ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਜਨਮ ਦਿਨ ‘ਤੇ 25 ਲੱਖ ਮਹਿਲਾਵਾਂ ਨੂੰ ਦਿੱਤਾ ਤੋਹਫਾ, ਓਡੀਸ਼ਾ ‘ਚ ਸ਼ੁਰੂ ਕੀਤੀ ਸੁਭਦਰਾ ਸਕੀਮ
ਨਵੀਂ-ਦਿੱਲੀ/ਓਡੀਸ਼ਾ/SANGHOL-TIMES/17 ਸਤੰਬਰ,2024( ਮਲਕੀਤ ਸਿੰਘ ਭਾਮੀਆਂ) – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ( 17 ਸਤੰਬਰ ) ਨੂੰ ਅਪਣਾ ਜਨਮ ਦਿਨ ਮੌਕੇ ਉਹ ਓਡੀਸ਼ਾ ਵਿੱਚ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਥੇ ਸੁਭਦਰਾ ਯੋਜਨਾ ਸ਼ੁਰੂ ਕੀਤੀ ਹੈ। ਇਹ ਸਕੀਮ ਔਰਤਾਂ ਦੇ ਸਸ਼ਤੀਕਰਨ ਲਈ ਸੂਬਾ ਸਰਕਾਰ ਦੀ ਇੱਕ ਵੱਡੀ ਯੋਜਨਾ ਹੈ। ਇਸ ਤਹਿਤ ਅੱਗਲੇ ਪੰਜ ਸਾਲਾਂ ਵਿੱਚ ਰਾਜ ਦੀਆਂ 01 ਕਰੋੜ ਤੋਂ ਵੱਧ ਔਰਤਾਂ ਨੂੰ ਹਰ ਸਾਲ 10,000 ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੱਖ ਮੰਤਰੀ ਮੋਹਨ ਮਾਂਝੀ, ਰਾਜਪਾਲ ਰਘੁਬਰ ਦਾਸ, ਕੇਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਅਤੇ ਉੜੀਸਾ ਸਰਕਾਰ ਦੇ ਹੋਰ ਮੰਤਰੀਆਂ ਦੀ ਮੌਜੂਦਗੀ ਵਿੱਚ ਭੂਵਨੇਸ਼ਵਰ ਵਿੱਚ ਇੱਕ ਸ਼ਾਨਦਾਰ ਸਮਾਰੋਹ ਵਿੱਚ ਇੱਕ ਬਟਨ ਦਬਾ ਕੇ ਯੋਜਨਾ ਦੀ ਸ਼ੁਰੂਆਤ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ( 17 ਸਤੰਬਰ ) ਨੂੰ 25 ਲੱਖ ਤੋਂ ਜਿਆਦਾ ਮਹਿਲਾਵਾਂ ਨੂੰ ਸੁਭਦਰਾ ਯੋਜਨਾ ਦੇ ਤਹਿਤ 5000 ਰੁਪਏ ਦੀ ਪਹਿਲੀ ਕਿਸ਼ਤ ਮਿਲੀ ਹੈ। ਸੁਭਦਰਾ ਯੋਜਨਾ ਓਡੀਸ਼ਾ ਲਈ ਮੋਦੀ ਦੀ ਗਰੰਟੀ ਦੇ ਤਹਿਤ ਭਾਜਪਾ ਦੇ ਚੋਣ ਮਨੋਰਥ ਪੱਤਰ ਵਿੱਚ ਇੱਕ ਮੁੱਖ ਵਾਅਦਾ ਸੀ। ਜਿਸ ਤਹਿਤ ਭਾਜਪਾ ਦੇ ਚੋਣ ਮਨੋਰਥ ਪੱਤਰ ਵਿੱਚ ਮੁੱਖ ਵਾਅਦਾ ਸੀ।
ਜਿਸਦੀ ਮਦਦ ਨਾਲ ਪਾਰਟੀ ਇਸ ਸਾਲ ਜੂਨ ਵਿੱਚ ਸੂਬੇ ਵਿੱਚ ਪਹਿਲੀ ਵਾਰ ਅਪਣੇ ਦਮ ‘ਤੇ ਸਰਕਾਰ ਬਣਾਉਣ ਵਿੱਚ ਕਾਮਯਾਬ ਰਹੀ। ਸਰਕਾਰ ਦੇ ਅਨੁਸਾਰ ਇਹ ਯੋਜਨਾ ਦਾ ਉਦੇਸ਼ 21 ਸਾਲ ਤੋਂ 60 ਸਾਲ ਤੱਕ ਦੀ ਉਮਰ ਵਰਗ ਦੀਆਂ ਇੱਕ ਕਰੋੜ ਮਹਿਲਾਵਾਂ ਨੂੰ ਪੰਜ ਸਾਲਾਂ ਵਿੱਚ 50,000 ਰੁਪਏ ਦੀ ਮਦਦ ਸਹਾਇਤਾ ਪ੍ਰਧਾਨ ਕਰਨਾ ਹੈ। ਸੂਬਾ ਸਰਕਾਰ ਵਿੱਚ ਯੋਜਨਾ ‘ਤੇ 5500 ਕਰੋੜ ਰੁਪਏ ਖਰਚਣ ਦੀ ਯੋਜਨਾ ਬਣਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੇਲਵੇ ਪ੍ਰੋਜੈਕਟਾਂ ਨੂੰ ਹਰੀ ਝੰਡੀ ਵੀ ਦਿੱਤੀ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਰਚੁਆਲ ਮੋਡ ਰਾਹੀਂ 2800 ਕਰੋੜ ਰੁਪਏ ਦੇ ਰੇਲਵੇ ਪ੍ਰੋਜੈਕਟਾਂ ਅਤੇ 1000 ਕਰੋੜ ਰੁਪਏ ਦੇ ਰਾਸ਼ਟਰੀ ਰਾਜ ਮਾਰਗ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ ਅਤੇ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਅਵਾਸ ਯੋਜਨਾ – ਗ੍ਰਾਮੀਣ ਦੇ ਤਹਿਤ 14 ਰਾਜਾਂ ਦੇ ਲੱਗਭਗ 13 ਲੱਖ ਲਾਭਪਾਤਰੀਆਂ ਨੂੰ ਵਿੱਤੀ ਸਹਾਇਤਾ ਦੀ ਪਹਿਲੀ ਕਿਸ਼ਤ ਵੀ ਜਾਰੀ ਕੀਤੀ। ਇਸ ਮੌਕੇ ‘ਤੇ 26 ਲੱਖ ਪੀਐਮਏਵਾਈ ( ਪੈਂਡੂ ਅਤੇ ਸ਼ਹਿਰੀ ) ਲਾਭਪਾਤਰੀਆਂ ਨੇ ਗ੍ਰਹਿ ਪ੍ਰਵੇਸ਼ ਮਨਾਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਂਦਰੀ ਯੋਜਨਾ ਤਹਿਤ ਨਵੇਂ ਮਕਾਨ ਮਾਲਕਾਂ ਨੂੰ ਘਰਾਂ ਦੀਆਂ ਚਾਬੀਆਂ ਵੀ ਸੌਂਪੀਆਂ। ਉਸਨੇ ਪੀਐਮਏਵਾਈਜੀ ਲਈ ਵਾਧੂ ਪਰਿਵਾਰਾਂ ਦਾ ਸਰਵੇਖਣ ਕਰਨ ਲਈ ਅਵਾਸ + 2024 ਐਪ ਵੀ ਲਾਂਚ ਕੀਤੀ ਹੈ।