ਚੰਡੀਗੜ੍ਹ ਮੇਅਰ ਚੋਣ ਮਾਮਲੇ ‘ਚ ਸੁਪਰੀਮ ਕੋਰਟ ਨੇ ਕੱਲ੍ਹ ਮੰਗਵਾਏ ਬੈਲੇਟ ਪੇਪਰ, ਰਿਟਰਨਿੰਗ ਅਫਸਰ ਨੂੰ ਪਾਈ ਝਾੜ
Sanghil Time/ਚੰਡੀਗੜ੍ਹ/19 ਫਰਵਰੀ,2024(ਮਲਕੀਤ ਸਿੰਘ ਭਾਮੀਆਂ) :- ਚੰਡੀਗੜ੍ਹ ਮੇਅਰ ਮਾਮਲੇ ‘ਤੇ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ। ਇਸ ਦੌਰਾਨ ਚੀਫ ਜਸਟਿਸ ਡੀਵਾਈ ਚੰਦਰਚੂੜ ਨੇ ਉਨ੍ਹਾਂ ਬੈਲੇਟ ਪੇਪਰਾਂ ਨੂੰ ਕੋਰਟ ਵਿੱਚ ਪੇਸ਼ ਕਰਨ ਦੇ ਹੁਕਮ ਦਿੱਤੇ, ਜਿੰਨ੍ਹਾਂ ਰਾਹੀਂ ਵੋਟਾਂ ਪਾਈਆਂ ਗਈਆਂ ਸਨ। ਹੁਣ ਕੋਰਟ ਇੰਨਾਂ ਪੇਪਰਾਂ ਦੀ ਜਾਂਚ ਤੋਂ ਬਾਅਦ ਹੀ ਅਪਣਾ ਫੈਸਲਾ ਸੁਣਾਏਗੀ। ਨਾਲ ਹੀ ਕੋਰਟ ਨੇ ਰਿਟਰਨਿੰਗ ਅਫਸਰ ਅਨੀਲ ਮਸੀਹ ਨੂੰ ਵੀ ਕਰਾਰੀ ਝਾੜ ਪਾਈ ਅਤੇ ਉਨ੍ਹਾਂ ਨੂੰ ਕੱਲ੍ਹ ਵੀ ਕੋਰਟ ਵਿੱਚ ਹਾਜ਼ਰ ਰਹਿਣ ਲਈ ਕਿਹਾ। ਹੁਣ ਇਸ ਮਾਮਲੇ ਦੀ ਸੁਣਵਾਈ ਕੱਲ੍ਹ ਯਾਨਿ ਕਿ ਮੰਗਲਵਾਰ ਨੂੰ ਦੁਪਹਿਰ 2 ਵਜ੍ਹੇ ਹੋਵੇਗੀ। ਮੇਆਰ ਚੋਣ ਮਾਮਲੇ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਹਾਈਕੋਰਟ ਤੋਂ ਬੈਲੇਟ ਪੇਪਰ ਮੰਗਵਾਏ ਹਨ। ਸੀਜੇਆਈ ਨੇ ਕਿਹਾ ਕਿ ਇੰਨਾਂ ਬੈਲੇਟ ਪੇਪਰਾਂ ਨੂੰ ਵੇਖਣ ਤੋਂ ਬਾਅਦ ਹੀ ਅੱਗੇ ਦਾ ਫੈਸਲਾ ਲਿਆ ਜਾਏਗਾ। ਸੀਜੇਆਈ ਨੇ ਰਿਟਰਨਿੰਗ ਅਫਸਰ ਅਨੀਲ ਮਸੀਹ ਨੂੰ ਵੀ ਕਰਾਰੀ ਪਾਉਂਦਿਆਂ ਕਿਹਾ ਕਿ ਉਹ ਚੋਣ ਪ੍ਰਕਿਰਿਆ ਵਿੱਚ ਦਖਲਅੰਦਾਜ਼ੀ ਕਰ ਰਹੇ ਹਨ। ਉਨ੍ਹਾਂ ‘ਤੇ ਮੁਕੱਦਮਾ ਚੱਲਣਾ ਚਾਹੀਦਾ ਹੈ। ਇਸ ਦੌਰਾਨ ਉਨ੍ਹਾਂ ਨੇ ਅਨਿਲ ਮਸੀਹ ਨੂੰ ਕੱਲ੍ਹ ਦੀ ਸੁਣਵਾਈ ਦੌਰਾਨ ਕੋਰਟ ਵਿੱਚ ਹਾਜ਼ਰ ਰਹਿਣ ਦੇ ਹੁਕਮ ਵੀ ਦਿੱਤੇ ਹਨ। ਸੋਮਵਾਰ ਦੀ ਸੁਣਵਾਈ ਦੌਰਾਨ ਅਨੀਲ ਮਸੀਹ ਨੇ ਮੰਨਿਆ ਕਿ ਉਨ੍ਹਾਂ ਨੇ ਅੱਠ ਬੈਲੇਟ ਪੇਪਰਾਂ ‘ਤੇ ਨਿਸ਼ਾਨ ਲਗਾਏ ਸਨ। ਸੁਪਰੀਮ ਕੋਰਟ ਨੇ ਹੋਰਸ ਟਰੈਡਿੰਗ ‘ਤੇ ਜਤਾਈ ਚਿੰਤਾ ; ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਹੋਰਸ ਟਰੈਡਿੰਗ ‘ਤੇ ਵੀ ਚਿੰਤਾ ਪ੍ਰਗਟਾਈ। ਸੀਜੇਆਈ ਨੇ ਕਿਹਾ ਕਿ ਸਿਆਸਤਦਾਨਾਂ ਵਿੱਚੋਂ ਦੂਜੀਆਂ ਪਾਰਟੀਆਂ ਦੇ ਵਿਧਾਇਕਾਂ ਅਤੇ ਕੌਂਸਲਰਾਂ ਦੀ ਖਰੀਦਦਾਰੀ ਦਾ ਮੁੱਦਾ ਕਾਫੀ ਗੰਭੀਰ ਹੈ। ਅਜਿਹਾ ਨਹੀਂ ਹੋਣਾ ਚਾਹੀਦਾ। ਮੰਗਲਵਾਰ ਦੁਪਹਿਰ 2 ਵਜ੍ਹੇ ਸੁਪਰੀਮ ਕੋਰਟ ਬੈਲੇਟ ਪੇਪਰਾਂ ਦੀ ਜਾਂਚ ਤੋਂ ਬਾਅਦ ਕੋਰਟ ਮੁੜ ਤੋਂ ਇਸ ਚੋਣ ਨੂੰ ਕਰਵਾਉਣ ਦਾ ਹੁਕਮ ਦੇ ਸਕਦੀ ਹੈ।
ਦੁਬਾਰਾ ਚੋਣ ਹੋਣ ‘ਤੇ ਬੀਜੇਪੀ ਦੀ ਜਿੱਤ ਤੈਅ ; ਜ਼ਿਕਰਯੋਗ ਹੈ ਕਿ ਅੱਜ ਦੀ ਸੁਣਵਾਈ ਤੋਂ ਪਹਿਲਾਂ “ਆਪ” ਦੇ ਤਿੰਨ ਕੌਂਸਲਰ ਪੂਨਮ ਦੇਵੀ, ਨੇਹਾ ਮੁਸਾਵਤ ਅਤੇ ਗੁਰਚਰਨ ਕਾਲਾ ਭਾਜਪਾ ‘ਚ ਸ਼ਾਮਲ ਹੋ ਗਏ। ਉਨ੍ਹਾਂ ਦੀ ਸ਼ਮੂਲੀਅਤ ਚੰਡੀਗੜ੍ਹ ਪਾਰਟੀ ਦੇ ਕੌਮੀ ਜਨਰਲ ਸਕੱਤਰ ਵਿਨੋਦ ਭਾਵਲੇ ਦੀ ਹਾਜ਼ਰੀ ਵਿੱਚ ਹੋਈ। ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਅਰੁਣ ਸ਼ੂਦ ਨੇ “ਆਪ” ਦੇ ਤਿੰਨੇ ਨੇਤਾ ਭਾਜਪਾ ‘ਚ ਸ਼ਾਮਲ ਕੀਤੇ। “ਆਪ” ਕੌਂਸਲਰਾਂ ਦੇ ਭਾਜਪਾ ‘ਚ ਸ਼ਾਮਲ ਹੋਣ ਤੋਂ ਬਾਅਦ ਬਾਜ਼ੀ ਪਲਟ ਗਈ ਹੈ। ਇੰਡੀਆ ਗਠਜੋੜ ਨੂੰ ਵੱਡਾ ਝਟਕਾ ਲੱਗਾ ਹੈ, ਜਿਸ ਤੋਂ ਬਾਅਦ ਦੁਬਾਰਾ ਚੋਣ ਹੋਣ ਤੋਂ ਵੀ ਭਾਜਪਾ ਦਾ ਮੇਆਰ ਬਣਨਾ ਲੱਗਭਗ ਤੈਅ ਮੰਨਿਆ ਜਾ ਰਿਹਾ ਹੈ।
