MLA ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ APP ਨੇ ਦਿਖਾਇਆ ਬਾਹਰ ਦਾ ਰਾਹ
ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚੱਲਦਿਆਂ ਲਿਆ ਫੈਸਲਾ

MLA ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ APP ਨੇ ਦਿਖਾਇਆ ਬਾਹਰ ਦਾ ਰਾਹ
ਚੰਡੀਗੜ੍ਹ/SANGHOL-TIMES/29 ਜੂਨ,2025 (ਮਲਕੀਤ ਸਿੰਘ ਭਾਮੀਆਂ) :- ਆਮ ਆਦਮੀ ਪਾਰਟੀ ਨੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਪਾਰਟੀ ਚੋਂ ਬਾਹਰ ਕੱਢ ਦਿੱਤਾ ਹੈ। ਉਹ ਅੰਮ੍ਰਿਤਸਰ ਉੱਤਰੀ ਤੋਂ ਮੌਜੂਦਾ ਵਿਧਾਇਕ ਹਨ। ਉਨ੍ਹਾਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚੱਲਦੇ ਬਾਹਰ ਦਾ ਰਾਹ ਦਿਖਾਇਆ ਗਿਆ ਹੈ। ਉਨ੍ਹਾਂ ਨੂੰ 5 ਸਾਲ ਲਈ ਪਾਰਟੀ ਚੋਂ ਬਾਹਰ ਕੱਢਿਆ ਗਿਆ ਹੈ। ਪਿਛਲੇ ਲੰਬੇ ਸਮੇਂ ਤੋਂ ਉਹ ਆਮ ਆਦਮੀ ਪਾਰਟੀ ( “ਆਪ” ) ਦੇ ਖਿਲਾਫ ਬਿਆਨ ਦਿੰਦੇ ਨਜ਼ਰ ਆ ਰਹੇ ਸਨ, ਜਿਸਦੇ ਚੱਲਦਿਆਂ ਹੁਣ ਪਾਰਟੀ ਨੇ ਇਹ ਫੈਸਲਾ ਲਿਆ ਹੈ। ਦੱਸ ਦਈਏ ਕਿ ਹਾਲ ਹੀ ‘ਚ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਖਿਲਾਫ ਕਾਰਵਾਈ ‘ਤੇ ਸਵਾਲ ਚੂੱਕੇ ਸਨ। ਉਨ੍ਹਾਂ ਨੇ ਕਿਹਾ ਸੀ ਕਿ ਜਦੋਂ ਬਿਕਰਮ ਸਿੰਘ ਮਜੀਠੀਆ ਜੇਲ੍ਹ ‘ਚ ਸਨ, ਤਾਂ ਭਗਵੰਤ ਮਾਨ ਸਰਕਾਰ ਨੇ ਜਾਂਚ ਨਹੀਂ ਕੀਤੀ ‘ਤੇ ਜ਼ਮਾਨਤ ਕਰਵਾ ਦਿੱਤੀ। ਉਸ ਸਮੇਂ ਸਰਕਾਰ ਨੇ ਕੋਈ ਰਿਮਾਂਡ ਨਹੀਂ ਲਿਆ। ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਤੜਕੇ ਕਿਸੇ ਦੇ ਘਰ ਰੇਡ ਕਰਨਾ ਨੀਤੀ ਦੇ ਵਿਰੁੱਧ ਹੈ। ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪਾਰਟੀ ਤੋਂ ਬਾਹਰ ਕੱਢੇ ਜਾਣ ਤੋਂ ਤੁਰੰਤ ਬਾਅਦ ਕੀਤੀ ਪੋਸਟ – – “ਕਬੀਰ ਜਿਸੁ ਮਰਨੇ ‘ਤੇ ਜਗੁ ਡਰੇ ਮੇਰੇ ਮਨਿ ਆਨੰਦ” ! IG ਦੇ ਅਹੁੱਦੇੇ ਤੋਂ ਦਿੱਤਾ ਅਸਤੀਫਾ, “ਆਪ” ‘ਚ ਹੋਏ ਸਨ ਸ਼ਾਮਿਲ, ਕੁੰਵਰ ਵਿਜੇ ਪ੍ਰਤਾਪ ਸਿੰਘ ਗੋਪਾਲਗੰਜ ਦੇ ਸਿੰਧਵਾਲੀਆ ਬਲਾਕ ਦੇ ਪਿੰਡ ਕਾਰਸਘਾਟ ਦੇ ਰਹਿਣ ਵਾਲੇ ਹਨ। ਉਹ ਪੰਜਾਬ ਵਿੱਚ IG ਦੇ ਅਹੁੱਦੇ ਤੋਂ VRS ਲੈਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਪ੍ਰੇਰਿਤ ਹੋਕੇ ਉਹ ਅੰਮ੍ਰਿਤਸਰ ਉੱਤਰੀ ਵਿਧਾਨ ਸਭਾ ਸੀਟ ਤੋਂ ਚੋਣ ਮੈਦਾਨ ਵਿੱਚ ਉਤਰੇ ਅਤੇ ਜਿੱਤ ਦਰਜ ਕੀਤੀ। ਕੁੰਵਰ ਵਿਜੇ ਪ੍ਰਤਾਪ ਸਿੰਘ ਬੇਅਦਬੀ ਮਾਮਲੇ ਵਿੱਚ ਐਸਆਈਟੀ ( SIT ) ਦੇ ਅਧਿਕਾਰੀ ਸਨ। ਫਿਰ ਉਨ੍ਹਾਂ ਨੇ ਰਿਪੋਰਟ ਬਣਾਕੇ ਸਰਕਾਰ ਨੂੰ ਕਾਰਵਾਈ ਲਈ ਭੇਜ ਦਿੱਤੀ, ਪਰ ਜਦੋਂ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ‘ਤੇ ਕੋਈ ਕਾਰਵਾਈ ਨਹੀਂ ਕੀਤੀ ਤਾਂ ਉਨ੍ਹਾਂ ਨੇ 9 ਅਪ੍ਰੈਲ 2021 ਨੂੰ IG ਦੇ ਅਹੁੱਦੇ ਤੋਂ ਅਪਣਾ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਬਾਅਦ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਕੁੰਵਰ ਵਿਜੇ ਪ੍ਰਤਾਪ ਸਿੰਘ ਅਪਣੀ ਹੀ ਸਰਕਾਰ ‘ਤੇ ਨਿਸ਼ਾਨਾ ਸਾਧਦੇ ਰਹੇ ! ਕੱਦੇ ਵਿਕਾਸ ਦੇ ਮੁੱਦੇ ਅਤੇ ਕੱਦੇ ਬੇਅਦਬੀ ਦੇ ਮਾਮਲਿਆਂ ‘ਤੇ ਅਪਣੀ ਹੀ ਸਰਕਾਰ ਨੂੰ ਘੇਰਦੇ ਸਨ। ਵਿਧਾਨ ਸਭਾ ‘ਚ ਵੀ ਚੁੱਕਦੇ ਰਹੇ ਸਨ ਸਵਾਲ ! ਕੁੰਵਰ ਵਿਜੇ ਪ੍ਰਤਾਪ ਸਿੰਘ ਜਿਸ ਤਰੀਕੇ ਨਾਲ ਪੁਲਿਸ ਦੀ ਨੌਕਰੀ ਦੌਰਾਨ ਪੁਲਿਸ ਦੀ ਕਾਰਜ ਪ੍ਰਣਾਲੀ ‘ਤੇ ਸਵਾਲ ਚੁੱਕਦੇ ਰਹਿੰਦੇ ਸਨ, ਉਸੇ ਤਰ੍ਹਾਂ ਉਨ੍ਹਾਂ ਵੱਲੋਂ ਵਿਧਾਇਕ ਬਣਨ ਤੋਂ ਬਾਅਦ ਅਸਿੱਧੇ ਤੌਰ ਤੇ ਅਪਣੀ ਹੀ ਸਰਕਾਰ ‘ਤੇ ਸਵਾਲ ਚੁੱਕਦੇ ਰਹੇ ਹਨ ‘ਤੇ ਵਿਧਾਨ ਸਭਾ ਦੇ ਅੰਦਰ ਵੀ ਕਈ ਅਹਿਮ ਮੁੱਦਿਆਂ ‘ਤੇ ਸਰਕਾਰ ਤੋਂ ਜਵਾਬ ਮੰਗ ਰਹੇ ਸਨ।
—–00—–
MLA कुंवर विजय प्रताप सिंह 5 साल के लिए पार्टी से निष्कासित
चंडीगढ़/संघोल-टाइम्स/29 जून, 2025 (मलकीत सिंह भामियां) :- आम आदमी पार्टी ने विधायक कुंवर विजय प्रताप सिंह को पार्टी से निष्कासित कर दिया है। वह अमृतसर उत्तर से मौजूदा विधायक हैं। पार्टी विरोधी गतिविधियों के चलते उन्हें बाहर का रास्ता दिखाया गया है। उन्हें 5 साल के लिए पार्टी से निष्कासित किया गया है। पिछले काफी समय से वह आम आदमी पार्टी (“आप”) के खिलाफ बयानबाजी करते नजर आ रहे थे, जिसके बाद अब पार्टी ने यह फैसला लिया है। आपको बता दें कि हाल ही में विधायक कुंवर विजय प्रताप सिंह ने शिरोमणि अकाली दल के वरिष्ठ नेता और पूर्व कैबिनेट मंत्री बिक्रम सिंह मजीठिया के खिलाफ की गई कार्रवाई पर सवाल उठाए थे। उन्होंने कहा था कि जब बिक्रम सिंह मजीठिया जेल में थे, तब भगवंत मान सरकार ने जांच नहीं की और उन्हें जमानत मिल गई. उस समय सरकार ने कोई रिमांड नहीं लिया. उन्होंने यह भी कहा था कि सुबह-सुबह किसी के घर पर छापा मारना नीति के खिलाफ है. कुंवर विजय प्रताप सिंह ने पार्टी से निकाले जाने के तुरंत बाद पोस्ट किया- “कबीर जीसु मरने ते जागु डरे मेरे मानी आनंद”! आईजी पद से इस्तीफा देकर “आप” में हुए शामिल कुंवर विजय प्रताप सिंह गोपालगंज के सिंधवलिया प्रखंड के करसघाट गांव के रहने वाले हैं. पंजाब में आईजी के पद से वीआरएस लेने के बाद वे आम आदमी पार्टी में शामिल हुए थे. दिल्ली के मुख्यमंत्री अरविंद केजरीवाल से प्रेरित होकर उन्होंने अमृतसर उत्तर विधानसभा सीट से चुनाव लड़ा और जीत हासिल की. कुंवर विजय प्रताप सिंह बेअदबी मामले में एसआईटी के अधिकारी थे। तब उन्होंने रिपोर्ट तैयार कर सरकार को कार्रवाई के लिए भेजी थी, लेकिन जब तत्कालीन मुख्यमंत्री कैप्टन अमरिंदर सिंह ने इस पर कोई कार्रवाई नहीं की तो उन्होंने 9 अप्रैल 2021 को आईजी के पद से इस्तीफा दे दिया था। इसके बाद वे आम आदमी पार्टी में शामिल हो गए। कुंवर विजय प्रताप सिंह अपनी ही सरकार पर निशाना साधते रहे! वे विकास के मुद्दे पर और बेअदबी के मुद्दे पर अपनी ही सरकार को घेरते रहे। वे विधानसभा में भी सवाल उठाते रहे! जिस तरह कुंवर विजय प्रताप सिंह अपनी पुलिस सेवा के दौरान पुलिस की कार्यप्रणाली पर सवाल उठाते रहे, उसी तरह विधायक बनने के बाद भी वे अप्रत्यक्ष रूप से अपनी ही सरकार पर सवाल उठाते रहे हैं और विधानसभा के भीतर कई अहम मुद्दों पर सरकार से जवाब भी मांगते रहे हैं।
—–00—–
MLA Kunwar Vijay Pratap Singh Expelled from the party for 5 years
Chandigarh/Sanghol-Times/June 29, 2025 (Malkeet Singh Bhamia, translate by Jatinder-Pal-Singh):- AAP has expelled MLA Kunwar Vijay Pratap Singh from the party. He is an existing MLA from Amritsar North. Due to anti-party activities, he has been shown the way out. He has been expelled from the party for 5 years. For the last quite a time he was looking at rhetoric against the Aam Admy Party (AAP ) , after which the party has now taken this decision. Let you know that recently MLA Kunwar Vijay Pratap Singh had questioned the action taken against Shiromani Akali Dal senior leader and former Cabinet Minister Bikram Singh Majithia. He said that when Bikram Singh was in Majithia jail, Bhagwant Maan government did not investigate and got bail. At that time the government did not take any remands, he also said that hitting someone’s house in the morning is against the policy. Kunwar Vijay Pratap Singh posted immediately after the party was removed – Kabir Jius scared to die, my delight! He is resigning from the IG post and joined Kunwar Vijay Pratap Singh is in the state of Karsghat village of Sindhavalia Pakhand in the ‘AAP”. After taking VRS from the post of IG in Punjab, he joined the Aam Admy Party. Inspired by Delhi Chief Minister Arvind Kejriwal and won the Amritsar North Assembly seat. Kunwar Vijay Pratap Singh was an SIT officer in Beadbi case. Then he had prepared the report and sent the government for action, but when then Chief Minister Capt. Amarinder Singh did not take any action on it, he resigned from the post of IG on 9 April 2021. After that, they joined the Aam Admy Party. Kunwar Vijay Pratap Singh continued to target his own government! They surrounded their own government on the issue of development and on unbeaten issue. They also questioned in the assembly! Just as Kunwar Vijay Pratap Singh continued questioning the method of police during his police service, he was indirectly raising questions on his own government and also asking for answers from the government on many important issues within the Assembly.