰਘ ਅਮਰੀਕ ਸਿੰਘ ਬਲਾਕ ਸੰਮਤੀ ਮੈਂਬਰ ਡਾਕਟਰ ਹਰਚਰਨ ਸਿੰਘ ਸੁਖਵਿੰਦਰ ਸਿੰਘ ਕੁਲਦੀਪ ਸਿੰਘ ਹਰਜਿੰਦਰ ਸਿੰਘ ਕੁਲਦੀਪ ਸਿੰਘ ਦਿਨੇਸ਼ ਸ਼ਰਮਾ ਅਤਿੰਦਰ ਪਾਲ ਸਿੰਘ ਗੁਰ ਸਾਹਿਬ ਸਿੰਘ ਲਖਵਿੰਦਰ ਸਿੰਘ ਹਰਪਾਲ ਸਿੰਘ ਨਵਾਧਾ ਦਿਆਲ ਸਿੰਘ ਦਵਿੰਦਰ ਪਾਲ ਸਿੰਘ ਦਿਲਵਾਨਾ ਸਿੰਘ ਜਗਜੀਤ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ ਆਗੂ ਅਤੇ ਵਰਕਰ ਹਾਜ਼ਰ ਸਨ।
ਕੈਪਸ਼ਨ-_-_-ਪੰਜਾਬ ਬਚਾਓ ਯਾਤਰਾ ਦਾ ਸਵਾਗਤ ਕਰਨ ਲਈ ਸਾਬਕਾ ਸਰਪੰਚ ਬਲਜੀਤ ਸਿੰਘ ਦੇ ਗ੍ਰਹਿ ਵਿਖੇ ਇਕੱਤਰਤ ਅਕਾਲੀ ਆਗੂ ਅਤੇ ਵਰਕਰ