ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਰਿਹਾਇਸ਼ ਛੱਡੀ, ਲੁਟੀਅਨਜ਼ ਜ਼ੋਨ ਵਿਚਾਲੇ ਬੰਗਲੇ ‘ਚ ਪੁੱਜੇ
ਨਵੀਂ ਦਿੱਲੀ/SANGHOL-TIMES/04 ਅਕਤੂਬਰ,2024(ਮਲਕੀਤ ਸਿੰਘ ਭਾਮੀਆਂ) :- ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ( ਅੱਜ 04 ਅਕਤੂਬਰ ) ਨੂੰ ਇੱਥੇ 6, ਫਲੈਗਸਟਾਫ ਰੋਡ ਸਥਿਤ ਦਿੱਲੀ ਦੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਨੂੰ ਖਾਲੀ ਕਰ ਦਿੱਤਾ ਅਤੇ ਉਹ ਲੁਟੀਅਨਜ਼ ਜ਼ੋਨ ਵਿਚਾਲੇ ਬੰਗਲੇ ਵਿੱਚ ਚੱਲੇ ਗਏ ਹਨ, ਜਿਹੜਾ ਪਾਰਟੀ ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਨੂੰ ਸੰਸਦ ਮੈਂਬਰ ਵਜੋਂ ਮਿਲਿਆ ਹੋਇਆ ਹੈ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਪਣੀ ਪਤਨੀ ‘ਤੇ ਪੁੱਤਰ ਸਮੇਤ ਇੱਕ ਕਾਰ ਰਾਹੀਂ ਸਿਵਲ ਲਾਈਨਜ਼ ਇਲਾਕੇ ਵਿਚਲੀ ਮੁੱਖ ਮੰਤਰੀ ਰਿਹਾਇਸ਼ ਤੋਂ ਜਾਂਦੇ ਵਿਖਾਈ ਦਿੱਤੇ। ਉਨ੍ਹਾਂ ਦੇ ਮਾਪੇ ‘ਤੇ ਧੀ ਦੂਜੀ ਕਾਰ ਵਿੱਚ ਸਵਾਰ ਹੋਕੇ ਉਨ੍ਹਾਂ ਦੇ ਨਾਲ ਹੀ ਰਵਾਨਾ ਹੋਏ। ਅਰਵਿੰਦ ਕੇਜਰੀਵਾਲ ‘ਤੇ ਉਨ੍ਹਾਂ ਦਾ ਪਰਿਵਾਰ ਹੁਣ ਮਿੱਤਲ ਨੂੰ ਮਿੱਲੇ ਹੋਏ ਬੰਗਲੇ 5, ਫਿਰੋਜ਼ਸ਼ਾਹ ਰੋਡ ਵਿੱਚ ਰਹੇਂਗਾ। ਜਿਹੜਾ ਮੰਡੀ ਹਾਊਸ ਦੇ ਕਰੀਬ ਹੈ। ਮਿੱਤਲ ਪੰਜਾਬ ਤੋਂ ਆਮ ਆਦਮੀ ਪਾਰਟੀ ( ਆਪ ) ਦੇ ਰਾਜ ਸਭਾ ਮੈਂਬਰ ਹਨ।
ਗੌਰਤਲਬ ਹੈ ਕਿ ਅਰਵਿੰਦ ਕੇਜਰੀਵਾਲ ਨੇ ਦਿੱਲੀ ਆਬਕਾਰੀ ਨੀਤੀ ਸੰਬੰਧੀ ਕੇਸ ਵਿੱਚ ਤਿਹਾੜ ਜੇਲ੍ਹ ਤੋਂ ਰਿਹਾਅ ਹੋਣ ਪਿੱਛੋਂ ਇਹ ਕਹਿੰਦਿਆਂ ਅਪਣੇ ਅਹੁੱਦੇੇ ਤੋਂ ਅਸਤੀਫਾ ਦੇ ਦਿੱਤਾ ਸੀ ਕਿ ਉਹ ਜਨਤਾ ਤੋਂ ਇਮਾਨਦਾਰੀ ਦਾ ਫਤਵਾ ਹਾਸਲ ਕਰਕੇ ਹੀ ਮੁੜ ਅਹੁੱਦਾ ਸੰਭਾਲਣਗੇ। ਇਸ ਪਿੱਛੋਂ ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਆਤਿਸ਼ੀ ਨੂੰ ਦਿੱਲੀ ਦਾ ਮੁੱਖ ਮੰਤਰੀ ਬਣਾਇਆ ਗਿਆ ਹੈ।