ਮਨੁੱਖਤਾ ਦੀ ਸੇਵਾ ਨੂੰ ਮੁੱਖ ਰੱਖਦਿਆਂ ਲਾਇਨਜ਼ ਕਲੱਬ ਮੁਹਾਲੀ ਵਲੋਂ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ
ਮੋਹਾਲੀ/SANGHOL-TIMES/Jagmeet-Singh/ 09.12.2024 – ਲਾਇਨਜ਼ ਕਲੱਬ ਮੁਹਾਲੀ, ਐਸ.ਏ. ਐਸ. (ਰਜਿ:) ਨਗਰ ਵਲੋਂ ਮਨੁੱਖਤਾ ਦੀ ਸੇਵਾ ਨੂੰ ਮੁੱਖ ਰੱਖਦਿਆਂ ਅਤੇ ਪਹਿਲੀ ਪਾਤਸ਼ਾਹੀ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਦੇ ਹੋਏ , ਫੇਜ 7 ਦੀ ਰੈਜ਼ੀਡੈਂਟ ਵੈਲਫੇਅਰ ਸੋਸਾਇਟੀ ਦੇ ਸਹਿਯੋਗ ਨਾਲ ਵੱਖ ਵੱਖ ਡਾਕਟਰਾਂ ਦੀਆਂ ਸੇਵਾਵਾਂ ਲੈਂਦੇ ਹੋਏ ਫ੍ਰੀ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ । ਜਿਨ੍ਹਾਂ ਵਿੱਚ ਮੁੱਖ ਤੋਰ ਤੇ 1. ਡਾਇਬਟੀ ਚੈਕ-ਅੱਪ 2. ਜਨਰਲ ਚੈਕ-ਅੱਪ
ਜਿਨ੍ਹੀ ਹੈਲਥ, ਸੈਕਟਰ-69, ਮੋਹਾਲੀ ਦੇ ਮਾਹਿਰ ਡਾਕਟਰਾਂ ਦੇ ਸਹਿਯੋਗ ਨਾਲ ਕੈਂਪ ਦਾ ਆਯੋਜਨ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਧਾਨਗੀ ਹੇਠ ਸਵੇਰੇ 10:00 ਵੱਜੇ ਤੋਂ 1:00 ਵੱਜੇ ਤੱਕ ਕਿੱਤਾ ਗਿਆ।
ਜਿਨ੍ਹੀ ਹੈਲਥ ਤੋਂ ਸ਼ੁਗਰ ਦੇ ਮਾਹਿਰ ਡਾ. ਅਨਿਲ ਭੰਸਾਲੀ (Directer, Gini Health) ਦੀ ਟੀਮ ਵਿੱਚੋਂ ਡਾ. ਹਿਮਾਂਸ਼ੂ ਅਤੇ ਡਾ. ਚਾਰੂ ਓਝਾ (M.B.B.S. Endocrinologist) ਵੱਲੋਂ 85 ਦੇ ਕਰੀਬ ਮਰੀਜਾਂ ਦੀ ਜਾਂਚ ਕੀਤੀ ਗਈ ਅਤੇ ਤੰਦਰੁਸਤ ਰਹਿਣ ਦੀ ਸਲਾਹ ਵੀ ਦਿੱਤੀ ਗਈਆਂ ਅਤੇ ਜਨਰਲ ਮੈਡੀਸਨ ਦੇ ਮਾਹਿਰ ਡਾ. ਜਤਿਨ ਗਰਗ (M.D. Medicines, Gini Health) ਵੱਲੋਂ 57 ਦੇ ਕਰੀਬ ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਸਮੇਂ ਦੀ ਲੋੜ ਅਤੇ ਮੌਸਮ ਅਨੁਸਾਰ ਆਪਣੀ ਸਿਹਤ ਦਾ ਖਿਆਲ ਰੱਖਣ ਦੀ ਸਲਾਹ ਵੀ ਦਿੱਤੀ ਗਈ।
ਇਸੀ ਪ੍ਰਕਿਰਿਆ ਨੂੰ ਜਾਰੀ ਰੱਖਦੇ ਹੋਏ ਜਿਨ੍ਹੀ ਹੈਲਥ ਦੀ ਨਰਸਿੰਗ ਟੀਮ ਵੱਲੋਂ 127 ਮਰੀਜ਼ਾਂ ਦਾ Diabetes ਚੈੱਕ-ਅੱਪ ਅਤੇ ਬਲੱਡ ਪ੍ਰੈਸ਼ਰ ਵੀ ਚੈੱਕ ਕੀਤਾ ਗਿਆ।
ਇਸ ਮੌਕੇ ਸੰਗਤਾਂ ਦਾ ਅਸ਼ੀਰਵਾਦ ਲੈਣ ਲਈ ਸ਼ਹਿਰ ਦੀਆਂ ਕਈ ਨਾਮੀ ਹਸਤੀਆਂ ਨੇ ਵੀ ਸ਼ਿਰਕਤ ਕੀਤੀ, ਜਿੰਨਾ ਵਿੱਚ ਮੁੱਖ ਤੌਰ ਤੇ ਡਿਪਟੀ ਮੇਅਰ ਸ. ਕੁਲਜੀਤ ਸਿੰਘ ਬੇਦੀ ਜੀ, ਬੱਬੀ ਬਾਦਲ, ਸ਼ਹਿਰ ਦੇ ਕੌਂਸਲਰ ਸਹਿਬਾਨ ਅਤੇ ਹੋਰ ਵੀ ਕਈ ਨਾਮੀ ਹਸਤੀਆਂ ਨੇ ਹਾਜ਼ਰੀਆਂ ਭਰੀਆਂ।
ਇਸ ਮੌਕੇ ਕਲੱਬ ਦੇ ਚੇਅਰਮੈਨ (ਲਾਇਨ ਕੁਐਸਟ) ਲਾਇਨ ਹਰਿੰਦਰ ਪਾਲ ਸਿੰਘ ਹੈਰੀ ਨੇ ਕਲੱਬ ਵੱਲੋਂ ਇਸ ਮੌਕੇ ਮੈਡੀਕਲ ਕੈਂਪ ਦਾ ਨਿਵੇਕਲਾ ਢੰਗ ਅਪਣਾਉਣ ਤੇ ਸਾਰੇ ਕਲੱਬ ਮੈਂਬਰਾਂ ਦਾ ਧੰਨਵਾਦ ਕੀਤਾ ।
ਅੰਤ ਵਿੱਚ ਕਲੱਬ ਦੇ ਚਾਰਟਰ ਪ੍ਰਧਾਨ ਲਾਇਨ ਅਮਰੀਕ ਸਿੰਘ ਮੋਹਾਲੀ, ਸਾਬਕਾ ਪ੍ਰਧਾਨ ਲਾਇਨ ਆਰ ਪੀ ਸਿੰਘ ਵਿਗ, ਸਕੱਤਰ ਲਾਇਨ ਰਾਜਿੰਦਰ ਕੁਮਾਰ ਚੌਹਾਨ, ਲਾਇਨ ਗੁਰਚਰਨ ਸਿੰਘ ਅਤੇ ਜਤਿੰਦਰ ਸਿੰਘ ਪ੍ਰਿਸ ਨੇ ਉਥੇ ਮੌਜੂਦ ਸਾਰੇ ਮੈਂਬਰਾਂ , ਡਾਕਟਰਾਂ ਅਤੇ ਸੰਗਤਾਂ ਦਾ ਸਹਿਯੋਗ ਦੇਣ ਤੇ ਧੰਨਵਾਦ ਕੀਤਾ ਅਤੇ ਕਲੱਬ ਮੈਂਬਰਾਂ ਵੱਲੋਂ ਡਾਕਟਰ ਸਾਹਿਬਾਨ ਅਤੇ ਉਹਨਾਂ ਦੀ ਟੀਮ ਨੂੰ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ ।