
Chandigarh/SANGHOL TIMES/KEWAL-BHARTI/15 July,2025- ਨਿਰੋਗ ਸਭਿਆਚਾਰਕ ਸੋਸਾਇਟੀ, ਸੈਕਟਰ 40-ਬੀ, ਚੰਡੀਗੜ੍ਹ ਵੱਲੋਂ ਕੋਚਿੰਗ ਅਮਨਦੀਪ ਸਿੰਘ ( ਲਾਡੀ ) ਵਲੋਂ ਭੰਗੜਾ ਸਿਖਾਇਆ ਜਾਂਦਾ ਹੈ ਤਕਰੀਬਨ ਸ਼ਾਮ 7:30 ਤੋਂ 8:30 ਵਜੇ ਤੱਕ,
ਇਸ ਟੀਮ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ 5 ਤੋਂ 80 ਸਾਲ ਤੱਕ ਦੇ ਮੈਂਬਰ ਹਨ ਤੇ ਜਿਸ ਵਿੱਚ ਕੋਈ ਡਾਕਟਰ ਕੋਈ ਜੱਜ ਤੇ ਆਰਮੀ ਦੇ ਰਿਟਾਇਰਡ ਅਫਸਰ ਹਨ ਤੇ ਕਈ ਪੂਲਿਸ ਕਰਮੀਂ ਤੇ ਘਰੇਲੂ ਔਰਤਾਂ ਤੇ ਸਕੂਲ ਟੀਚਰ ਤੇ ਸਕੂਲੀ ਵਿਦਿਆਰਥੀ ਹਨ।
ਜੋ ਕੀ ਇਹ ਦੱਸਦਾ ਹੈ ਕਿ ਉਮਰ ਸਿਰਫ ਇੱਕ ਅੰਕ ਹੈ।
ਇਸ ਟਾਇਮ ਵਿੱਚ ਅਪਣੀਆਂ ਖੁਸ਼ੀਆਂ ਆਪਣੇ ਜਨਮ ਦਿਨ ਤੇ ਸਾਰੇ ਤਿਉਹਾਰ ਰਲ਼ ਕੇ ਮਨਾਉਂਦੇ ਹਨ।
ਭੰਗੜੇੇ ਦੇ ਨਾਲ ਯੋਗਾ ਤੇ ਐਤਵਾਰ ਨੂੰ ਸਵੇਰੇ ਮੈਡੀਟੇਸ਼ਨ ਕਰਕੇ ਆਪਣੀ ਸੇਹਤ ਨੂੰ ਨਿਰੋਗ ਰੱਖਣ ਦੀ ਕੋਸ਼ਿਸ਼ ਕਰਦੇ ਹਨ।
For more information call : 8569008878
—-00—–