
ਅਹਿਮਦਾਬਾਦ ਵਿੱਚ ਹੋਏ ਪਲੇਨ ਕ੍ਰੈਸ਼ ਹਾਦਸੇ ‘ਤੇ ਪੰਜਾਬ ਦੇ ਮੁੱਖ ਮੰਤਰੀ ਮਾਨ ਸਮੇਤ ਵੱਡੇ ਆਗੂਆਂ ਨੇ ਪ੍ਰਗਟਾਇਆ ਦੁੱਖ
ਅਹਿਮਦਾਬਾਦ/Chandigarh/SANGHOL-TIMES/12 ਜੂਨ,2025(ਮਲਕੀਤ ਸਿੰਘ ਭਾਮੀਆਂ) ਅਹਿਮਦਾਬਾਦ ਵਿੱਚ ਏਅਰ ਇੰਡੀਆ ਦਾ ਯਾਤਰੀ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਇਸ ਜਹਾਜ਼ ਵਿੱਚ 10 ਕਰੂ ਮੈਂਬਰਾਂ ਸਮੇਤ 252 ਯਾਤਰੀ ਸਵਾਰ ਸਨ। ਬਚਾਅ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ, ਸਾਰੇ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੈ। ਇਸ ਜਹਾਜ਼ ਵਿੱਚ ਸਾਬਕਾ ਮੁੱਖ ਮੰਤਰੀ ਵਿਜੈ ਰੁਪਾਨੀ ਵੀ ਸਵਾਰ ਸਨ। ਗੁਜਰਾਤ ਦੇ ਅਹਿਮਦਾਬਾਦ ਵਿੱਚ ਏਅਰ ਇੰਡੀਆ ਦਾ ਯਾਤਰੀ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਬਚਾਅ ਲਈ ਫਾਇਰ ਬ੍ਰਿਗੇਡ ਅਤੇ ਮੈਡੀਕਲ ਟੀਮਾਂ ਮੌਕੇ ਤੇ ਮੌਜੂਦ ਹਨ। ਹਾਦਸੇ ਵਿੱਚ ਜ਼ਖਮੀਆਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਲਿਜਾਇਆ ਜਾ ਰਿਹਾ ਹੈ। ਜਹਾਜ਼ ਅਹਿਮਦਾਬਾਦ ਤੋਂ ਲੰਡਨ ਜਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਟੇਕ ਆਫ ਦੌਰਾਨ ਦਰੱਖਤ ਨਾਲ ਟਕਰਾਉਣ ਕਾਰਨ ਹੋਇਆ ਹੈ। ਹਾਦਸੇ ਸਮੇਂ ਜਹਾਜ਼ ਵਿੱਚ 242 ਲੋਕ ਸਵਾਰ ਸਨ। ਮੁੱਖ ਮੰਤਰੀ ਮਾਨ ਨੇ ਪ੍ਰਗਟਾਇਆ ਦੁੱਖ ! ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਅਹਿਮਦਾਬਾਦ ਤੋਂ ਦਿੱਲ ਦਹਿਲਾ ਦੇਣ ਵਾਲੀ ਖਬਰ ਮਿਲੀ ਹੈ। ਇੱਕ ਯਾਤਰੀ ਜਹਾਜ਼ ਉਡਾਣ ਦੌਰਾਨ ਰਿਹਾਇਸ਼ੀ ਖੇਤਰ ਦੇ ਨੇੜੇ ਹਾਦਸਾਗ੍ਰਸਤ ਹੋ ਗਿਆ ਹੈ। ਧੂੰਏ ਅਤੇ ਤਬਾਹੀ ਦੀਆਂ ਤਸਵੀਰਾਂ ਬੇਹੱਦ ਪ੍ਰੇਸ਼ਾਨ ਕਰਨ ਵਾਲੀਆਂ ਹਨ। ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਵਾਹਿਗੁਰੂ ਸਾਰਿਆਂ ਨੂੰ ਸਹੀ ਸਲਾਮਤ ਰੱਖੇ। ਅਮਰਿੰਦਰ ਸਿੰਘ ਰਾਜਾ ਵੜਿੰਗ ! ਰਾਜਾ ਵੜਿੰਗ ਨੇ ਕਿਹਾ ਕਿ ਅਹਿਮਦਾਬਾਦ ਨੇੜੇ ਹੋਏ ਏਅਰ ਇੰਡੀਆ ਦੇ ਜਹਾਜ਼ ਹਾਦਸੇ ਦੀ ਖਬਰ ਤੋਂ ਬਹੁਤ ਦੁੱਖ ਹੋਇਆ ਹੈ। ਜਿਸ ਵਿੱਚ 242 ਯਾਤਰੀ ਸਵਾਰ ਸਨ। ਮੇਰੀ ਪ੍ਰਾਰਥਨਾ ਯਾਤਰੀ ਅਤੇ ਚਾਲਕ ਦਲ ਦੇ ਮੈਂਬਰਾਂ ਨਾਲ ਹਨ। ਜ਼ਖਮੀਆਂ ਦੀ ਸਿਹਤਯਾਬੀ ਦੀ ਕਾਮਨਾ ਕਰਦੇ ਹੋਏ ਅਤੇ ਸਾਰਿਆਂ ਦੀ ਸੁਰੱਖਿਆ ਦੀ ਕਾਮਨਾ ਕਰਦੇ ਹਾਂ। ਦੁੱਖੀ ਪਰਿਵਾਰਾਂ ਪ੍ਰਤੀ ਮੇਰੀ ਡੂੰਘੀ ਸੰਵੇਦਨਾ ! ਰਵਨੀਤ ਸਿੰਘ ਬਿੱਟੂ – ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਅਹਿਮਦਾਬਾਦ ਵਿੱਚ ਹੋਏ ਪਲੇਨ ਭਿਆਨਕ ਜਹਾਜ਼ ਹਾਦਸੇ ਤੋਂ ਬਹੁਤ ਦੁੱਖ ਅਤੇ ਦਿੱਲ ਟੁੱਟ ਗਿਆ ਹੈ, ਜਿਸਨੇ ਬਹੁਤ ਸਾਰੇ ਮਾਸੂਮ ਜਾਨਾਂ ਲੈ ਲਈਆਂ ਹਨ। ਇਸ ਭਾਰੀ ਨੁਕਸਾਨ ਦਾ ਸਾਹਮਣਾ ਕਰ ਰਹੇ ਦੁੱਖੀ ਪਰਿਵਾਰਾਂ ਪ੍ਰਤੀ ਮੇਰੀ ਡੂੰਘੀ ਸੰਵੇਦਨਾ। ਸਰਕਾਰ ਹਰ ਸੰਭਵ ਮੱਦਦ ਅਤੇ ਸਹਾਇਤਾ ਨੂੰ ਯਕੀਨੀ ਬਣਾ ਰਹੀ ਹੈ। ਅਹਿਮਦਾਬਾਦ ਦੀ ਘਟਨਾ ਬਹੁਤ ਦੁੱਖਦਾਈ – ਕੈਪਟਨ ਅਮਰਿੰਦਰ ਸਿੰਘ ! ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਹਿਮਦਾਬਾਦ ਨੇੜੇ ਹੋਏ ਏਅਰ ਇੰਡੀਆ ਦੀ ਉਡਾਣ ਦੀ ਦੁੱਖਦਾਈ ਘਟਨਾ ਬਾਰੇ ਜਾਣਕੇ ਬਹੁਤ ਦੁੱਖ ਹੋਇਆ, ਜਿਸ ਵਿੱਚ 242 ਯਾਤਰੀ ਸਵਾਰ ਸਨ। ਮੇਰੇ ਵਿਚਾਰ ਅਤੇ ਪ੍ਰਾਰਥਨਾ ਸਾਰੇ ਲੋਕਾਂ ਨਾਲ ਹਨ। ਪਰ ਯਾਤਰੀ ਅਤੇ ਚਾਲਕ ਦਲ ਦੇ ਮੈਂਬਰਾਂ ਦੀ ਸੁਰੱਖਿਆ ਅਤੇ ਤੰਦਰੁਸਤੀ ਦੀ ਉਮੀਦ ਕਰਦਾ ਹਾਂ। ਜਹਾਜ਼ ਹਾਦਸੇ ਤੋਂ ਬੇਹੱਦ ਦੁੱਖੀ – ਸੁਖਬੀਰ ਸਿੰਘ ਬਾਦਲ ! ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ ਅਹਿਮਦਾਬਾਦ ਜਹਾਜ਼ ਹਾਦਸੇ ਤੋਂ ਬੇਹੱਦ ਦੁੱਖੀ ਹਾਂ ! ਅਤੇ ਯਾਤਰੀਆਂ ਅਤੇ ਚਾਲਕ ਦਲ ਦੀ ਸੁਰੱਖਿਆ ਲਈ ਪ੍ਰਾਰਥਨਾ ਕਰਦਾ ਹਾਂ।
—-00—-
पंजाब के मुख्यमंत्री मान समेत बड़े नेताओं ने अहमदाबाद में हुए विमान हादसे पर दुख जताया
अहमदाबाद/चंडीगढ़/SANGHOL-TIMES/12 जून,2025 (मलकीत सिंह भामिया) अहमदाबाद में एयर इंडिया का एक यात्री विमान दुर्घटनाग्रस्त हो गया है. इस विमान में 10 चालक दल के सदस्यों समेत 252 यात्री सवार थे. बचाव दल मौके पर पहुंच गया है, सभी घायलों को अस्पताल ले जाया जा रहा है. इस विमान में पूर्व मुख्यमंत्री विजय रूपाणी भी सवार थे. गुजरात के अहमदाबाद में एयर इंडिया का एक यात्री विमान दुर्घटनाग्रस्त हो गया है. बचाव के लिए दमकल और मेडिकल टीमें घटनास्थल पर मौजूद हैं. हादसे में घायलों को इलाज के लिए नजदीकी अस्पताल ले जाया जा रहा है. विमान अहमदाबाद से लंदन जा रहा था. बताया जा रहा है कि टेक ऑफ के दौरान पेड़ से टकराने की वजह से यह हादसा हुआ. हादसे के वक्त विमान में 242 लोग सवार थे. मुख्यमंत्री मान ने जताया दुख! घटना पर दुख जताते हुए मुख्यमंत्री भगवंत मान ने कहा कि अहमदाबाद से दिल दहला देने वाली खबर मिली है. उड़ान के दौरान एक यात्री विमान रिहायशी इलाके के पास दुर्घटनाग्रस्त हो गया है. धुएं और तबाही की तस्वीरें बेहद परेशान करने वाली हैं. हम भगवान से प्रार्थना करते हैं कि वाहेगुरु सभी को सुरक्षित रखें. अमरिंदर सिंह राजा वारिंग! राजा वारिंग ने कहा कि अहमदाबाद के पास एयर इंडिया के विमान के दुर्घटनाग्रस्त होने की खबर से मुझे गहरा दुख हुआ है. जिसमें 242 यात्री सवार थे. मेरी प्रार्थनाएं यात्रियों और चालक दल के सदस्यों के साथ हैं. घायलों के शीघ्र स्वस्थ होने की कामना करता हूं और सभी की सुरक्षा की कामना करता हूं। शोक संतप्त परिवारों के प्रति मेरी गहरी संवेदना! रवनीत सिंह बिट्टू – रवनीत सिंह बिट्टू ने कहा कि अहमदाबाद में हुए भीषण विमान हादसे ने कई निर्दोष लोगों की जान ले ली है और वे गहरे दुख और हृदयविदारक स्थिति में हैं। इस भारी नुकसान का सामना कर रहे शोक संतप्त परिवारों के प्रति मेरी गहरी संवेदना है। सरकार हर संभव मदद और सहायता सुनिश्चित कर रही है। अहमदाबाद की घटना बेहद दुखद- कैप्टन अमरिंदर सिंह! पंजाब के पूर्व मुख्यमंत्री कैप्टन अमरिंदर सिंह ने कहा कि अहमदाबाद के पास एयर इंडिया के विमान की दुखद घटना के बारे में जानकर बहुत दुख हुआ, जिसमें 242 यात्री सवार थे। मेरी संवेदनाएं और प्रार्थनाएं सभी लोगों के साथ हैं। लेकिन मैं यात्रियों और चालक दल के सदस्यों की सुरक्षा और भलाई की आशा करता हूं। विमान दुर्घटना से बेहद दुखी हूं- सुखबीर सिंह बादल! सुखबीर सिंह बादल ने कहा कि वह अहमदाबाद विमान दुर्घटना से बेहद दुखी हैं! और यात्रियों और चालक दल की सुरक्षा के लिए प्रार्थना करते हैं।