
ਮੋਹਾਲੀ ਪੁਲਿਸ ਨੇ ਲਾਲੜੂ ਖੇਤਰ ਦੇ 2 ਨਸ਼ਾ ਤਸਕਰ ਦੀ ਜਾਇਦਾਦ ਕੀਤੀ ਫ੍ਰੀਜ਼
MOHALI/SANGHOL-TIMES/02ਜੂਨ,2025(JAGMEE-SINGH)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀ ਜੀ ਪੀ ਪੰਜਾਬ, ਗੌਰਵ ਯਾਦਵ ਵੱਲੋਂ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਸ਼ੁਰੂ ਕੀਤੀ ਗਈ ਰਾਜ ਵਿਆਪੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਦੀ ਲਗਾਤਾਰਤਾ ਵਿੱਚ, ਜ਼ਿਲ੍ਹਾ ਐਸ ਏ ਐਸ ਨਗਰ ਪੁਲਿਸ ਨੇ ਡੀ ਆਈ ਜੀ ਰੋਪੜ ਰੇਂਜ, ਹਰਚਰਨ ਸਿੰਘ ਭੁੱਲਰ ਦੇ ਨਿਰਦੇਸ਼ਾਂ ‘ਤੇ ਕਾਰਵਾਈ ਕਰਦਿਆਂ, ਥਾਣਾ ਲਾਲੜੂ, ਜ਼ਿਲ੍ਹਾ ਐਸ ਏ ਐਸ ਨਗਰ ਦੇ ਅਧਿਕਾਰ ਖੇਤਰ ਵਿੱਚ ਆਉਣ ਵਾਲੇ ਲਾਲੜੂ ਖੇਤਰ ਦੇ ਦੋ ਨਸ਼ਾ ਤਸਕਰਾਂ ਦੀ ਜਾਇਦਾਦ ਜ਼ਬਤ/ਫ੍ਰੀਜ਼ ਕੀਤੀ ਹੈ। ਐਸ ਐਸ ਪੀ ਐਸ ਏ ਐਸ ਨਗਰ, ਹਰਮਨਦੀਪ ਹਾਂਸ ਨੇ ਦੱਸਿਆ ਕਿ ਇਹ ਕਾਰਵਾਈ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ 1985 (ਐਨ ਡੀ ਪੀ ਐਸ) ਦੀ ਧਾਰਾ 68 ਐਫ ਅਧੀਨ ਨਸ਼ਾ ਤਸਕਰੀ ਦੀ ਕਮਾਈ ਵਜੋਂ ਬਣਾਈ ਜਾਇਦਾਦ ਤੇ ਕੀਤੀ ਗਈ ਹੈ। ਐਸ ਐਸ ਪੀ ਨੇ ਅੱਗੇ ਦੱਸਿਆ ਕਿ ਥਾਣਾ ਲਾਲੜੂ ਦੀ ਟੀਮ ਨੇ ਮੁਲਜ਼ਮ ਜਸਵੰਤ ਪਾਲ ਸਿੰਘ ਅਤੇ ਜਸਵੀਰ ਸਿੰਘ, ਦੋਵੇਂ ਵਾਸੀ ਸਦਰਪੁਰਾ ਮੁਹੱਲਾ, ਲਾਲੜੂ ਤੋਂ 4 ਕੁਇੰਟਲ ਅਤੇ 48 ਕਿਲੋਗ੍ਰਾਮ ਭੁੱਕੀ ਬਰਾਮਦ ਕੀਤੀ ਸੀ। “ਉਨ੍ਹਾਂ ਵਿਰੁੱਧ 16.04.2020 ਨੂੰ ਐਨ ਡੀ ਪੀ ਐਸ ਐਕਟ ਦੀ ਧਾਰਾ 15/61 ਅਧੀਨ, ਐਫ ਆਈ ਆਰ ਨੰਬਰ 82, ਥਾਣਾ ਲਾਲੜੂ ਵਿਖੇ ਦਰਜ ਕੀਤੀ ਗਈ ਸੀ। ਮਾਮਲੇ ਦੇ ਵਿੱਤੀ ਪਹਿਲੂ ਦੀ ਪੈਰਵੀ ਕਰਦੇ ਹੋਏ, ਐਸ ਐਚ ਓ ਲਾਲੜੂ ਅਤੇ ਉਨ੍ਹਾਂ ਦੀ ਟੀਮ ਨੇ ਲਗਾਤਾਰ ਕੋਸ਼ਿਸ਼ਾਂ ਨਾਲ ਦੋਸ਼ੀ ਜਸਵੀਰ ਸਿੰਘ ਅਤੇ ਸ਼੍ਰੀਮਤੀ ਸਵਿਤਾ ਪਾਲ ਪਤਨੀ ਦੋਸ਼ੀ ਜਸਵੰਤ ਪਾਲ ਸਿੰਘ ਦੇ ਨਾਮ ‘ਤੇ ਲਾਲੜੂ ਵਿੱਚ ਸਥਿਤ 130 ਵਰਗ ਗਜ਼ ਦੇ ਇੱਕ ਘਰ ਦੀ ਸ਼ਨਾਖ਼ਤ ਕੀਤੀ, ਜਿਸਦੀ ਕੀਮਤ 22.44 ਲੱਖ ਰੁਪਏ ਹੈ। ਮਾਮਲੇ ਦੀ ਪੂਰੀ ਜਾਂਚ ਕਰਨ ਅਤੇ ਮਾਲ ਵਿਭਾਗ ਤੋਂ ਵੇਰਵੇ ਹਾਸਲ ਕਰਨ ਤੋਂ ਬਾਅਦ, ਉਕਤ ਘਰ ਦੀ ਤਸਦੀਕ ਕੀਤੀ ਗਈ ਅਤੇ ਜਾਇਦਾਦ ਨੂੰ ਜ਼ਬਤ ਕਰਨ ਅਤੇ ਫ੍ਰੀਜ਼ ਕਰਨ ਦੇ ਸੰਬੰਧ ਵਿੱਚ ਮਾਮਲਾ ਸਮਰੱਥ ਅਥਾਰਟੀ, ਨਵੀਂ ਦਿੱਲੀ ਦੇ ਦਫ਼ਤਰ ਨੂੰ ਭੇਜਿਆ ਗਿਆ। ਲਗਾਤਾਰ ਕੋਸ਼ਿਸ਼ਾਂ ਤੋਂ ਬਾਅਦ, ਥਾਣਾ ਲਾਲੜੂ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਟੀਮ ਵੱਲੋਂ, ਸਮਰੱਥ ਅਥਾਰਟੀ ਅਤੇ ਸਮਗਲਰਜ਼ ਐਂਡ ਫਾਰੇਨ ਐਕਸਚੇਂਜ ਮੈਨੀਪੁਲੇਟਰ (ਫੋਰਫੀਚਰ ਆਫ਼ ਪ੍ਰਾਪਰਟੀ) ਐਕਟ 1976 ਰਾਹੀਂ ਐਨ ਡੀ ਪੀ ਐਸ ਐਕਟ ਦੀ ਧਾਰਾ 68 ਐੱਫ ਤਹਿਤ ਉਕਤ ਘਰ ਨੂੰ ਜ਼ਬਤ/ਫ੍ਰੀਜ਼ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਗਈ। ਐਸ ਐਸ ਪੀ ਨੇ ਅੱਗੇ ਕਿਹਾ ਕਿ ਜ਼ਿਲ੍ਹਾ ਐਸ ਏ ਐਸ ਨਗਰ ਪੁਲਿਸ ਦੁਆਰਾ ਐਨ ਡੀ ਪੀ ਐਸ ਐਕਟ ਦੀ ਧਾਰਾ 68 ਐੱਫ ਦੇ ਤਹਿਤ ਨਸ਼ੀਲੇ ਪਦਾਰਥਾਂ ਦੇ ਹੋਰ ਤਸਕਰਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਵਾਉਣ ਲਈ ਵੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ
—-00—-
मोहाली पुलिस ने लालरू इलाके से 2 नशा तस्करों की संपत्ति जब्त की
MOHALI/SANGHOL-TIMES/02जून,2025(JAGMEET-SINGH)- पंजाब के मुख्यमंत्री भगवंत सिंह मान और डीजीपी पंजाब गौरव यादव द्वारा राज्य से नशा उन्मूलन के लिए शुरू किए गए राज्यव्यापी अभियान “ड्रग्स के खिलाफ युद्ध” के क्रम में, जिला एसएएस नगर पुलिस ने डीआईजी रोपड़ रेंज हरचरण सिंह भुल्लर के निर्देशों पर कार्रवाई करते हुए, जिला एसएएस नगर के पुलिस स्टेशन लालरू के अधिकार क्षेत्र में आने वाले लालरू इलाके से दो नशा तस्करों की संपत्ति जब्त/फ्रीज की है। एसएसपी एसएएस नगर हरमनदीप हंस ने बताया कि मादक पदार्थ तस्करी से अर्जित संपत्ति पर नारकोटिक ड्रग्स एंड साइकोट्रोपिक सब्सटेंस एक्ट, 1985 (एनडीपीएस) की धारा 68एफ के तहत कार्रवाई की गई है। एसएसपी ने आगे बताया कि लालरू थाने की टीम ने आरोपी जसवंत पाल सिंह और जसवीर सिंह, दोनों निवासी सदरपुरा मोहल्ला, लालरू से 4 क्विंटल 48 किलोग्राम चूरा पोस्त बरामद किया है। “उनके खिलाफ 16.04.2020 को पुलिस स्टेशन लालरू में एनडीपीएस अधिनियम की धारा 15/61 के तहत एफआईआर नंबर 82 दर्ज की गई थी। मामले के वित्तीय पहलू का अनुसरण करते हुए, एसएचओ लालरू और उनकी टीम ने निरंतर प्रयासों से आरोपी जसवीर सिंह और श्रीमती सविता पाल पत्नी आरोपी जसवंत पाल सिंह के नाम पर लालरू में स्थित 130 वर्ग गज के एक घर की पहचान की, जिसकी कीमत 22.44 लाख रुपये है। मामले की गहन जांच और राजस्व विभाग से विवरण प्राप्त करने के बाद, उक्त घर का सत्यापन किया गया और मामला संपत्ति को जब्त करने और फ्रीज करने के लिए सक्षम प्राधिकारी, नई दिल्ली के कार्यालय को भेज दिया गया। निरंतर प्रयासों के बाद, पुलिस स्टेशन लालरू जिला साहिबजादा अजीत सिंह नगर की टीम ने सक्षम प्राधिकारी और तस्कर और विदेशी मुद्रा हेरफेर (संपत्ति का जब्तीकरण) अधिनियम, 1976 के माध्यम से सक्षम प्राधिकारी के साथ शिकायत दर्ज की और एनडीपी एसएसपी ने आगे बताया कि जिला एसएएस नगर पुलिस द्वारा एनडीपीएस एक्ट की धारा 68एफ के तहत अन्य नशा तस्करों की संपत्ति जब्त करने के लिए भी आगे की कार्रवाई की जा रही है।
———————————————
Mohali Police Seize Property of Two Drug Smugglers from Lalru Area
MOHALI/SANGHOL-TIMES/June 2,2025 (JAGMEET-SINGH) – As part of the statewide campaign “War Against Drugs” initiated by Punjab Chief Minister Bhagwant Singh Mann and Punjab DGP Gaurav Yadav to eradicate drug abuse from the state, the SAS Nagar district police, under the directions of DIG Ropar Range Harcharan Singh Bhullar, have seized/frozen the property of two drug Smugglers from Lalru area under the jurisdiction of Lalru police station, SAS Nagar district. SSP SAS Nagar Harmandeep Hans stated that action was taken under Section 68F of the Narcotic Drugs and Psychotropic Substances Act, 1985 (NDPS) against property acquired through drug Smuggling. The SSP further informed that the Lalru police team recovered 448 kilograms (4 quintals 48 kilograms) of poppy husk (chura post) from accused Jaswant Pal Singh and Jasvir Singh, both residents of Sadar Pura Mohalla, Lalru. An FIR bearing number 82 was registered against them under Sections 15/61 of the NDPS Act at Lalru police station on April 16, 2020. Following the financial investigation of the case, the SHO Lalru and his team, through persistent efforts, identified a 130-square-yard house in Lalru registered in the names of accused Jasvir Singh and Mrs. Savita Pal, wife of accused Jaswant Pal Singh, valued at Rs. 2.244 million. After conducting a thorough investigation and obtaining details from the revenue department, verification of the said property was completed, and the case was forwarded to the competent authority in New Delhi for the seizure and freezing of the property. Following continued efforts, the Lalru police team of Sahibzada Ajit Singh Nagar district filed a complaint with the competent authority under the Foreign Exchange Manipulation (Forfeiture of Property) Act, 1976, in coordination with the Smugglers and the competent authority. The NDPS SSP further stated that the SAS Nagar district police are proceeding with additional actions to seize properties of other drug Smugglers under Section 68F of the NDPS Act.