ਸ੍ਰੀ ਦੇਵੇਂਦਰ ਫਡਣਵੀਸ ਨੂੰ ਮਹਾਰਾਸ਼ਟਰ ਦੇ ਮੁੱਖ ਮੰਤਰੀ ਚੁਣੇ ਜਾਣ ਤੇ ਮਹਾਰਾਸ਼ਟਰ ਦੇ ਸਿੱਖ ਸਮਾਜ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵਿੱਚ ਖੁਸ਼ੀ ਦੀ ਲਹਿਰ-ਮਲਕੀਤ ਸਿੰਘ ਬੱਲ
ਅੰਮ੍ਰਿਤਸਰ/SANGHOL-TIMES/ਰਣਜੀਤ ਸਿੰਘ ਮਸੌਣ/ਕੁਸ਼ਾਲ ਸ਼ਰਮਾਂ/04 ਦਸੰਬਰ,2024
ਸ੍ਰੀ ਦੇਵੇਂਦਰ ਫਡਣਵੀਸ ਨੂੰ ਮਹਾਰਾਸ਼ਟਰ ਦੇ ਮੁੱਖ ਮੰਤਰੀ ਚੁਣੇ ਜਾਣ ’ਤੇ ਸਿੱਖ ਸਮਾਜ ਅਤੇ ਗੁਰੂ ਨਾਨਕ ਲੇਵਾ ਸੰਗਤ ਮਹਾਰਾਸ਼ਟਰ ਵਿੱਚ ਖੁਸ਼ੀ ਅਤੇ ਉਤਸ਼ਾਹ ਦੀ ਲਹਿਰ ਦੌੜ ਗਈ ਹੈ। ਸਿੱਖ ਸਮਾਜ ਨੇ ਹਾਲ ਹੀ ਚੋਣਾਂ ਦੌਰਾਨ ਭਾਜਪਾ-ਨੇਤ੍ਰਿਤਵ ਵਾਲੇ ਮਹਾਯੁਤੀ ਗਠਜੋੜ ਲਈ ਖੁੱਲ੍ਹਾ ਸਮਰਥਨ ਜਤਾਇਆ ਸੀ। ਇਹ ਸਮਰਥਨ 18 ਨਵੰਬਰ 2024 ਨੂੰ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਵੱਲੋਂ ਸਿੱਖ ਸਮਾਜ, ਮਹਾਰਾਸ਼ਟਰ ਦੀ ਤਰਫੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਐਲਾਨ ਕੀਤਾ ਸੀ। ਇਹ ਸਮਰਥਨ ਉਹਨਾਂ ਵਧੀਆ ਕਦਮਾਂ ਦੀ ਪ੍ਰਸ਼ੰਸਾ ਵਜੋਂ ਦਿੱਤਾ ਗਿਆ। ਜੋ ਸਿੱਖ ਭਾਈਚਾਰੇ ਦੀ ਭਲਾਈ ਲਈ ਚੁੱਕੇ ਗਏ ਸਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੇਅਰਮੈਂਨ ਮਹਾਰਾਸ਼ਟਰ ਰਾਜ ਪੰਜਾਬੀ ਸਾਹਿਤ ਅਕਾਦਮੀ ਮਲਕੀਤ ਸਿੰਘ ਬੱਲ ਨੇ ਦੱਸਿਆ ਕਿ ਮਹਾਰਾਸ਼ਟਰ ਦੇ ਸਿੱਖ ਸਮਾਜ ਦੀ ਤਰਫੋਂ ਅਸੀਂ ਸ਼੍ਰੀ ਦੇਵੇਂਦਰ ਫਡਣਵੀਸ ਨੂੰ ਮੁੱਖ ਮੰਤਰੀ ਵਜੋਂ ਦੁਬਾਰਾ ਚੁਣੇ ਜਾਣ ’ਤੇ ਦਿਲੋਂ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦੇ ਹਾਂ। ਚੇਅਰਮੈਨ ਬੱਲ ਨੇ ਕਿਹਾ ਕਿ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਉਹਨਾਂ ਦੀ ਅਗਵਾਈ ਹੇਠ ਮਹਾਰਾਸ਼ਟਰ ਤਰੱਕੀ ਦੇ ਰਾਹ ’ਤੇ ਅੱਗੇ ਵਧੇਗਾ ਅਤੇ ਸਾਰੇ ਭਾਈਚਾਰਿਆਂ ਵਿੱਚ ਸਦਭਾਵਨਾ, ਸਮਰਸਤਾ ਅਤੇ ਵਿਕਾਸ ਨੂੰ ਤਰਜ਼ੀਹ ਦੇਵੇਗਾ ਅਤੇ ਸਿੱਖ ਸਮਾਜ, ਗੁਰੂ ਨਾਨਕ ਲੇਵਾ ਸੰਗਤ ਅਤੇ ਹੋਰ ਸਬੰਧਤ ਸੰਗਠਨ ਸਰਕਾਰ ਨਾਲ ਮਿਲਕੇ ਰਾਜ ਦੇ ਸਮਾਜਿਕ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਸਹਿਯੋਗ ਦੇਣ ਦੇ ਇੱਛੁਕ ਹਨ। ਇਸ ਮੌਕੇ ਜਸਪਾਲ ਸਿੰਘ ਸਿੱਧੂ ਮੁੱਖੀ 11 ਮੈਂਬਰ ਸਿੱਖ ਕੋਆਰਡੀਨੇਸ਼ਨ ਕਮੇਟੀ ਮਹਾਰਾਸ਼ਟਰ ਸਰਕਾਰ, ਚਰਨਦੀਪ ਸਿੰਘ ਅਤੇ ਹੈਪੀ ਸਿੰਘ ਮੈਂਬਰ ਘੱਟ ਗਿਣਤੀ ਕਮਿਸ਼ਨ ਅਤੇ ਹੋਰ ਹਾਜ਼ਰ ਸਨ।