
“ਆਪ੍ਰੇਸ਼ਨ ਬਲਿਊ ਸਟਾਰ” ਦੀ ਬਰਸੀ ‘ਤੇ ਅੰਮ੍ਰਿਤਸਰ ਵਿੱਚ ਅਲਰਟ
ਅੰਮ੍ਰਿਤਸਰ/SANGHOL-TIMES/05ਜੂਨ,2025(ਮਲਕੀਤ ਸਿੰਘ ਭਾਮੀਆਂ) :- ਪੰਜਾਬ ਵਿੱਚ “ਆਪ੍ਰੇਸ਼ਨ ਬਲਿਊ ਸਟਾਰ” ਦੀ ਵਰ੍ਹੇ ਗੰਢ ਦੇ ਮੱਦੇ ਨਜਰ, ਪੁਲਿਸ ਨੇ ਅਲਰਟ ਜਾਰੀ ਕੀਤਾ ਹੈ। 06 ਜੂਨ ਨੂੰ ਸ਼੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਵਿਖੇ ਜਿੱਥੇ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ, ਉੱਥੇ ਹੀ “ਸ਼੍ਰੀ ਅਕਾਲ ਤਖਤ ਸਾਹਿਬ” ਦੇ ਜੱਥੇਦਾਰ ਕੌਮ ਦੇ ਨਾਂਮ ਸੰਦੇਸ਼ ਜਾਰੀ ਕਰਨਗੇ। ਇਸ ਦੌਰਾਨ, ਦਲ ਖਾਲਸਾ ਨੇ 06 ਜੂਨ ਨੂੰ ਅੰਮ੍ਰਿਤਸਰ ਬੰਦ ਦਾ ਸੱਦਾ ਦਿੱਤਾ ਹੈ। ਜਿਸ ਕਾਰਨ ਸੁਰੱਖਿਆ ਏਜੰਸੀਆਂ ਵੀ ਚੌਕਸ ਹੋ ਗਾਈਆਂ ਹਨ ਅਤੇ ਵਿੱਦਿਅਕ ਸੰਸਥਾਵਾਂ ਨੇ ਵੀ ਇਸ ਸਬੰਧੀ ਸਾਵਧਾਨੀ ਸ਼ੁਰੂ ਕਰ ਦਿੱਤੀ ਹੈ। ਅੰਮ੍ਰਿਤਸਰ ਜਿਲ੍ਹਾ ਪ੍ਰਸ਼ਾਸਨ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਰੇ ਕਾਲਜਾਂ ਨੂੰ 06 ਜੂਨ ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਹਨ। ਇਹ ਸਾਰੀ ਥਿਊਰੀ ਪ੍ਰੀਖਿਆਵਾਂ ਹੁਣ 20 ਜੂਨ ਨੂੰ ਪ੍ਰੀਖਿਆ ਕੇਂਦਰਾਂ ‘ਤੇ ਪਹਿਲਾਂ ਨਿਰਧਾਰਿਤ ਸਮੇਂ ਅਨੁਸਾਰ ਹੋਣਗੀਆਂ। ਜਿਸ ਨਾਲ ਸੰਬੰਧਤ ਸਾਰੀ ਜਾਣਕਾਰੀ ਵਿਦਿਆਰਥੀ ਯੂਨੀਵਰਸਿਟੀ ਦੀ ਵੈਬਸਾਈਟ ‘ਤੇ ਉਪਲੱਬਧ ਹੋਏਗੀ। ਕਿਸੇ ਵੀ ਅਣਸੁਖਾਵੀਂ ਘਟਨਾ ਦੇ ਡਰੋਂ, ਪੁਲਿਸ ਸੁਰੱਖਿਆ ਦੇ ਮੱਦੇ ਨਜਰ ਲਗਾਤਾਰ ਫਲੈਗ ਮਾਰਚ ਕੱਢ ਰਹੀ ਹੈ। ਪੁਲਿਸ ਸ਼੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਦੇ ਖੇਤਰ ਵਿੱਚ ਫਲੈਗ ਮਾਰਚ ਕੱਢਿਆ। ਦੂਜੇ ਪਾਸੇ ਦਲ ਖਾਲਸਾ ਨੇ ਵੀ “ਆਪ੍ਰੇਸ਼ਨ ਬਲਿਊ ਸਟਾਰ” ਦੀ ਵਰ੍ਹੇ ਗੰਢ ਦੀ ਪੂਰਬ ਸੰਧਿਆ ‘ਤੇ ਵੀਰਵਾਰ ਸ਼ਾਮ ਨੂੰ ਘੱਲੂਘਾਰਾ ਮਾਰਚ ਕੱਢਣ ਦਾ ਐਲਾਨ ਕੀਤਾ ਹੈ, ਜੋ ਸ਼ਹਿਰ ਦੇ ਵੱਖ – ਵੱਖ ਬਜ਼ਾਰਾਂ ਵਿੱਚੋਂ ਲੰਘਦਾ ਹੋਇਆ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸਮਾਪਤ ਹੋਵੇਗਾ। ਦਰਬਾਰ ਸਾਹਿਬ ਵਿਖੇ 06 ਜੂਨ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਬਾਅਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਅਤੇ ਹੋਰਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਨ ਦੀ ਪਰੰਪਰਾ ਹੈ। ਸਥਿਤੀ ਨੂੰ ਦੇਖਦੇ ਹੋਏ, ਲੱਗਭਗ 4000 ਹਜ਼ਾਰ ਪੁਲਿਸ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ, ਜਿਸ ਵਿੱਚ ਪੰਜਾਬ ਆਰਮਡ ਪੁਲਿਸ ਦੇ ਕਰਮਚਾਰੀ ਵੀ ਸ਼ਾਮਲ ਹੋਣਗੇ। ਅੰਮ੍ਰਿਤਸਰ ਵਿੱਚ 62 ਥਾਵਾਂ ‘ਤੇ ਨਾਕੇ ਸਥਾਪਿਤ ਕੀਤੇ ਜਾਣਗੇ। ਜਿੰਨ੍ਹਾਂ ਵਿੱਚੋਂ 14 ਚੌਕੀਆਂ ਸ਼੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਅਤੇ ਰਸਤਿਆਂ ‘ਤੇ ਹੋਣਗੀਆਂ। 20 ਨਾਕੇ ਸ਼ਹਿਰ ਦੇ ਅੰਦਰ, 10 ਨਾਕੇ ਸ਼ਹਿਰ ਦੇ ਬਾਹਰਵਾਰ ਅਤੇ 10 ਨਾਕੇ ਸ਼ਹਿਰ ਨੂੰ ਆਉਣ ਅਤੇ ਜਾਣ ਵਾਲੀਆਂ ਮੁੱਖ ਸੜਕਾਂ ‘ਤੇ ਹੋਣਗੇ। 52 ਚੌਕੀਆਂ ‘ਤੇ ਪੁਲਿਸ 24 ਘੰਟੇ ਤਾਇਨਾਤ ਰਹੇਗੀ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਜੀਐਸ ਭੁੱਲਰ ਦੇ ਅਨੁਸਾਰ, ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ। ਪੁਲਿਸ ਵਲੋਂ ਲਗਾਤਾਰ ਫਲੈਗ ਮਾਰਚ ਕੀਤੇ ਜਾ ਰਹੀ ਹੈ। ਦਰਬਾਰ ਸਾਹਿਬ ਪਰਿਸਰ ਦੀ ਮਰਿਆਦਾ ਨੂੰ ਧਿਆਨ ਵਿੱਚ ਰੱਖਦੇ ਹੋਏ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ।
—-00—–
“ऑपरेशन ब्लू स्टार” की बरसी पर अमृतसर में अलर्ट
अमृतसर/संघोल-टाइम्स/05 जून,2025(मलकीत सिंह भामिया, translated by Jatinder Pal Singh):- पंजाब में “ऑपरेशन ब्लू स्टार” की बरसी के मद्देनजर पुलिस ने अलर्ट जारी कर दिया है। 06 जून को जहां श्री दरबार साहिब हरमंदिर साहिब में श्री अखंड पाठ साहिब जी के भोग डाले जाएंगे, वहीं “श्री अकाल तख्त साहिब” के जत्थेदार राष्ट्र के नाम संदेश जारी करेंगे। इस बीच, दल खालसा ने 06 जून को अमृतसर बंद का आह्वान किया है। जिसके चलते सुरक्षा एजेंसियां भी सतर्क हो गई हैं और शिक्षण संस्थानों ने भी इस संबंध में एहतियात बरतना शुरू कर दिया है। अमृतसर जिला प्रशासन ने 06 जून को होने वाली गुरु नानक देव विश्वविद्यालय के सभी कॉलेजों की परीक्षाएं स्थगित कर दी हैं। यह सभी सैद्धांतिक परीक्षाएं अब पूर्व निर्धारित समय अनुसार 20 जून को परीक्षा केंद्रों पर होंगी। जिससे संबंधित सभी जानकारी विद्यार्थी विश्वविद्यालय की वेबसाइट पर उपलब्ध रहेगी। किसी भी अप्रिय घटना की आशंका के चलते पुलिस सुरक्षा कारणों से लगातार फ्लैग मार्च निकाल रही है। पुलिस ने श्री दरबार साहिब के आसपास के क्षेत्र में फ्लैग मार्च निकाला। उधर, दल खालसा ने भी “ऑपरेशन ब्लू स्टार” की बरसी की पूर्व संध्या पर वीरवार शाम को घल्लूघारा मार्च निकालने का एलान किया है, जो शहर के विभिन्न बाजारों से होते हुए श्री अकाल तख्त साहिब पर समाप्त होगा। दरबार साहिब में 06 जून को श्री अखंड पाठ साहिब जी के भोग के बाद संत जरनैल सिंह भिंडरावाले व अन्य के परिवारों को सम्मानित करने की परंपरा है। हालात को देखते हुए करीब 4000 पुलिस कर्मियों को तैनात किया गया है, जिसमें पंजाब सशस्त्र पुलिस के जवान भी शामिल होंगे। अमृतसर में 62 जगहों पर चेकप्वाइंट बनाए जाएंगे। जिनमें से 14 चेकप्वाइंट श्री हरमंदिर साहिब के आसपास और रास्तों पर होंगे। 20 चेकप्वाइंट शहर के अंदर, 10 चेकप्वाइंट शहर के बाहरी इलाकों और 10 चेकप्वाइंट शहर में आने-जाने वाले मुख्य रास्तों पर होंगे। 52 चेकप्वाइंट पर 24 घंटे पुलिस तैनात रहेगी। अमृतसर के पुलिस कमिश्नर जीएस भुल्लर के मुताबिक हालात पूरी तरह काबू में हैं। पुलिस की ओर से लगातार फ्लैग मार्च किया जा रहा है। दरबार साहिब परिसर की मर्यादा को ध्यान में रखते हुए पुलिसकर्मियों की तैनाती की गई है।
—-00—-
“Alert” In view of “Operation Blue Star” in Amritsar Punjab
Amritsar/Sanghol-Times/05 June 2025 (Malkeet Singh Bhamia,translated by Jatinder Pal Singh):- In view of Operation Blue Star in Amritsar Punjab, Police have released the alert. On June 06, bogg of Shri Akhand Paath Shahib Ji will be put into Shri Darbar Sahib, while Shri Akaal Takht Sahib will release the message of the downtown nation of Shri Akhanda Sahib. Meanwhile, Dal Khalsa has called bandh for Amritsar on June 06. Due to which security agencies have also been alert and educational institutions have also started taking precautions in this regard. Amritsar District Administration has postponed the examinations of all colleges of Guru Nanak Dev University to be held on June 06. All these theoretical examinations will now be held at the exam centres on June 20 according to the preset time. All the information related to which will be available on the student university website. Due to the apprehension of any unpleasant incident, the flag is continuously taking off the March for security reasons. Police took the flag March in the vicinity of Shri Darbar Sahib. On the eve of Operation Blue Star, Dal Khalsa has also announced to take the Ghallughara March on the eve of Operation Blue Star, which will end on Shri Aakal Takht Sahib, having from various markets in the city. Darbar Sahib has a tradition of honouring the families of Saint Jarnal Singh Bhindrawale and others after the bhog of Shri Ahand Shahib Ji on 06 June. Around 4000 police personnel have been deployed in view of the situation, which will also include the young man of the Punjab Armed Police. Checkpoints will be created in 62 places in Amritsar. Of which 14 checkpoints will be around Shri Harmandir Sahib and on paths. Within 20 checkpoints city, 10 checkpoints will be on the outskirts of the city and 10 checkpoints to arrive in the city. Police will be deployed for 24 hours at 52 checkpoint. According to Amritsar Police Commissioner GS Bhuller, the situation is completely in control. The flag is being continuously Marching by the police. Considering the solemnity of the Darbar Sahib campus, policemen have been deployed.