
ਸਮਾਣਾ ਵਿਖੇ ਮੰਚ ਵੱਲੋਂ ਕਰਵਾਇਆ ਗਿਆ ਤੀਆਂ ਦਾ ਮੇਲਾ- ਡਾਕਟਰ ਖੇੜਾ
ਸਮਾਣਾ/Mohali/SANGHOL -TIMES/Jagmeet Singh/18July,2025 – ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਪਟਿਆਲਾ ਵੱਲੋਂ ਬਲਾਕ ਸਮਾਣਾ ਵਿਖੇ ਬਲਾਕ ਪ੍ਰਧਾਨ ਜਸਵਿੰਦਰ ਕੌਰ ਪ੍ਰਧਾਨ
। ਜਿਸ ਵਿੱਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਕੋਆਰਡੀਨੇਟਰ ਗੁਰਕੀਰਤ ਸਿੰਘ ਖੇੜਾ , ਕੌਮੀ ਸਰਪ੍ਰਸਤ ਡਾਕਟਰ ਰਾਮ ਜੀ ਲਾਲ, ਗੁਰਪ੍ਰੀਤ ਸਿੰਘ ਝਾਮਪੁਰ ਚੇਅਰਮੈਨ ਪੰਜਾਬ, ਹੁਸਨ ਲਾਲ ਸੂੰਢ ਪ੍ਰਸਨਲ ਸੈਕਟਰੀ ਅਤੇ ਜਤਿੰਦਰ ਪਾਲ ਸਿੰਘ ਚੀਫ਼ ਮੀਡੀਆ ਕੰਨਟਰੋਲਰ ਪੰਜਾਬ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਤੀਆਂ ਦੇ ਮੇਲੇ ਦਾ ਉਦਘਾਟਨ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ ਨੇ ਅਤੇ ਅਹੁਦੇਦਾਰ ਗਰੁੱਪ ਨੇ ਉਦਘਾਟਨ ਕੀਤਾ ਇਸ ਮੌਕੇ ਸਕੂਲ ਵਿਦਿਆਰਥਣਾਂ ਨੇ ਪੂਰੇ ਪੰਜਾਬੀ ਪਹਿਰਾਵੇ ਵਿੱਚ ਪੰਜਾਬੀ ਬੋਲੀਆਂ ਪਾ ਕੇ ਭਰਵੇਂ ਇਕੱਠ ਵਿੱਚ ਆਪਣੇ ਸਭਿਆਚਾਰਿਕ ਵਿਰਸੇ ਨੂੰ ਮੁੜ ਯਾਦ ਕਰਵਾਇਆ । ਮੰਚ ਦੀ ਪਟਿਆਲਾ ਜ਼ਿਲ੍ਹਾ ਟੀਮ ਨੇ ਨੱਚਣ ਟੱਪਣ ਵੇਲੇ ਸਟੇਜ ਕੰਬਣ ਲਗਾ ਦਿੱਤੀ। ਐਨੀਆਂ ਸੋਹਣੀਆਂ ਸੋਹਣੀਆਂ ਬੋਲੀਆਂ ਪਾ ਕੇ ਦਰਸ਼ਕਾਂ ਨੂੰ ਝੂੰਮਣ ਲਗਾ ਦਿੱਤਾ । ਗਿੱਧੇ ਵਿੱਚ ਭਾਗ ਲੈਣ ਵਾਲੀਆਂ ਕੁੜੀਆਂ ਨੂੰ, ਸਕੂਲ ਅਧਿਆਪਕਾਂ ਨੂੰ ਅਤੇ ਸਕੂਲ ਪ੍ਰਿੰਸੀਪਲ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਦੂਜੇ ਜ਼ਿਲਿਆਂ ਵਿਚੋਂ ਆਏ ਮਹਿਮਾਨਾਂ ਨੂੰ ਵੀ ਵੱਡੇ ਪੱਧਰ ਉਪਰ ਸਨਮਾਨਿਤ ਕੀਤਾ ਗਿਆ। ਬਲਾਕ ਸਮਾਣਾ ਦੇ ਸਮੂਹ ਮੈਂਬਰ ਅਤੇ ਅਹੁਦੇਦਾਰਾਂ ਨੇ ਆਪਣਾ ਯੋਗਦਾਨ ਪਾ ਕੇ ਮੇਲੇ ਨੂੰ ਸਫਲ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ। ਸਟੇਜ ਦੀ ਭੂਮਿਕਾ ਕੁਲਵਿੰਦਰ ਕੌਰ ਨੇ ਸਾਵਣ ਮਹੀਨੇ ਦਾ ਇਤਿਹਾਸ ਦੱਸ ਕੇ ਅਤੇ ਬੋਲੀ ਤੇ ਬੋਲੀ ਪਾ ਕੇ ਵਾਅ ਵਾਅ ਖੱਟੀ। ਹੋਰਨਾਂ ਤੋਂ ਇਲਾਵਾ ਸਿਮਰਨ ਜੀਤ ਕੌਰ ਉਪ ਚੇਅਰਪਰਸਨ ਇਸਤਰੀ ਵਿੰਗ , ਕਿਰਨਜੀਤ ਕੌਰ, ਡੋਲੀ ਚੇਅਰਪਰਸਨ ਇਸਤਰੀ ਵਿੰਗ ਰਾਜਪੁਰਾ, ਰਾਜ ਰਾਣੀ ਸਿੱਟੀ ਚੇਅਰਪਰਸਨ ਇਸਤਰੀ ਵਿੰਗ ਪਟਿਆਲਾ, ਨਛੱਤਰ ਸਿੰਘ ਚੀਫ਼ ਅਡਵਾਈਜ਼ਰ, ਸ਼ਿੰਦਰ ਸਿੰਘ ਉਪ ਪ੍ਰਧਾਨ, ਬਲਵੰਤ ਸਿੰਘ ਔਜਲਾ ਉਪ ਚੇਅਰਮੈਨ ਐਡਵਾਇਜ਼ਰੀ ਕਮੇਟੀ, ਸੁੱਖਦੇਵ ਦਾਸ ਅਡਵਾਈਜ਼ਰ, ਗੁਰਵਿੰਦਰ ਸਿੰਘ ਘੁੰਮਣ ਚੀਫ਼ ਸੈਕਟਰੀ, ਜਸਵੀਰ ਸਿੰਘ ਚੇਅਰਮੈਨ ਸਲਾਹਕਾਰ ਕਮੇਟੀ, ਰਵਿੰਦਰ ਸਿੰਘ ਮੀਤ ਪ੍ਰਧਾਨ, ਹਰਮਨਪ੍ਰੀਤ ਸਿੰਘ, ਸੁਖਵੀਰ ਕੌਰ ਗੁਰਬਚਨ ਸਿੰਘ ਉਪ ਚੇਅਰਮੈਨ, ਐਡਵੋਕੇਟ ਮਨਜੀਤ ਕੌਰ ਮੀਤ ਪ੍ਰਧਾਨ, ਹਰਭਿੰਦਰ ਕੌਰ, ਮਨਦੀਪ ਕੌਰ, ਪਰਮਜੀਤ ਕੌਰ ਗੁਰਦਿਆਲ ਪੁਰਾ, ਜਸਵਿੰਦਰ ਕੌਰ ਜਨਰਲ ਸਕੱਤਰ ਅਤੇ ਲਵਪ੍ਰੀਤ ਕੌਰ ਆਦਿ ਨੇ ਵੀ ਤੀਆਂ ਦੇ ਮੇਲੇ ਵਿੱਚ ਸ਼ਮੂਲੀਅਤ ਕੀਤੀ ।
—–00——