ਸਰਕਾਰੀ ਜ਼ਮੀਨਾਂ ਤੇ ਲੱਗਣ ਰੁੱਖ
—
ਸੰਘੋਲਟਾਇਮਜ਼/6ਜੂਨ,2022/ਪਾਰਸ/ ਲੁਧਿਆਣਾ – ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਰਕਾਰੀ ਜ਼ਮੀਨਾਂ ਤੋਂ ਨਜਾਇਜ਼ ਕਬਜੇ ਛੁਡਵਾਉਣ ਦਾ ਵਧੀਆ ਫੈਸਲਾ ਕੀਤਾ ਗਿਆ ਹੈ। ਜਿਸ ਨਾਲ ਸਰਕਾਰ ਦੀ ਆਮਦਨ ਵਿੱਚ ਵਾਧਾ ਹੋਏਗਾ। ਅਤੇ ਹੁਣ ਤੱਕ ਕੁੱਝ ਲੋਕਾਂ ਵੱਲੋਂ ਰਸੂਖਦਾਰਾਂ ਨਾਲ ਮਿਲ ਕੇ ਲੰਮੇ ਸਮੇਂ ਤੋਂ ਸਰਕਾਰੀ ਖਜ਼ਾਨੇ ਨੂੰ ਚੂਨਾ ਲਾਇਆ ਜਾ ਰਿਹਾ ਸੀ। ਸਰਕਾਰ ਦੇ ਇਸ ਕੰਮ ਦੀ ਸਲਾਘਾ ਕਰਨੀ ਵੀ ਬਣਦੀ ਹੈ। ਨਾਲ ਹੀ ਨਾਲ ਸਰਕਾਰ ਨੂੰ ਅਪੀਲ ਵੀ ਹੈ ਕਿ ਦਿਨੋਂ ਦਿਨ ਧਰਤੀ ਤੋਂ ਰੁੱਖਾਂ ਦੀ ਕਟਾਈ ਵੱਧਦੀ ਜਾ ਰਹੀ ਹੈ । ਪਰ ਰੁੱਖ ਲਗਾਉਣ ਦੀ ਗਤੀ ਨਾ ਮਾਤਰ ਹੀ ਹੈ । ਸੋ ਨਵੀਂ ਬਣੀ ਸਰਕਾਰ ਨੂੰ ਅਪੀਲ ਹੈ ਕਿ ਜਿਸ ਜ਼ਮੀਨ ਤੋਂ ਨਜਾਇਜ਼ ਕਬਜ਼ੇ ਛੁਡਵਾਏ ਜਾ ਰਹੇ ਹਨ । ਉਨ੍ਹਾਂ ਤੇ ਘੱਟ ਤੋਂ ਘੱਟ ਦਸ ਏਕੜ ਰਕਬੇ ਮਗਰ ਦੋ ਤੋਂ ਤਿੰਨ ਏਕੜ ਰਕਬਾ ਰੁੱਖ ਲਗਾਉਣ ਲਈ ਜਰੂਰੀ ਕੀਤਾ ਜਾਵੇ । ਜਿਸ ਨਾਲ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਵਿੱਚ ਵੱਡੀ ਮੱਦਦ ਮਿਲੇਗੀ ਅਤੇ ਲੋਕਾਂ ਨੂੰ ਰੁੱਖਾਂ ਤੋਂ ਲੋੜੀਂਦੀ ਆਕਸੀਜਨ ਪ੍ਰਾਪਤ ਹੋਵੇਗੀ। ਪੰਛੀਆਂ ਦੇ ਰਹਿਣ ਬਸੇਰੇ ਵਧਣਗੇ। ਰਿਵਾਇਤੀ ਪੰਛੀਆਂ ਦੀ ਘੱਟ ਰਹੀ ਗਿਣਤੀ ਦਾ ਕਿਤੇ ਨਾ ਕਿਤੇ ਵੱਡਾ ਕਾਰਨ ਰੁੱਖਾਂ ਦੀ ਲਗਾਤਾਰ ਕਟਾਈ ਵੀ ਸਮਝਿਆ ਜਾ ਸਕਦਾ ਹੈ। ਇਸ ਉਪਰਾਲੇ ਸਦਕਾ ਸਰਕਾਰ ਦੀ ਕਾਰਗੁਜ਼ਾਰੀ ਦੀ ਸਲਾਘਾ ਵੀ ਕੀਤੀ ਜਾਵੇਗੀ । ਵਾਤਾਵਰਣ ਨੂੰ ਸੁੱਧ ਕਰਨ ਲਈ ਇਹ ਇੱਕ ਵੱਡਾ ਉਪਰਾਲਾ ਸਾਬਿਤ ਹੋਵੇਗਾ। ਆਮ ਤੌਰ ਤੇ ਦੇਖਿਆ ਗਿਆ ਹੈ ਕਿ ਕਈ ਵਾਰ ਸਰਕਾਰਾਂ ਵੱਲੋਂ ਵਾਰ ਵਾਰ ਕੱਚੇ ਰਸਤਿਆਂ ਅਤੇ ਸੜਕਾਂ ਕਿਨਾਰੇ ਦਰੱਖ਼ਤ ਲਗਾਉਣ ਦੀ ਮੁਹਿੰਮ ਚਲਾਈ ਜਾਂਦੀ ਹੈ । ਵਰਕਰਾਂ ਵੱਲੋਂ ਛਾਂ ਦਾਰ ਪੌਦੇ ਤਾਂ ਲਗਾ ਦਿੱਤੇ ਜਾਂਦੇ ਹਨ । ਪਰ ਉਨ੍ਹਾਂ ਨੂੰ ਬਾਅਦ ਵਿੱਚ ਕਈ ਵਾਰ ਪਾਣੀ ਨਹੀਂ ਪਾਇਆ ਜਾਂਦਾ । ਜਿਸ ਦੇ ਕਾਰਨ ਵੱਡੀ ਗਿਣਤੀ ਵਿੱਚ ਪੌਦੇ ਸੁੱਕ ਜਾਂਦੇ ਨੇ, ਜਾ ਉਹ ਥੋੜ੍ਹੇ ਬਹੁਤ ਵੱਡੇ ਹੁੰਦੇ ਨੇ ਤਾਂ ਅਵਾਰਾ ਪਸ਼ੂ ਉਨਾਂ ਨੂੰ ਖਾ ਜਾਂਦੇ ਹਨ, ਜਾਂ ਤੋੜ ਦਿੰਦੇ ਨੇ । ਇਹਨਾ ਸਭ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਸਰਕਾਰ ਸਰਕਾਰੀ ਜ਼ਮੀਨਾਂ ਤੇ ਪਹਿਲ ਦੇ ਆਧਾਰ ਤੇ ਵੱਧ ਤੋਂ ਵੱਧ ਰੁੱਖ ਜਰੂਰ ਲਗਵਾਏ।
—
ਬਲਤੇਜ ਸੰਧੂ, ਬੁਰਜ ਲੱਧਾ
ਬਠਿੰਡਾ, ਮੋਬਾਇਲ ਨੰ : 9465818158