
ਅਹਿਮ ‘ਤੇ ਵੱਡੀ ਖਬਰ : ਕੇਂਦਰ ਸਰਕਾਰ ਨੇ ਮਜ਼ਦੂਰਾਂ ਨੂੰ ਦਿੱਤਾ ਵੱਡਾ ਤੋਹਫਾ, ਘੱਟੋ – ਘੱਟ ਮਜ਼ਦੂਰੀ ਵਧਾਈ, 01 ਅਕਤੂਬਰ ਤੋਂ ਲਾਗੂ ਹੋਣਗੀਆਂ ਦਰਾਂ
ਨਵੀਂ-ਦਿੱਲੀ/FGS/27ਸਤੰਬਰ,2024(ਮਲਕੀਤ ਸਿੰਘ ਭਾਮੀਆਂ) :- ਕੇਂਦਰ ਸਰਕਾਰ ਨੇ ਪਰਿਵਰਤਨਸ਼ੀਲ ਮਹਿੰਗਾਈ ਭੱਤੇ ( ਵੀਡੀਏ ) ‘ਚ ਸੋਧ ਕਰਕੇ ਗੈਰ – ਸੰਗਠਿਤ ਖੇਤਰ ਦੇ ਮਜ਼ੂਦਰਾਂ ਦੀ ਮਜ਼ਦੂਰੀ ‘ਚ ਵਾਧਾ ਕੀਤਾ ਹੈ। ਇਸ ਦਾ ਟੀਚਾ ਮਜ਼ਦੂਰਾਂ ਨੂੰ ਰੋਜੀ – ਰੋਟੀ ਦੀ ਵਧਦੀ ਲਾਗਤ ਨਾਲ ਨਜਿੱਠਣ ‘ਚ ਮਦਦ ਕਰਨਾ ਹੈ। ਨਵੀਆਂ ਮਜ਼ਦੂਰੀ ਦੀਆਂ ਦਰਾਂ 01 ਅਕਤੂਬਰ, 2024 ਤੋਂ ਲਾਗੂ ਹੋਣਗੀਆਂ। ਪਿਛਲੀ ਸੋਧ ਅਪ੍ਰੈਲ, 2024 ‘ਚ ਕੀਤੀ ਗਈ ਸੀ। ਕੇਂਦਰੀ ਖੇਤਰ ਦੇ ਅਦਾਰਿਆਂ ਦੇ ਅਧੀਨ ਭਵਨ – ਨਿਰਮਾਣ, ਲੋਡਿੰਗ – ਅਨਲੋਡਿੰਗ, ਸਵੀਪਿੰਗ, ਕਲੀਨਿੰਗ, ਹਾਊਸ ਕੀਪਿੰਗ, ਮਾਈਨਿੰਗ ‘ਤੇ ਖੇਤੀ ਸਮੇਤ ਵੱਖ – ਵੱਖ ਖੇਤਰਾਂ ‘ਚ ਕੰਮ ਕਰ ਰਹੇ ਮਜ਼ਦੂਰਾਂ ਨੂੰ ਇਸਦਾ ਲਾਭ ਮਿਲੇਗਾ। ਘੱਟੋ – ਘੱਟ ਮਜ਼ਦੂਰੀ ਦਰਾਂ ਨੂੰ ਅਨਸਕਿੱਲਡ, ਸੈਮੀ – ਸਕਿੱਲਡ, ਸਕਿੱਲਡ, ਹਾਈ – ਸਕਿੱਲਡ ਦੇ ਨਾਲ – ਨਾਲ ਭੂਗੋਲਿਕ ਖੇਤਰ ਦੇ ਅਧਾਰ ‘ਤੇ ਏ,ਬੀ ‘ਤੇ ਸੀ ਸ਼੍ਰੇਣੀ ‘ਚ ਵਰਗੀਕ੍ਰਿਤ ਕੀਤਾ ਗਿਆ ਹੈ।
ਸੋਧ ਤੋਂ ਬਾਅਦ ਭੂਗੋਲਿਕ ਖੇਤਰ – ਏ ‘ਚ ਨਿਰਮਾਣ, ਝਾੜੂ ਲਾਉਣ, ਸਫਾਈ ਕਰਨ, ਲੋਡਿੰਗ ‘ਤੇ ਅਨਲੋਡਿੰਗ ‘ਚ ਲੱਗੇ ਅਨਸਕਿੱਲਡ ਮਜ਼ਦੂਰਾਂ ਦੀ ਘੱਟੋ – ਘੱਟ ਮਜ਼ਦੂਰੀ ਦਰ 783 ਰੁਪਏ ਰੋਜਾਨਾ ( 20,358 ਰੁਪਏ ਪ੍ਰਤੀ ਮਹੀਨਾ ), ਸੈਮੀ ਸਕਿੱਲਡ ਮਜ਼ਦੂਰਾਂ ਲਈ 868 ਰੁਪਏ ਰੋਜਾਨਾ ( 22,568 ਰੁਪਏ ਪ੍ਰਤੀ ਮਹੀਨਾ ) ਹੋਵੇਗੀ। ਉੱਥੇ ਸਕਿੱਲਡ ਮਜ਼ਦੂਰਾਂ ਲਈ ਮਜ਼ਦੂਰੀ ਦਰ 954 ਰੁਪਏ ਰੋਜਾਨਾ ( 24,804 ਰੁਪਏ ਪ੍ਰਤੀ ਮਹੀਨਾ ) ‘ਤੇ ਹਾਈ ਸਕਿੱਲਡ ਮਜ਼ਦੂਰਾਂ ਲਈ 1035 ਰੁਪਏ ਰੋਜਾਨਾ ( 26,910 ਰੁਪਏ ਪ੍ਰਤੀ ਮਹੀਨਾ ) ਹੋਵੇਗੀ। ਕੇਂਦਰ ਸਰਕਾਰ ਉਦਯੋਗਿਕ ਮਜ਼ਦੂਰਾਂ ਲਈ ਪ੍ਰਚੂਨ ਮਹਿੰਗਾਈ ਛੇ ਮਹੀਨੇ ਦੇ ਔਸਤ ਵਾਧੇ ਦੇ ਅਧਾਰ ‘ਤੇ ਸਾਲ ‘ਚ 2 ਵਾਰ ਵੀਡੀਏ ‘ਚ ਸੋਧ ਕਰਦੀ ਹੈ, ਜੋ 01 ਅਪ੍ਰੈਲ ‘ਤੇ 01 ਅਕਤੂਬਰ ਤੋਂ ਲਾਗੂ ਹੁੰਦਾ ਹੈ।