सांसद विक्रम साहनी पंजाब के सीमावर्ती जिलों में कौशल केंद्र स्थापित करेंगे
….
Punjab/Delhi/SANGHOL-TIMES/Jagmeet-Singh/09 APRIL,2025- पंजाब में नशे से निपटने और युवाओं के पुनर्वास को बढ़ावा देने के लिए एक महत्वपूर्ण कदम उठाते हुए, पंजाब के राज्यपाल श्री गुलाब चंद कटारिया ने आज अमृतसर में स्वामी विवेकानंद नशा मुक्ति और पुनर्वास केंद्र का दौरा किया।
राज्यपाल वर्तमान में ‘युद्ध नशे विरुद्ध” नामक 8 दिवसीय पदयात्रा में भाग ले रहे हैं, जिसमें नशें के दुरुपयोग को खत्म करने की तत्काल आवश्यकता के बारे में राज्य भर में जागरूकता फैलाई जा रही है।
पदयात्रा के दूसरे दिन उन्होंने सन फाउंडेशन द्वारा संचालित कौशल विकास केंद्र के संचालन की समीक्षा की, जो नशे के पीड़ितों के लिए व्यावसायिक प्रशिक्षण और नौकरी प्रदान करता है।
समग्र पुनर्वास मॉडल से प्रभावित होकर, श्री. कटारिया ने इस पहल की सराहना करते हुए कहा, “हमारे युवाओं को नशे की लत से मुक्त करना ही काफी नहीं है, बल्कि कौशल विकास और सतत रोजगार के माध्यम से उनका पुनर्वास भी उतना ही महत्वपूर्ण है। नशामुक्ति को आजीविका के अवसरों के साथ जोड़ने का सन फाउंडेशन का मॉडल एक सराहनीय है इसे पूरे राज्य में चलाने की आवश्यकता है।”
राज्यपाल ने प्लंबिंग, कमिस शेफ, इलेक्ट्रीशियन और कंप्यूटर प्रशिक्षण प्रयोगशालाओं सहित विभिन्न कौशल विकास प्रयोगशालाओं का भी दौरा किया और सफलतापूर्वक पुनर्वासित युवाओं से बातचीत की, जो अब समाज में सार्थक योगदान दे रहे हैं।
पंजाब के सीमावर्ती क्षेत्र में इस तरह के प्रयासों का विस्तार करने की राज्यपाल की अपील पर प्रतिक्रिया देते हुए, राज्य सभा सांसद डॉ. विक्रमजीत सिंह साहनी, जो सन फाउंडेशन के अध्यक्ष भी हैं, ने क्षेत्र में नशामुक्ति और पुनर्वास के लिए कई कौशल केंद्रों की स्थापना की घोषणा की।
डॉ. साहनी ने कहा कि सीमावर्ती जिले विशेष रूप से नशे की चपेट मे हैऔर युवाओं पर इसके बुरे प्रभावों के प्रति संवेदनशील हैं। इन युवाओं को रोजगार योग्य कौशल और सम्मानजनक नौकरी के अवसर प्रदान करना दीर्घकालिक सामाजिक सुधार की कुंजी है।
डॉ. साहनी ने नशे के खिलाफ लड़ाई के प्रति राज्यपाल की अटूट प्रतिबद्धता की भी सराहना की और सन फाउंडेशन की ओर से पूर्ण समर्थन का आश्वासन दिया। उन्होंने अमृतसर के डिप्टी कमिश्नर से एक सप्ताह के भीतर उपयुक्त गांवों की पहचान करने का आग्रह किया ताकि नए कौशल केंद्र स्थापित करने की प्रक्रिया शुरू की जा सके। उन्होंने कहा, “हम पंजाब के सीमावर्ती क्षेत्र को कुशल, आत्मनिर्भर युवाओं के केंद्र में बदलने के लिए प्रतिबद्ध हैं,”
——————————————
ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਹੁਨਰ ਕੇਂਦਰ ਸਥਾਪਤ ਕਰਨਗੇ
Punjab/Delhi/SANGHOL-TIMES/Jagmeet-Singh/09 APRIL,2025-
ਨਸ਼ੇ ਦੀ ਲਾਹਨਤ ਨਾਲ ਲੜਨ ਅਤੇ ਪੰਜਾਬ ਵਿੱਚ ਨੌਜਵਾਨਾਂ ਦੇ ਪੁਨਰਵਾਸ ਨੂੰ ਉਤਸ਼ਾਹਿਤ ਕਰਨ ਲਈ ਇੱਕ ਮਹੱਤਵਪੂਰਨ ਕਦਮ ਵਜੋ, ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਅੰਮ੍ਰਿਤਸਰ ਵਿੱਚ ਸਵਾਮੀ ਵਿਵੇਕਾਨੰਦ ਨਸ਼ਾ ਛੁਡਾਊ ਅਤੇ ਪੁਨਰਵਾਸ ਕੇਂਦਰ ਦਾ ਦੌਰਾ ਕੀਤਾ।
ਰਾਜਪਾਲ ਇਸ ਸਮੇਂ ‘ਯੁੱਧ ਨਸ਼ਿਆ ਵਿਰੁੱਧ ਪਦ ਯਾਤਰਾ’ (ਨਸ਼ਿਆਂ ਵਿਰੁੱਧ ਯੁੱਧ) ਸਿਰਲੇਖ ਵਾਲੀ 8-ਦਿਨਾਂ ਵਾਕਾਥੌਨ ਕਰ ਰਹੇ ਹਨ, ਜਿਸ ਵਿੱਚ ਰਾਜ ਭਰ ਵਿੱਚ ਨਸ਼ਿਆਂ ਦੀ ਦੁਰਵਰਤੋਂ ਨੂੰ ਖਤਮ ਕਰਨ ਦੀ ਫੌਰੀ ਲੋੜ ਬਾਰੇ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ।
ਆਪਣੇ ਵਾਕਾਥੌਨ ਦੇ ਆਖ਼ਰੀ ਤੋਂ ਪਹਿਲੇ ਦਿਨ ਉਨ੍ਹਾਂ ਨੇ ਸੰਨ ਫਾਊਂਡੇਸ਼ਨ ਦੁਆਰਾ ਚਲਾਏ ਜਾ ਰਹੇ ਹੁਨਰ ਕੇਂਦਰ ਦਾ ਜਾਇਜ਼ਾ ਲਿਆ ਜੋ ਨਸ਼ਿਆਂ ਤੋ ਮੁਕਤ ਹੋਏ ਨੌਜਵਾਨਾਂ ਲਈ ਕਿੱਤਾਮੁਖੀ ਸਿਖਲਾਈ ਅਤੇ ਨੌਕਰੀਆਂ ਪ੍ਰਦਾਨ ਕਰਦਾ ਹੈ।
ਸੰਪੂਰਨ ਪੁਨਰਵਾਸ ਮਾਡਲ ਤੋਂ ਪ੍ਰਭਾਵਿਤ ਹੋ ਕੇ, ਸ਼੍ਰੀ ਕਟਾਰੀਆ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕਰਦੇ ਹੋਏ ਕਿਹਾ, “ਸਾਡੇ ਨੌਜਵਾਨਾਂ ਨੂੰ ਨਸ਼ਿਆਂ ਦੀ ਲਾਹਨਤ ਤੋਂ ਮੁਕਤ ਕਰਨਾ ਕਾਫ਼ੀ ਨਹੀਂ ਹੈ, ਸਗੋਂ ਹੁਨਰ ਵਿਕਾਸ ਅਤੇ ਟਿਕਾਊ ਰੁਜ਼ਗਾਰ ਰਾਹੀਂ ਉਨ੍ਹਾਂ ਦਾ ਪੁਨਰਵਾਸ ਵੀ ਓਨਾ ਹੀ ਮਹੱਤਵਪੂਰਨ ਹੈ। ਸੰਨ ਫਾਊਂਡੇਸ਼ਨ ਦੇ ਨਸ਼ਾ ਛੁਡਾਊ ਕੇਂਦਰ ਨੂੰ ਰੋਜ਼ੀ-ਰੋਟੀ ਦੇ ਮੌਕਿਆਂ ਨਾਲ ਜੋੜਨ ਦਾ ਮਾਡਲ ਇੱਕ ਸ਼ਲਾਘਾਯੋਗ ਅਤੇ ਅਤਿ ਜ਼ਰੂਰੀ ਹੰਭਲਾ ਹੈ।”
ਰਾਜਪਾਲ ਨੇ ਪਲੰਬਿੰਗ, ਕਮਿਸ ਸ਼ੈੱਫ, ਇਲੈਕਟ੍ਰੀਸ਼ੀਅਨ ਅਤੇ ਕੰਪਿਊਟਰ ਸਿਖਲਾਈ ਲੈਬਾਂ ਸਮੇਤ ਵੱਖ-ਵੱਖ ਕਿੱਤਾਮੁਖੀ ਪ੍ਰਯੋਗਸ਼ਾਲਾਵਾਂ ਦਾ ਵੀ ਦੌਰਾ ਕੀਤਾ ਅਤੇ ਸਫਲਤਾਪੂਰਵਕ ਮੁੜ ਵਸੇਬਾ ਹੋਏ ਨੌਜਵਾਨਾਂ ਨਾਲ ਗੱਲਬਾਤ ਵੀ ਕੀਤੀ ਜੋ ਹੁਣ ਸਮਾਜ ਵਿੱਚ ਅਰਥਪੂਰਨ ਯੋਗਦਾਨ ਪਾ ਰਹੇ ਹਨ।
ਰਾਜਪਾਲ ਵੱਲੋਂ ਪੰਜਾਬ ਦੀ ਸਰਹੱਦੀ ਪੱਟੀ ਵਿੱਚ ਅਜਿਹੇ ਯਤਨਾਂ ਨੂੰ ਵਧਾਉਣ ਦੀ ਅਪੀਲ ਦਾ ਹੁੰਗਾਰਾ ਦਿੰਦੇ ਹੋਏ, ਸੰਸਦ ਮੈਂਬਰ, ਰਾਜ ਸਭਾ ਡਾ. ਵਿਕਰਮਜੀਤ ਸਿੰਘ ਸਾਹਨੀ, ਜੋ ਕਿ ਸੰਨ ਫਾਊਂਡੇਸ਼ਨ ਦੇ ਚੇਅਰਮੈਨ ਹਨ, ਨੇ ਇਸ ਖੇਤਰ ਵਿੱਚ ਨਸ਼ਾ ਛੁਡਾਊ ਅਤੇ ਮੁੜ ਵਸੇਬੇ ਲਈ ਕਈ ਹੁਨਰ ਕੇਂਦਰਾਂ ਦੀ ਸਥਾਪਨਾ ਦਾ ਐਲਾਨ ਕੀਤਾ।
ਡਾ. ਸਾਹਨੀ ਨੇ ਕਿਹਾ ਕਿ ਸਰਹੱਦੀ ਜ਼ਿਲ੍ਹੇ ਨਸ਼ਿਆਂ ਦੀ ਘੁਸਪੈਠ ਅਤੇ ਨੌਜਵਾਨਾਂ ‘ਤੇ ਇਸ ਦੇ ਮਾੜੇ ਪ੍ਰਭਾਵਾਂ ਲਈ ਖਾਸ ਤੌਰ ‘ਤੇ ਪ੍ਰਭਾਵੀ ਖੇਤਰ ਹਨ। ਇਨ੍ਹਾਂ ਨੌਜਵਾਨਾਂ ਨੂੰ ਰੁਜ਼ਗਾਰ ਯੋਗ ਹੁਨਰ ਅਤੇ ਸਨਮਾਨਜਨਕ ਨੌਕਰੀ ਦੇ ਮੌਕੇ ਪ੍ਰਦਾਨ ਕਰਨਾ ਲੰਬੇ ਸਮੇਂ ਦੇ ਸਮਾਜਿਕ ਸੁਧਾਰ ਦੀ ਕੁੰਜੀ ਹੈ।
ਡਾ. ਸਾਹਨੀ ਨੇ ਨਸ਼ਿਆਂ ਵਿਰੁੱਧ ਲੜਾਈ ਪ੍ਰਤੀ ਰਾਜਪਾਲ ਦੀ ਅਟੁੱਟ ਵਚਨਬੱਧਤਾ ਦੀ ਵੀ ਸ਼ਲਾਘਾ ਕੀਤੀ ਅਤੇ ਸੰਨ ਫਾਊਂਡੇਸ਼ਨ ਵੱਲੋਂ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਨਵੇਂ ਹੁਨਰ ਕੇਂਦਰ ਸਥਾਪਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਇੱਕ ਹਫ਼ਤੇ ਦੇ ਅੰਦਰ ਢੁਕਵੇਂ ਪਿੰਡਾਂ ਦੀ ਪਛਾਣ ਕਰਨ ਦੀ ਅਪੀਲ ਕੀਤੀ। ਉਨ੍ਹਾਂ ਅੱਗੇ ਕਿਹਾ, “ਅਸੀਂ ਪੰਜਾਬ ਦੀ ਸਰਹੱਦੀ ਪੱਟੀ ਨੂੰ ਹੁਨਰਮੰਦ, ਸਵੈ-ਨਿਰਭਰ ਨੌਜਵਾਨਾਂ ਦੇ ਕੇਂਦਰ ਵਿੱਚ ਬਦਲਣ ਲਈ ਦ੍ਰਿੜ ਹਾਂ ਤਾ ਜੋ ਇਹ ਇੱਕ ਮਿਸਾਲ ਬਣ ਸਕਣ।
