ਵਾਰਡ ਨੰਬਰ 16 ਖਰੜ ਤੋਂ ਪਵਨ ਮਨੋਚਾ ਨਾਲ ਸ਼ਿਵ ਸੈਨਾ ਪੰਜਾਬ ਪ੍ਰਧਾਨ ਨੇ ਕੀਤਾ ਘਰ ਘਰ ਜਾ ਕੇ ਚੋਣ ਪ੍ਰਚਾਰ
ਖਰੜ/Sanghol-Times/Bureau/19.12.2024 – ਸ਼ਿਵ ਸੇਨਾ ਪੰਜਾਬ ਦੇ ਪ੍ਰਧਾਨ ਹਰੀਸ਼ ਸਿੰਘਲਾ ਨੇ ਖਰੜ ਦੇ ਵਾਰਡ ਨੰਬਰ 16 ਤੋਂ ਭਾਜਪਾ ਦੇ ਉਮੀਦਵਾਰ ਪਵਨ ਮਨੋਚਾ ਦੇ ਸਮਰਥਨ ਵਿੱਚ ਜ਼ੋਰਦਾਰ ਚੋਣ ਪ੍ਰਚਾਰ ਕੀਤਾ । ਉਨਾਂ ਨੇ ਵਾਰਡ ਦੇ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਉਣ ਵਾਲੀ ਮਿਤੀ 21 ਦਸੰਬਰ ਨੂੰ ਆਪਣਾ ਇੱਕ ਇੱਕ ਕੀਮਤੀ ਵੋਟ ਪਵਨ ਮਨੋਚਾ ਦੇ ਹੱਕ ਵਿੱਚ ਪਾ ਕੇ ਉਹਨਾਂ ਨੂੰ ਜਿਤਾਉਣ। ਚੋਣ ਪ੍ਰਚਾਰ ਦੇ ਦੌਰਾਨ ਭਾਜਪਾ ਦੀਆਂ ਨੀਤੀਆਂ ਅਤੇ ਉਮੀਦਵਾਰ ਪਵਨ ਮਨੋਚਾ ਦੀ ਯੋਗਤਾ ਬਾਰੇ ਵਿਸਥਾਰ ਨਾਲ ਦੱਸਿਆ। ਉਹਨਾਂ ਕਿਹਾ ਕਿ ਪਵਨ ਮਨੋਚਾ ਇਕ ਸਮਰਪਿਤ ਉਮੀਦਵਾਰ ਹਨ। ਉਨਾਂ ਇਹ ਵੀ ਕਿਹਾ ਕਿ ਪਵਨ ਮਨੋਚਾ ਖਰੜ ਦੇ ਇਲਾਕੇ ਵਿੱਚ ਇੱਕ ਹਰਮਨ ਪਿਆਰੇ ਨੇਤਾ ਹਨ ਅਤੇ ਲੋਕਾਂ ਦੇ ਦੁੱਖ ਸੁੱਖ ਵਿੱਚ ਹਰ ਵੇਲੇ ਕੰਮ ਆਉਣ ਵਾਲੇ ਸ਼ਖਸ਼ੀਅਤ ਹੈ ਅਤੇ ਭਲਾਈ ਦੇ ਕੰਮਾਂ ਵਿੱਚ ਹਮੇਸ਼ਾ ਮੋਹਰੀ ਬਣ ਕੇ ਖੜਦੇ ਹਨ। ਉਹਨਾਂ ਕਿਹਾ ਕਿ ਭਾਜਪਾ ਦੀ ਜਿੱਤ ਨਾਲ ਵਾਰਡ ਨੰਬਰ 16 ਦਾ ਸਮੁੱਚਾ ਵਿਕਾਸ ਹੋਵੇਗਾ ਅਤੇ ਸਾਰੇ ਨਿਵਾਸੀਆਂ ਦੀਆਂ ਸਮੱਸਿਆਵਾਂ ਦਾ ਹੱਲ ਕੱਢਿਆ ਜਾਵੇਗਾ। ਹਰੀਸ਼ ਸਿੰਘਲਾ ਨੇ ਕਿਹਾ ਕਿ ਸਾਡਾ ਮਕਸਦ ਵਾਰਡ ਦੇ ਵਿਕਾਸ ਦੇ ਨਾਲ ਨਾਲ ਸਾਰੇ ਨਿਵਾਸੀਆਂ ਦੇ ਹਿਤਾਂ ਦੀ ਰੱਖਿਆ ਕਰਨਾ ਹੈ । ਭਾਜਪਾ ਪ੍ਰਤੀ ਲੋਕਾਂ ਦਾ ਸਮਰਥਨ ਇਸ ਗੱਲ ਦਾ ਪ੍ਰਮਾਣ ਹੈ ਕਿ ਪਾਰਟੀ ਦੀ ਨੀਤੀਆਂ ਅਤੇ ਕਾਰਗੁਜ਼ਾਰੀ ਸਹੀ ਦਿਸ਼ਾ ਵਿੱਚ ਹਨ। ਉਹਨਾਂ ਨੇ ਉਮੀਦ ਜਤਾਈ ਕਿ ਪਵਨ ਮਨੋਚਾ ਦੀ ਜਿੱਤ ਨਾਲ ਵਾਰਡ ਦੇ ਵਿਕਾਸ ਨੂੰ ਨਵੀਂ ਰਫਤਾਰ ਮਿਲੇਗੀ ਅਤੇ ਸਥਾਨਕ ਸਮੱਸਿਆਵਾਂ ਦਾ ਜਲਦੀ ਹੱਲ ਨਿਕਲੇਗਾ। ਇਸ ਮੌਕੇ ਪਵਨ ਮਨੋਚਾ ਨੇ ਆਪਣੇ ਚੋਣ ਪ੍ਰਚਾਰ ਦੇ ਦੌਰਾਨ ਕਿਹਾ ਕਿ ਅਗਰ ਕਿਸੇ ਨੂੰ ਰਾਤ 12 ਵਜੇ ਵੀ ਕੋਈ ਤਕਲੀਫ ਹੋਏਗੀ ਤਾਂ ਉਹ ਉਹਨਾਂ ਦੇ ਨਾਲ ਖੜੇ ਹੋਣਗੇ ।
