
“ਪ੍ਰਮਾਣੂ ਬਲੈਕਮੇਲ ਭਾਰਤ ਨਹੀਂ ਸਹੇਗਾ, ਦੇਸ਼ ਦੇ ਨਾਂ ਪ੍ਰਧਾਨ ਮੰਤਰੀ ਮੋਦੀ ਦਾ ਸੰਬੋਧਨ, ਪਾਕਿਸਤਾਨ ਨੂੰ ਦਿੱਤੀ ਚਿਤਾਵਨੀ
….
ਨਵੀਂ-ਦਿੱਲੀ/SANGHOL-TIMWS/13ਮਈ,2025(ਮਲਕੀਤ ਸਿੰਘ ਭਾਮੀਆਂ) :- “ਆਪ੍ਰੇਸ਼ਨ ਸਿੰਦੂਰ” ਦੌਰਾਨ ਪਾਕਿਸਤਾਨ ਉੱਤੇ ਕਾਰਵਾਈ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲੀ ਵਾਰ ਲੋਕਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਤਵਾਦ ਵਿਰੁੱਧ ਭਾਰਤ ਦੀ ਕਾਰਵਾਈ ਦਾ ਸਮਰਥਨ ਕਰਨ ਦੀ ਬਜਾਏ, ਉਨ੍ਹਾਂ ਨੇ ਖੁੱਦ ਭਾਰਤ ‘ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਪਾਕਿਸਤਾਨ ਨੇ ਸਕੂਲਾਂ, ਕਾਲਜਾਂ, ਗੁਰਦੁਆਰਿਆਂ, ਮੰਦਰਾਂ ਅਤੇ ਨਾਗਰਿਕਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ। ਪਾਕਿਸਤਾਨ ਨੇ ਸਾਡੇ ਫੋਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ, ਪਰ ਇਸ ਵਿੱਚ ਵੀ ਪਾਕਿਸਤਾਨ ਖੁਦ ਬੇਨਕਾਬ ਹੋ ਗਿਆ। ਦੁਨੀਆਂ ਨੇ ਦੇਖਿਆ ਕਿ ਕਿਵੇਂ ਪਾਕਿਸਤਾਨ ਦੇ ਡਰੋਨ ਅਤੇ ਪਾਕਿਸਤਾਨ ਦੀਆਂ ਮਿਜ਼ਾਈਲਾਂ ਭਾਰਤ ਸਾਹਮਣੇ ਤਿਣਕੇ ਵਾਂਗ ਡਿੱਗ ਪਈਆਂ। ਭਾਰਤ ਦੇ ਸ਼ਕਤੀਸ਼ਾਲੀ ਹਵਾਈ ਰੱਖਿਆ ਪ੍ਰਣਾਲੀ ਨੇ ਇਸਨੂੰ ਅਸਮਾਨ ਵਿੱਚ ਹੀ ਤਬਾਹ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਹੱਦ ‘ਤੇ ਹਮਲਾ ਕਰਨ ਲਈ ਤਿਆਰ ਸੀ, ਪਰ ਭਾਰਤ ਨੇ ਪਾਕਿਸਤਾਨ ਦੇ ਸੀਨੇ ‘ਤੇ ਵਾਰ ਕੀਤਾ। ਭਾਰਤੀ ਡਰੋਨਾਂ ‘ਤੇ ਭਾਰਤੀ ਮਿਜ਼ਾਈਲਾਂ ਨੇ ਸਟੀਕਤਾ ਨਾਲ ਹਮਲਾ ਕੀਤਾ। ਪਾਕਿਸਤਾਨ ਦੇ ਉਨ੍ਹਾਂ ਏਅਰਵੇਸਾਂ ਨੂੰ ਨੁਕਸਾਨ ਪੁਚਾਇਆ ਜਿੰਨਾਂ ‘ਤੇ ਇਸਨੂੰ ਮਾਣ ਸੀ। ਤਿੰਨ ਦਿਨ ਵਿੱਚ ਭਾਰਤ ਨੇ ਪਾਕਿਸਤਾਨ ਨੂੰ ਇਸ ਹੱਦ ਤੱਕ ਤਬਾਹ ਕਰ ਦਿੱਤਾ ਜਿਸ ਦੀ ਉਸਨੇ ਕਲਪਨਾ ਵੀ ਨਹੀਂ ਕੀਤੀ ਸੀ। ਭਾਰਤ ਦੀ ਕਾਰਵਾਈ ਤੋਂ ਬਾਅਦ ਪਾਕਿਸਤਾਨ ਨੇ ਬਚਣ ਦੇ ਕੵਈ ਤਰੀਕੇ ਲੱਭਣੇ ਸ਼ੁਰੂ ਕਰ ਦਿੱਤੇ। ਦੁਨੀਆਂ ਭਰ ਵਿੱਚ ਤਣਾਅ ਘਟਾਉਣ ਦਾ ਸੱਦਾ ਦਿੱਤਾ ਗਿਆ। ਬੁਰੀ ਤਰ੍ਹਾਂ ਪਿੱਟਣ ਤੋਂ ਬਾਅਦ ਇਸ ਮਜਬੂਰੀ ਹੇਠ, 10 ਮਈ ਦੀ ਦੁਪਹਿਰ ਨੂੰ ਪਾਕਿਸਤਾਨ ਫੋਜ ਨੇ ਸਾਡੇ ਡੀਜੀਐਮਓ ਨਾਲ ਸੰਪਰਕ ਕੀਤਾ। ਉਦੋਂ ਤੱਕ ਅਸੀਂ ਅੱਤਵਾਦ ਦੇ ਬੁਨਿਆਦੀ ਢਾਂਚੇ ਨੂੰ ਵੱਡੇ ਪੱਧਰ ਤੇ ਤਬਾਹ ਕਰ ਦਿੱਤਾ ਸੀ। ਅੱਤਵਾਦੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਇਸ ਲਈ, ਜਦੋਂ ਪਾਕਿਸਤਾਨ ਵੱਲੋ ਇਹ ਦਲੀਲ ਦਿੱਤੀ ਗਈ, ਅਤੇ ਕਿਹਾ ਕਿ ਉਸ ਵੱਲੋ ਕੋਈ ਅੱਤਵਾਦੀ ਗਤੀਵਿਧੀ ਜਾਂ ਫੋਜੀ ਹਿਮਾਕਤ ਨਹੀਂ ਹੋਵੇਗੀ, ਤਾਂ ਭਾਰਤ ਨੇ ਵੀ ਇਸ ‘ਤੇ ਵਿਚਾਰ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਸ਼ਪਸਟ ਕੀਤਾ ਕਿ ਪਾਕਿਸਤਾਨ ਦੇ ਅੱਤਵਾਦੀ ਅਤੇ ਫੋਜੀ ਟਿਕਾਣਿਆਂ ਵਿਰੁੱਧ ਅਪਣੀ ਕਾਰਵਾਈ ਨੂੰ ਸਿਰਫ ਮੁਲਤਵੀ ਕੀਤਾ ਹੈ। ਆਉਣ ਵਾਲੇ ਦਿਨਾਂ ਵਿੱਚ ਅਸੀਂ ਪਾਕਿਸਤਾਨ ਦੇ ਹਰ ਕੰਮ ਨੂੰ ਇਸ ਅਧਾਰ ਤੇ ਮਾਪਾਂਗੇ ਕਿ ਉਹ ਕਿਹੜਾ ਰਵੱਈਆ ਅਪਣਾਉਂਦਾ ਹੈ। ਭਾਰਤ ਦੀਆਂ ਤਿੰਨੋਂ ਫੋਜਾਂ, ਸਾਡੀ ਹਵਾਈ ਸੈਨਾ, ਸੈਨਾ ਸਮੇਤ ਜਲ ਸੈਨਾ, ਬੀਐਸਐਫ, ਅਰਧ ਸੈਨਿਕ ਬਲ ਲਗਾਤਾਰ ਅਲਰਟ ‘ਤੇ ਹਨ। ਹੁਣ “ਅਪ੍ਰੇਸ਼ਨ ਸਿੰਦੂਰ” ਅੱਤਵਾਦ ਵਿਰੁੱਧ ਭਾਰਤ ਦੀ ਨੀਤੀ ਹੈ। ਅਤੇ ਅੱਤਵਾਦ ਵਿਰੁੱਧ ਲੜਾਈ ਵਿੱਚ ਨਵੀਂ ਲਾਈਨ ਖਿੱਚੀ ਹੈ। ਇਕ ਨਵਾਂ ਪੈਮਾਨਾ, ਨਵਾਂ ਨਾਰਮਲ ਤੈਅ ਕੀਤਾ ਗਿਆ ਹੈ। ਉਨ੍ਹਾਂ ਪਾਕਿਸਤਾਨ ਨੂੰ ਚੇਤਾਵਨੀ ਦਿੰਦੇ ਹੋਏ ਤਿੰਨਾਂ ਗੱਲਾਂ ਸ਼ਪਸਟ ਕੀਤੀਆਂ। ਉਨ੍ਹਾਂ ਕਿਹਾ ਕਿ,”ਜੇਕਰ ਭਾਰਤ ‘ਤੇ ਕੋਈ ਅੱਤਵਾਦੀ ਹਮਲਾ ਹੁੰਦਾ ਹੈ, ਤਾਂ ਢੁਕਵਾਂ ਜਵਾਬ ਜਾਵੇਗਾ। ਅਸੀਂ ਅਪਣੇ ਤਰੀਕੇ ਨਾਲ ਅਪਣੀਆਂ ਸ਼ਰਤਾਂ ‘ਤੇ ਜਵਾਬ ਦੇਵਾਂਗੇ। ਅਸੀਂ ਹਰ ਉਸ ਥਾਂ ‘ਤੇ ਸਖਤ ਕਾਰਵਾਈ ਕਰਾਂਗੇ ਜਿੱਥੇ ਅੱਤਵਾਦੀ ਜੜ੍ਹਾਂ ਉਭਰਦੀਆਂ ਹਨ। ਦੂਜਾ, ਭਾਰਤ ਕਿਸੇ ਪ੍ਰਮਾਣੂ ਬਲੈਕਮੇਲ ਨੂੰ ਬਰਦਾਸ਼ਤ ਨਹੀਂ ਕਰੇਗਾ। ਭਾਰਤ ਪ੍ਰਮਾਣੂ ਬਲੈਕਮੇਲ ਦੀ ਆੜ ਹੇਠ ਵੱਧ ਫੁੱਲ ਰਹੇ ਅੱਤਵਾਦੀਆਂ ‘ਤੇ ਇਕ ਸਟੀਕ ਅਤੇ ਫੈਸਲਾਕੁੰਨ ਹਮਲਾ ਕਰੇਗਾ। ਤੀਜਾ, ਅਸੀਂ ਅੱਤਵਾਦੀਆਂ ਦੀ ਸਰਪ੍ਰਸਤੀ ਕਰਨ ਵਾਲੀ ਸਰਕਾਰ ਅਤੇ ਅੱਤਵਾਦ ਦੇ ਮਾਲਕਾਂ ਨੂੰ ਵੱਖਰੇ ਤੌਰ ਤੇ ਨਹੀਂ ਦੇਖਾਂਗੇ