
ਭਗੌੜੇ ਨੀਰਵ ਮੋਦੀ ਦਾ ਭਰਾ ਨੇਹਾਲ ਮੋਦੀ ਅਮਰੀਕਾ ‘ਚ ਗ੍ਰਿਫਤਾਰ, CBI – ED ਦੀ ਹਵਾਲਗੀ ਬੇਨਤੀ ‘ਤੇ ਕੱਸਿਆ ਸ਼ਿਕੰਜਾ
ਨਵੀਂ-ਦਿੱਲੀ/SANGHOL-TIMES/05 ਜੁਲਾਈ,2025(ਮਲਕੀਤ ਸਿੰਘ ਭਾਮੀਆਂ) :- ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੇ ਛੋਟੇ ਭਰਾ ਨੇਹਾਲ ਮੋਦੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਅਤੇ CBI ਨੇ ਉਸਦੀ ਹਵਾਲਗੀ ਦੀ ਬੇਨਤੀ ਕੀਤੀ ਸੀ। ਇੰਨਾਂ ਬੇਨਤੀਆਂ ਤੋਂ ਬਾਅਦ, ਨੇਹਾਲ ਮੋਦੀ ਨੂੰ ਅਮਰੀਕਾ ‘ਚ ਗ੍ਰਿਫਤਾਰ ਕਰ ਲਿਆ ਗਿਆ ਹੈ। ਅਮਰੀਕੀ ਵਿਭਾਗ ਨੇ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਹੈ। ਉਸ ਵਿਰੁੱਧ ਨਿਊਯਾਰਕ ਵਿੱਚ ਵੀ ਕਈ ਮਾਮਲੇ ਦਰਜ ਹਨ। ਨੇਹਲ ਮੋਦੀ ‘ਤੇ 2,6 ਮਿਲੀਅਨ ਡਾਲਰ ਤੋਂ ਵੱਧ ਦੀ ਧੋਖਾਧੜੀ ਕਰਨ ਦਾ ਦੋਸ਼ ਹੈ। ਹੁਣ ਉਹ ਨੇਹਾਲ ਨੂੰ ਭਾਰਤ ਭੇਜਿਆ ਜਾ ਸਕਦਾ ਹੈ। 13000 ਹਜ਼ਾਰ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼! ਨੇਹਲ ਮੋਦੀ ਨੂੰ 17 ਜੁਲਾਈ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ, ਜਿੱਥੇ ਉਹ ਜ਼ਮਾਨਤ ਦੀ ਮੰਗ ਕਰ ਸਕਦਾ ਹੈ। ਪਰ ਅਮਰੀਕੀ ਅਧਿਕਾਰੀ ਅਦਾਲਤ ਵਿੱਚ ਇਸਦਾ ਵਿਰੋਧ ਕਰਨਗੇ। ਤੁਹਾਨੂੰ ਦੱਸ ਦਈਏ ਕਿ ਨੇਹਾਲ ਮੋਦੀ ‘ਤੇ ਪੰਜਾਬ ਨੈਸ਼ਨਲ ਬੈਂਕ ( PNB BANK ) ਨਾਲ ਸਬੰਧਤ 13000 ਕਰੋੜ ਰੁਪਏ ਦੀ ਧੋਖਾਧੜੀ ਦਾ ਦੋਸ਼ ਹੈ। ਇਸ ਘੁਟਾਲੇ ਦੀ ਯੋਜਨਾ ਨੀਰਵ, ਨਿਹਾਲ ਅਤੇ ਉਸਦੇ ਚਾਚਾ ਮੇਹੁਲ ਚੌਕਸੀ ਨੇ ਬਣਾਈ ਸੀ। ਨੀਰਵ ਇਸ ਸਮੇਂ ਲੰਡਨ ਦੀ ਜੇਲ੍ਹ ਵਿੱਚ ਬੰਦ ਹੈ। ਇਹ ਨੇਹਾਲ ਮੋਦੀ ਹੀ ਸੀ ਜੋ ਨੀਰਵ ਦੀ ਅਪਰਾਧ ਰਾਹੀਂ ਪ੍ਰਾਪਤ ਕੀਤੀ ਜਾਇਦਾਦ ਨੂੰ ਚਿੱਟੇ ਧਨ ਵਿੱਚ ਬਦਲਦਾ ਸੀ। ਉਸ ਵਿਰੁੱਧ ਕਈ ਮਾਮਲੇ ਦਰਜ ਹਨ, ਜਿੰਨ੍ਹਾਂ ਵਿੱਚ ਜਾਅਲੀ ਕੰਪਨੀਆਂ ਬਣਾਉਣਾ ਅਤੇ ਵਿਦੇਸ਼ੀ ਲੈਣ ਦੇਣ ਦੀ ਆੜ ਵਿੱਚ ਕਾਲੇ ਧਨ ਨੂੰ ਛੁਪਾਉਣਾ ਅਤੇ ਹੇਰਾਫੇਰੀ ਕਰਨਾ ਸ਼ਾਮਲ ਹੈ। ED ਵੱਲੋ ਦਾਇਰ ਚਾਰਜਸ਼ੀਟ ਵਿੱਚ ਨੇਹਾਲ ਮੋਦੀ ‘ਤੇ ਸਬੂਤਾਂ ਨੂੰ ਨਸ਼ਟ ਕਰਨ ਅਤੇ ਜਾਣਬੁਝ ਕੇ ਨੀਰਵ ਨੂੰ ਉਸਦੀਆਂ ਗੈਰ ਕਾਨੂੰਨੀ ਗਤੀਵਿਧੀਆਂ ਵਿੱਚ ਮੱਦਦ ਕਰਨ ਦਾ ਦੋਸ਼ ਲਗਾਇਆ ਗਿਆ ਸੀ। ED ਦੇ ਅਨੁਸਾਰ, PNB BANK ਘੁਟਾਲੇ ਦੇ ਸਾਹਮਣੇ ਆਉਣ ਤੋਂ ਬਾਅਦ, ਨੇਹਾਲ ਮੋਦੀ ਨੇ ਨੀਰਵ ਮੋਦੀ ਨੇ ਨੀਰਵ ਮੋਦੀ ਦੇ ਕਰੀਬੀ ਸਹਿਯੋਗੀ ਮਿਹਿਰ ਆਰ ਭੰਸਾਲੀ ਨਾਲ ਮਿਲਕੇ ਦੁਬਈ ਤੋਂ 50 ਕਿੱਲੋ ਸੋਨਾ ਅਤੇ ਵੱਡੀ ਮਾਤਰਾ ਵਿੱਚ ਨਕਦੀ ਕਢਵਾਈ ਸੀ।
—–00—–