ਸਿੱਧੂ ਮੂਸੇਵਾਲੇ ਨੂੰ ਸਰਧਾਂਜਲੀ ਗਾਇਕ ਜੱਸ ਬੁਘੀਪੁਰੀਆ਼਼ਂ ਦਾ ਗੀਤ “ਰੋਇਆ ਕੁੱਲ ਜਹਾਨ” ਦੁੱਖੀ ਹਿਰਦੇ ਨਾਲ ਰੀਲੀਜ਼
ਬੀਤੇ ਦਿਨੀਂ ਪੂਰੀ ਦੁਨੀਆ ਦੇ ਚਹੇਤੇ ਸਟਾਰ ਗਾਇਕ ਬਾਈ ਸਿੱਧੂ ਮੂਸੇ ਵਾਲੇ ਦੇ ਦਿਨ ਦਿਹਾੜੇ ਹੋਏ ਕਤਲ ਦਾ ਦੁੱਖ ਬਿਆਨ ਕਰਦਾ ਇਹੇ ਗੀਤ ਰੋਇਆਂ ਕੁੱਲ ਜਹਾਨ ਭਰੇ ਮਨ ਨਾਲ ਰੀਲੀਜ਼ ਕੀਤਾ ਗਿਆ ਹੈ ਜਿਸ ਨੂੰ ਪੇਸ਼ ਕੀਤਾ ਹੈ ਪ੍ਰਸਿੱਧ ਗੀਤਕਾਰ ਤੇ ਪੇਸ਼ ਕਰਤਾ ਮੱਖਣ ਮਿੱਤਲ ਸਹਿਣੇ ਵਾਲਾ ਜੀ ਨੇ ਅਤੇ ਇਸ ਗੀਤ ਨੂੰ ਕਲਮਬੱਧ ਕੀਤਾ ਹੈ ਪੰਜਾਬ ਪੰਜਾਬੀਅਤ ਨਾਲ ਮਨਾਂ ਮੂੰਹੇ ਮੋਹ ਕਰਨ ਵਾਲੇ ਪੰਜਾਬੀ ਗੀਤਕਾਰ ਰੁਪਿੰਦਰ ਯੋਧਾਂ ਜਪਾਨ ਜੀ ਨੇ ਅਤੇ ਮਾਲਵੇ ਦੇ ਪ੍ਰਸਿੱਧ ਸੰਗੀਤ ਘਰ ਟਵੈਲਵ ਟੋਨ ਜਨਾਬ ਵਿਨੋਦ ਸ਼ਰਮਾ ਜੀ ਨੇ ਸੰਗੀਤ ਦਿੱਤਾ ਹੈ ਵਿਸ਼ੇਸ਼ ਸਹਿਯੋਗ ਬਹਿਰੀਨ ਵਿੱਚ ਬੈਠੇ ਲੇ
ਖਕ ਰਜਨਾ ਰੋਲੀ ਵਾਲਾ ਗਾਇਕ ਮੰਗਲ ਕੋਟਗੁਰੂ ਗੀਤਕਾਰ ਕੁਲਦੀਪ ਬਰਾੜ ਫੂਲੇਵਾਲਾ ਤੇ ਦੇਵਿੰਦਰ ਸਿੰਘ ਪੱਪੂ ਬੈਲਜੀਅਮ ਨੇ ਦਿੱਤਾ ਹੈ ਪੇਸ਼ ਕਰਤਾ ਮੱਖਣ ਮਿੱਤਲ ਸਹਿਣੇ ਵਾਲਾ ਅਤੇ ਗੀਤਕਾਰ ਰੁਪਿੰਦਰ ਯੋਧਾਂ ਜਪਾਨ ਨੇ ਕਿਹਾ ਹੈ ਕਿ ਇਸ ਵੇਲੇ ਸੰਗੀਤ ਜਗਤ ਗ਼ਮਾਂ ਦੇ ਸਮੁੰਦਰ ਵਿੱਚ ਡੁੱਬਿਆ ਹੋਇਆ ਹੈ ਜਵਾਨ ਪੁੱਤ ਦੀ ਮੌਤ ਦਾ ਸਹਿਣਾ ਬੜਾ ਔਖਾ ਹੁੰਦਾ ਹੈ ਮਾਂ ਬਾਪ ਦੇ ਸਾਰੇ ਚਾਅ ਮਿੱਟੀ ਵਿੱਚ ਰੁਲ ਚੁੱਕੇ ਹਨ ਇਸ ਗੀਤ ਵਿੱਚ ਮਾਪਿਆਂ ਦਾ ਦੁੱਖ ਕੀ ਹੁੰਦਾ ਹੈ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਇੱਕ ਸੱਚੇ ਦਿਲੋਂ ਵਿੱਛੜੀ ਰੱਬੀ ਰੂਹ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਉਮੀਦ ਹੈ ਇਹ ਗੀਤ ਸਭ ਨਾਲ ਦੁੱਖ ਸਾਂਝਾ ਕਰਨ ਦੀ ਕੋਸ਼ਿਸ਼ ਕਰੇਗਾ ਅੰਤਰ ਰਾਸਟਰੀ ਇਨਕਲਾਬੀ ਮੰਚ ਦੀ ਕੋਰ ਕਮੇਟੀ ਵੱਲੋ ਵੀ ਇਕ ਸਟਾਰ ਗਾਇਕ ਬਾਈ ਸਿੱਧੂ ਮੂਸੇ ਵਾਲੇ ਦੇ ਕਤਲ ਦੀ ਪੁਰਜ਼ੋਰ ਨਿੰਦਿਆ ਕਰਦਿਆ ਦੁਖ ਦਾ ਪ੍ਰਗਟਾਵਾ ਕੀਤਾ ਗਿਆ ਹੈ।
ਛਿੰਦਾ ਧਾਲੀਵਾਲ ਕੁਰਾਈ ਵਾਲਾ ਫੋਨ 75082-54006