ਪਿੰਗਲਵਾੜਾ ਚੈਰੀਟੇਬਲ ਸੋਸਾਇਟੀ ਖਜ਼ਾਨਚੀ ਵਾਲੇ ਕਮਰੇ ਵਿੱਚੋਂ 9 ਲੱਖ 20 ਹਜ਼ਾਰ ਰੁਪਏ ਚੋਰੀਂ ਕਰਨ ਵਾਲਾ ਕਾਬੂ
ਅੰਮ੍ਰਿਤਸਰ/SANGHOL-TIMES/ਰਣਜੀਤ ਸਿੰਘ ਮਸੌਣ/ਰਾਘਵ ਅਰੋੜਾ/10.01.2025 –
ਗੁਰਪ੍ਰੀਤ ਸਿੰਘ ਭੁੱਲਰ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਵਿੱਡੀ ਗਈ ਮੁਹਿੰਮ ਤਹਿਤ ਆਲਮ ਵਿਜੇ ਸਿੰਘ ਡੀਸੀਪੀ ਲਾਅ-ਐਂਡ-ਆਡਰ ਅੰਮ੍ਰਿਤਸਰ, ਹਰਪਾਲ ਸਿੰਘ ਏਡੀਸੀਪੀ ਸਿਟੀ-3 ਅੰਮ੍ਰਿਤਸਰ ਅਤੇ ਸ਼੍ਰੀ ਵਿਨੀਤ ਅਹਲਾਵਤ ਏਸੀਪੀ ਈਸਟ ਅੰਮ੍ਰਿਤਸਰ ਦੀ ਯੋਗ ਅਗਵਾਈ ਹੇਠ ਕਾਰਵਾਈ ਕਰਦੇ ਹੋਏ ਇੱਕ ਦਰਖ਼ਾਸਤ ਜੋਂ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵੱਲੋਂ ਦਿੱਤੀ ਗਈ ਸੀ ਕਿ ਮਿਤੀ 7/1/2025 ਦਿਨ ਮੰਗਲਵਾਰ ਦੀ ਰਾਤ ਦੇ ਸਮੇਂ ਚੋਰਾਂ ਨੇ ਖਜ਼ਾਨਚੀ ਵਾਲੇ ਕਮਰੇ ਦੇ ਜਿੰਦਰਿਆਂ ਨੂੰ ਕਟਰ ਨਾਲ ਕੱਟ ਕੇ ਦਰਵਾਜ਼ਾ ਤੋੜ ਕੇ ਉਸ ਵਿੱਚੋਂ ਲਗਭਗ 9 ਲੱਖ 20 ਹਜ਼ਾਰ ਰੁਪਏ ਚੋਰੀਂ ਕਰ ਲਏ ਹਨ। ਇਹ ਸਾਰਾ ਪੈਸਾਂ ਦਾਨੀਆਂ ਵੱਲੋਂ ਦਾਨ ਕੀਤਾ ਹੋਇਆ ਸੀ ਜਿਸ ਦਾ ਇਸਤੇਮਾਲ ਪਿੰਗਲਵਾੜਾ ਦੇ ਰੋਜ਼ਾਨਾਂ ਖ਼ਰਚਿਆਂ ਲਈ ਕੀਤਾ ਜਾਦਾ ਹੈ। ਜਿਸ ਤੇ ਮੁਕੱਦਮਾਂ ਨੰਬਰ 03 ਮਿਤੀ 8/1/2025 ਜੁਰਮ 331(4), 305 ਬੀਐਨਐਸ ਵਾਧਾ ਜੁਰਮ 317 ਬੀਐਨਐਸ ਐਕਟ ਅਧੀਨ ਥਾਣਾ ਏ-ਡਵੀਜ਼ਨ ਅੰਮ੍ਰਿਤਸਰ ਵਿੱਚ ਦਰਜ ਕੀਤਾ ਗਿਆ।
ਮਿਤੀ 9/1/2025 ਨੂੰ ਏ.ਐਸ.ਆਈ ਗੁਰਮੀਤ ਸਿੰਘ ਵੱਲੋਂ ਮੁਕੱਦਮੇਂ ਦੀ ਤਫ਼ਤੀਸ਼ ਦੇ ਸਬੰਧ ਵਿੱਚ ਸਮੇਤ ਸਾਥੀ ਕਰਮਚਾਰੀਆਂ, ਪਿੰਗਲਵਾੜਾ ਅੰਮ੍ਰਿਤਸਰ ਪੁੱਜੇ। ਜਿੱਥੇ ਮੁਦੱਈ ਮੁਕੱਦਮਾਂ ਯੋਗੇਸ ਸੂਰੀ ਵਾਸੀ ਉਕਤ ਹਾਜ਼ਰ ਮਿਲਿਆ। ਜਿਸ ਨੇ ਏ.ਐਸ.ਆਈ ਨੂੰ ਦੱਸਿਆ ਕਿ ਪਿੰਗਲਵਾੜਾ ਵਿੱਚ ਜਿਹੜੇ ਵਿਅਕਤੀ ਨੋਕਰੀ ਕਰਦੇ ਹਨ ਉਹਨਾਂ ਵਿੱਚੋਂ ਮੈਨੂੰ ਸੱਕ ਹੈ ਕਿ ਇਹਨਾਂ ਵਿੱਚੋਂ ਕਿਸੇ ਵਿਅਕਤੀ ਵੱਲੋਂ ਚੋਰੀਂ ਕੀਤੀ ਗਈ ਹੈ। ਜਿੰਨਾਂ ਨੂੰ ਮੁਕੱਦਮਾਂ ਹਜਾ ਵਿੱਚ ਸ਼ਾਮਲ ਤਫਤੀਸ਼ ਕਰਕੇ ਵਾਰੀ ਵਾਰੀ ਪੁੱਛਗਿੱਛ ਕੀਤੀ ਗਈ। ਦੌਰਾਨੇ ਪੁੱਛਗਿੱਛ ਦੋਸ਼ੀ ਸ਼ੱਸ਼ੀ ਕੁਮਾਰ ਪੁੱਤਰ ਲੇਟ ਗੋਹਰ ਮਸ਼ੀਹ ਵਾਸੀ ਪਿੰਡ ਬਰੇਲੀ ਯੂ.ਪੀ (ਹਾਲ) ਵਾਸੀ ਟਾਊਨ ਹਾਲ ਸਾਰਾਗੜੀ ਸਕੂਲ ਮਾਲ ਮੰਡੀ ਅੰਮ੍ਰਿਤਸਰ ਨੇ ਦੱਸਿਆਂ ਕਿ ਮੈਂ ਇੱਥੇ ਅਰਸਾ ਕ੍ਰੀਬ 16 ਸਾਲ ਤੋਂ ਸਫ਼ਾਈ ਸੇਵਕ ਦੀ ਨੌਕਰੀ ਕਰਦਾ ਹਾਂ, ਮੈਂ ਸਾਰੇ ਦਫ਼ਤਰਾਂ ਅਤੇ ਬਾਹਰ ਸਫ਼ਾਈ ਦਾ ਕੰਮ ਕਰਦਾ ਹਾਂ ਮੈਨੂੰ ਪੈਸਿਆਂ ਦੀ ਬਹੁਤ ਜ਼ਰੂਰਤ ਸੀ ਤੇ ਮੈਂ ਹੀ ਮਿਤੀ 7.1.2025 ਨੂੰ ਰਾਤ ਸਮੇ ਖਜ਼ਾਨਚੀ ਦੇ ਦਫ਼ਤਰ ਦਾ ਲੋਹੇ ਦਾ ਬਾਹਰੀ ਦਰਵਾਜ਼ਾ ਆਰੀ ਨਾਲ ਕੱਟ ਕੇ ਲੱਕੜ ਦੇ ਦਰਵਾਜ਼ੇ ਦਾ ਕੁੰਡਾ ਤੋੜ ਕੇ ਅੰਦਰ ਦਾਖ਼ਲ ਹੋ ਕੇ ਪੈਸੇ ਕੱਢਕੇ ਲੈ ਗਿਆ ਸੀ। ਇਸ ਨੂੰ ਪੁੱਛਗਿੱਛ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਪਾਸੋਂ ਚੋਰੀਂ ਕੀਤੇ ਗਏ ਪੈਸੇ ਵਿੱਚੋਂ 6,12,565/- ਰੁਪਏ ਹੋਏ ਬ੍ਰਾਮਦ ਕਰਵਾਏ। ਜੋ ਉਕਤ ਦੋਸ਼ੀ ਦਾ 2 ਦਿਨ ਦਾ ਪੁਲਿਸ ਰਿਮਾਡ ਹਾਸਲ ਕੀਤਾ ਗਿਆ ਹੈ ਅਤੇ ਬਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
