“श्री हज़ूर साहिब में ‘बैसाखी’ खालसा पंथ साज़ना दिवस पर 13 और 14 अप्रैल को विभिन्न धार्मिक समारोह होंगे।
14 अप्रैल को होगा बैसाखी महल्ला
….
….
AMRITSAR/अमृतसर/SANGHOL-TIMES/रंजीत-सिंह-मसौण/
राघव-अरोड़ा/10अप्रैल,2025
तख़्त सचखंड श्री हज़ूर अबिल्चननगर साहिब में हर साल की तरह इस साल भी खालसा पंथ साज़ना दिवस की खुशी में 13 अप्रैल को माननीय पंज प्यारे साहिबान द्वारा आमृत का बाटा तैयार कर श्रद्धालुओं को आमृत की दात दी जाएगी और साथ ही ‘बैसाखी’ पूरब की खुशी में धार्मिक परंपरा के अनुसार पूजा-पाठ, आरती और अन्य धार्मिक रस्में भी पूरी की जाएंगी। उसी रात 8:30 बजे से 12:30 बजे तक माननीय पंज प्यारे साहिबान की सरपरस्ती में गुरुद्वारा बोर्ड के सहयोग से और दशमेश हज़ूरी सेवा सोसाइटी, श्री हज़ूर साहिब, नांदेड़ द्वारा 15वां महान कीर्तन दरबार होगा। जिसमें पंथ प्रसिद्ध रागी भाई सुखप्रीत सिंह जी और भाई गुरुबचन सिंह जी हज़ूरी रागी श्री दरबार साहिब श्री अमृतसर ये अमृतमई Gurbani, कीर्तन द्वारा संगतों को निहाल करेंगे। 14 अप्रैल को तख़्त साहिब में प्रंपरागत चली आ रही मर्यादा के अनुसार सारी ही रस्मों की पूर्णता होने के बाद शाम 4:00 बजे खालसा पंथ साज़ना दिवस की खुशी में अरदास करके माननीय जत्थेदार सिंह साहिब संत बाबा कुलवंत सिंह जी और समस्त माननीय पंज प्यारे साहिबान की सरपरस्ती में महल्ला निकलेगा। जिसमें कीर्तन, प्रवचन, नाम सिमरन करते हुए पूरे जौहों-जलाल के साथ प्रंपरागत मार्गों से होते हुए हल्ला बोल चौक (फॉरेस्ट ऑफिस) पास पहुंचकर हल्ला खेला जाएगा। हल्ले के बाद महल्ला गुरुद्वारा बौली साहिब पहुंचकर कुछ देर विश्राम कर प्रंपरागत मार्गों से होते हुए गुरुद्वारा नगीनाघाट साहिब में पहुंचा जाएगा। वहां धार्मिक रस्में अदा होने के बाद रात 10:00 से 10:30 बजे तक तख़्त साहिब में पहुंचकर समाप्त होगा। समस्त साध संगतों से बिनती है कि ‘बैसाखी’ खालसा पंथ साज़ना दिवस के सभी समारोहों में हाजिरी भरकर गुरु साहिब जी की खुशियाँ प्राप्त करें जी।”
——00—–
ਸ੍ਰੀ ਹਜ਼ੂਰ ਸਾਹਿਬ ਵਿਖੇ ‘ਵੈਸਾਖੀ’ ਖਾਲਸਾ ਪੰਥ ਸਾਜਨਾ ਦਿਵਸ ਤੇ 13 ਅਤੇ 14 ਅਪ੍ਰੈਲ ਨੂੰ ਵੱਖ-ਵੱਖ ਧਾਰਮਿਕ ਸਮਾਗਮ ਹੋਣਗੇ
14 ਅਪ੍ਰੈਲ ਨੂੰ ਹੋਵੇਗਾ ਵੈਸਾਖੀ ਮਹੱਲਾ
ਅੰਮ੍ਰਿਤਸਰ/SANGHOL-TIMES/ਰਣਜੀਤ ਸਿੰਘ ਮਸੌਣ/ਰਾਘਵ ਅਰੋੜਾ/
10 ਅਪ੍ਰੈਲ,2025 –
ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਲਚਨਗਰ ਸਾਹਿਬ ਵਿਖੇ ਹਰ ਸਾਲ ਦੀ ਤਰਹਾਂ ਇਸ ਸਾਲ ਵੀ ਖਾਲਸਾ ਪੰਥ ਸਾਜਨਾ ਦਿਵਸ ਦੇ ਖੁਸ਼ੀ ਵਿੱਚ ਮਿਤੀ 13 ਅਪ੍ਰੈਲ ਨੂੰ ਮਾਨਯੋਗ ਪੰਜ ਪਿਆਰੇ ਸਾਹਿਬਾਨ ਵੱਲੋਂ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਸ਼ਰਧਾਲੂਆਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਜਾਵੇਗੀ ਅਤੇ ਨਾਲ ਹੀ ‘ਵੈਸਾਖੀ’ ਪੁਰਬ ਦੇ ਖੁਸ਼ੀ ਵਿੱਚ ਧਾਰਮਿਕ ਰਵਾਇਤਾ ਅਨੁਸਾਰ ਪੁਜਾ-ਪਾਠ, ਆਰਤੀ ਅਤੇ ਹੋਰ ਧਾਰਮਿਕ ਰਸਮਾਂ ਵੀ ਪੂਰੀਆਂ ਕੀਤੀ ਜਾਣਗੀਆ। ਉਸੀ ਰਾਤ 8:30 ਵੱਜੇ ਤੋਂ 12:30 ਵਜੇ ਤੱਕ ਮਾਨਯੋਗ ਪੰਜ ਪਿਆਰੇ ਸਾਹਿਬਾਨ ਦੇ ਸਰਪ੍ਰਸਤੀ ਹੇਠ ਗੁਰਦੁਆਰਾ ਬੋਰਡ ਦੇ ਸਹਿਯੋਗ ਨਾਲ ਅਤੇ ਦਸ਼ਮੇਸ਼ ਹਜ਼ੂਰੀ ਸੇਵਾ ਸੁਸਾਇਟੀ, ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਵੱਲੋਂ 15 ਵਾਂ ਮਹਾਨ ਕੀਰਤਨ ਦਰਬਾਰ ਹੋਵੇਗਾ। ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਭਾਈ ਸੁਖਪ੍ਰੀਤ ਸਿੰਘ ਜੀ ਅਤੇ ਭਾਈ ਗੁਰਬਚਨ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਇਹ ਅੰਮ੍ਰਿਤਮਈ ਗੁਰਬਾਣੀ, ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਣਗੇ। ਮਿਤੀ 14 ਅਪ੍ਰੈਲ ਤਖ਼ਤ ਸਾਹਿਬ ਵਿਖੇ ਪ੍ਰੰਪਰਾਗਤ ਚਲੀ ਆ ਰਹੀ ਮਰਿਯਾਦਾ ਅਨੁਸਾਰ ਸਾਰੀ ਹੀ ਰਸਮਾਂ ਦੀ ਪੁਰਨਤਾ ਹੋਣ ਤੋਂ ਬਾਅਦ ਸ਼ਾਮ 4:00 ਵੱਜੇ ਖਾਲਸਾ ਪੰਥ ਸਾਜਨਾ ਦਿਵਸ ਦੇ ਖੁਸ਼ੀ ਵਿੱਚ ਅਰਦਾਸ ਕਰਕੇ ਮਾਨਯੋਗ ਜੱਥੇਦਾਰ ਸਿੰਘ ਸਾਹਿਬ ਸੰਤ ਬਾਬਾ ਕੁਲਵੰਤ ਸਿੰਘ ਜੀ ਅਤੇ ਸਮੂੰਹ ਮਾਨਯੋਗ ਪੰਜ ਪਿਆਰੇ ਸਾਹਿਬਾਨ ਦੇ ਸਰਪ੍ਰਸਤੀ ਹੇਠ ਮਹੱਲਾ ਨਿਕਲੇਗਾ। ਜਿਸ ਵਿੱਚ ਕੀਰਤਨ, ਪ੍ਰਵਚਨ, ਨਾਮ ਸਿਮਰਨ ਕਰਦੇ ਹੋਏ ਪੂਰੇ ਜਾਹੋ-ਜਲਾਲ ਨਾਲ ਪ੍ਰੰਪਰਾਗਤ ਮਾਰਗਾਂ ਤੋਂ ਹੁੰਦੇ ਹੋਏ ਹੱਲਾ ਬੋਲ ਚੌਂਕ (ਫਾਰੇਸਟ ਆਫ਼ਿਸ) ਪਾਸ ਪੁੱਜਕੇ ਹੱਲਾ ਖੇਡਿਆ ਜਾਵੇਗਾ। ਹੱਲੇ ਤੋਂ ਬਾਅਦ ਮਹੱਲਾ ਗੁਰਦੁਆਰਾ ਬਾਉਲੀ ਸਾਹਿਬ ਪੁੱਜ ਕੇ ਕੁੱਝ ਦੇਰ ਵਿਸ਼ਰਾਮ ਕਰ ਪ੍ਰੰਪਰਾਗਤ ਮਾਰਗਾਂ ਤੋਂ ਹੁੰਦੇ ਹੋਏ ਗੁਰਦੁਆਰਾ ਨਗੀਨਾ ਘਾਟ ਸਾਹਿਬ ਵਿਖੇ ਪੁੱਜੇਗਾ। ਉਥੇ ਧਾਰਮਿਕ ਰਸਮਾਂ ਅਦਾ ਹੋਣ ਤੋਂ ਬਾਅਦ ਰਾਤ 10:00 ਤੋਂ 10:30 ਵੱਜੇ ਤੱਕ ਤਖ਼ਤ ਸਾਹਿਬ ਵਿਖੇ ਪੁੱਜ ਕੇ ਸਮਾਪਤ ਹੋਵੇਗਾ। ਸਮੂੰਹ ਸਾਧ ਸੰਗਤਾਂ ਨੂੰ ਬੇਨਤੀ ਹੈ ਕਿ ‘ਵੈਸਾਖੀ’ ਖਾਲਸਾ ਪੰਥ ਸਾਜਨਾ ਦਿਵਸ ਦੇ ਸਮੂੰਹ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋਂ ਜੀ।
